ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

AAP Candidates List: ਦਿੱਲੀ ਚੋਣਾਂ ਲਈ ‘ਆਪ’ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ 

ਆਮ ਆਦਮੀ ਪਾਰਟੀ ਨੇ ਮੰਗਲਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ (Delhi Election 2020) ਲਈ ‘ਆਪ’ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ। ਇਸ ਸੂਚੀ ਵਿੱਚ 46 ਮੌਜੂਦਾ ਵਿਧਾਇਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। 8 ਮਹਿਲਾਵਾਂ ਨੂੰ ਟਿਕਟ ਮਿਲਿਆ ਹੈ।

 

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਸੀਟ ਤੋਂ ਚੋਣ ਲੜਨਗੇ। ਇਸ ਦੇ ਨਾਲ ਹੀ ਮਨੀਸ਼ ਸਿਸੋਦੀਆ ਪਟਪੜਗੰਜ ਸੀਟ ਤੋਂ ਚੋਣ ਲੜਨਗੇ। ਤਿਮਾਰਪੁਰ ਤੋਂ ਦਿਲੀਪ ਪਾਂਡੇ ਨੂੰ ਟਿਕਟ ਮਿਲੀ ਹੈ। ਮੈਦਾਨ 'ਚ ਬੁਰਾੜੀ ਤੋਂ ਸੰਜੀਵ ਝਾ, ਬਵਾਨਾ ਤੋਂ ਜੈਭਾਗਵਾਨ, ਨਰੇਲਾ ਤੋਂ ਸ਼ਰਦ ਚੌਹਾਨ, ਕਿਰਾਡੀ ਤੋਂ ਰਿਤੂਰਾਜ, ਸ਼ਾਲੀਮਾਰ ਬਾਗ਼ ਤੋਂ ਵੰਦਨਾ ਕੁਮਾਰੀ ਮੈਦਾਨ ਵਿੱਚ ਹੋਣਗੇ। 

 

 

 

ਇਸ ਤੋਂ ਇਲਾਵਾ ਦਵਾਰਕਾ ਤੋਂ ਕਾਂਗਰਸ ਦੇ ਸਾਬਕਾ ਸਾਂਸਦ ਮਹਾਮਲ ਮਿਸ਼ਰਾ ਦੇ ਬੇਟੇ ਵਿਨੇ ਮਿਸ਼ਰਾ, ਪਾਲਮ ਤੋਂ ਭਾਵਨਾ ਗੌੜ, ਬਾਦਲੀ ਤੋਂ ਅਜੇਸ਼ ਯਾਦਵ, ਰਾਜਿੰਦਰ ਨਗਰ ਤੋਂ ਰਾਘਵ ਚੱਡਾ ਨੂੰ ਟਿਕਟ ਮਿਲਿਆ ਹੈ।

 

ਦੱਸ ਦੇਈਏ ਕਿ ਦਿੱਲੀ ਵਿਧਾਨ ਸਭਾ ਚੋਣਾਂ ਲਈ ਤਰੀਕਾਂ ਦਾ ਐਲਾਨ ਹਾਲ ਹੀ ਵਿੱਚ ਕੀਤਾ ਗਿਆ ਹੈ। ਦਿੱਲੀ ਵਿੱਚ 8 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਾਂ ਪਾਈਆਂ ਜਾਣਗੀਆਂ ਅਤੇ ਨਤੀਜੇ 11 ਫਰਵਰੀ ਨੂੰ ਆਉਣਗੇ।

 

ਦਿੱਲੀ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖ਼ਰੀ ਤਰੀਕ 21 ਜਨਵਰੀ ਹੈ ਜਦੋਂ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 22 ਜਨਵਰੀ ਨੂੰ ਹੋਵੇਗੀ। 

 

ਇਸ ਤੋਂ ਇਲਾਵਾ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖ਼ਰੀ ਤਰੀਕ 24 ਜਨਵਰੀ ਹੈ। ਦਿੱਲੀ ਵਿਚ ਵਿਧਾਨ ਸਭਾ ਦੀਆਂ 70 ਸੀਟਾਂ ਹਨ ਜਿਨ੍ਹਾਂ ਵਿਚੋਂ 58 ਆਮ ਸ਼੍ਰੇਣੀ ਵਿੱਚ ਹਨ ਜਦੋਂਕਿ 12 ਸੀਟਾਂ ਅਨੁਸੂਚਿਤ ਜਾਤੀਆਂ ਲਈ ਰਾਖਵੀਆਂ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AAP Candidates List Arvind Kejriwal Manish Sisodia Aam aadmi party release first full list MLA tickets