ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਆਪ’ ਦਾ ਮਹਾਂਗਠਜੋੜ ਨੂੰ ਝਟਕਾ, ਇੱਕਲਿਆਂ ਚੋਣ ਲੜਨ ਦਾ ਐਲਾਨ

‘ਆਪ’ ਦਾ ਮਹਾਂਗਠਜੋੜ ਨੂੰ ਝਟਕਾ, ਇੱਕਲਿਆਂ ਚੋਣ ਲੜਨ ਦਾ ਐਲਾਨ

2019 ਲੋਕ ਸਭਾ ਚੋਣਾਂ ਦੇ ਮਹਾਗਠਜੋੜ `ਚ ਸ਼ਾਮਲ ਹੋਣ ਦੀਆਂ ਸਾਰੀਆਂ ਅਟਕਲਾਂ ਨੂੰ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਖਾਰਜ ਕਰ ਦਿੱਤਾ ਹੈ। ਇਕ ਟੈਲੀਵੀਜ਼ਨ ਨਾਲ ਗੱਲਬਾਤ ਦੌਰਾਨ ਸੰਜੇ ਸਿੰਘ ਨੇ ਕਿਹਾ ਕਿ ਦਿੱਲੀ, ਪੰਜਾਬ, ਗੋਆ ਅਤੇ ਹਰਿਆਣਾ `ਚ ਉਨ੍ਹਾਂ ਦੀ ਪਾਰਟੀ ਕਾਫੀ ਮਜਬੂਤ ਸਥਿਤੀ `ਚ ਹੈ ਅਤੇ ਪਾਰਟੀ ਇਕੱਲੇ ਹੀ ਚੋਣ ਲੜੇਗੀ। ਜਿ਼ਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਹ ਚਰਚਾ ਸੀ ਕਿ 2019 ਦੀਆਂ ਲੋਕ ਸਭਾ ਚੋਣਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਮਿਲਕੇ ਲੜ ਸਕਦੀ ਹੈ।


ਉਧਰ ਆਮ ਆਦਮੀ ਪਾਰਟੀ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਾਲ 2014 ਦੀ ਤਰ੍ਹਾਂ 2019 ਦੀਆਂ ਲੋਕ ਸਭਾ ਚੋਣਾਂ `ਚ ਪਾਰਟੀ ਪੂਰੇ ਦੇਸ਼ `ਚ ਚੋਣ ਨਹੀਂ ਲੜੇਗੀ। ਪਾਰਟੀ ਦਾ ਫੋਕਸ ਇਸ ਵਾਰ ਉਤਰ ਭਾਰਤ ਦੀਆਂ 33 ਲੋਕ ਸਭਾ ਸੀਟਾਂ `ਤੇ ਹੀ ਲੜੇਗੀ।


ਪਾਰਟੀ ਦੇ ਦਿੱਲੀ ਸੰਯੋਜਕ ਗੋਪਾਲ ਰਾਏ ਨੇ ਬੁੱਧਵਾਰ ਨੂੰ ਦੱਸਿਆ ਕਿ ‘ਆਪ’ ਦਿੱਲੀ (7), ਹਰਿਆਣਾ (10), ਪੰਜਾਬ (13), ਗੋਆ (2) ਅਤੇ ਚੰਡੀਗੜ੍ਹ (1) ਦੀਆਂ ਸੀਟਾਂ `ਤੇ ਮਜਬੂਤੀ ਨਾਲ ਚੋਣ ਲੜਨ ਦੀ ਤਿਆਰ ਕਰ ਰਹੀ ਹੈ।


ਲੋਕ ਸਭਾ ਚੋਣ ਨੂੰ ਲੈ ਕੇ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਵਾਰ ਰੂਮ `ਚ ਤਬਦੀਲ ਹੋ ਜਾਵੇਗੀ। ਇਸ ਦੇ ਤਹਿਤ ਮੁੱਖ ਮੰਤਰੀ ਰਿਹਾਇਸ਼ `ਤੇ ਪੰਜਾਬ, ਹਰਿਆਣਾ, ਗੋਆ, ਦਿੱਲੀ ਸਮੇਤ ਹੋਰ ਸੂਬਿਆਂ `ਚ ਚੋਣ ਗਤੀਵਿਧੀਆਂ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ। ਵੀਰਵਾਰ ਨੂੰ ਪਹਿਲਾਂ ਹੀ ਪੰਜਾਬ ਦੇ ਸਾਰੇ ਅਹੁਦੇਦਾਰਾਂ ਨੂੰ ਬੁਲਾਇਆ ਗਿਆ ਹੈ। ਮੀਟਿੰਗ ਦੌਰਾਨ ਚੋਣ ਪ੍ਰਚਾਰ, ਗਠਜੋੜ ਸਮੇਤ ਹੋਰਨਾਂ ਵਿਸਿ਼ਆਂ `ਤੇ ਚਰਚਾ ਹੋਵੇਗੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AAP blow to Congress Sanjay Singh Says 2019 Lok Sabha elections Contest alone