ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਆਪ` ਦਾ ਰੇੜਕਾ ਮੁੱਕਿਆ, ਅਲਕਾ ਲਾਂਬਾ ਨਹੀਂ ਦੇਣਗੇ ਅਸਤੀਫ਼ਾ

‘ਆਪ` ਦਾ ਰੇੜਕਾ ਮੁੱਕਿਆ, ਅਲਕਾ ਲਾਂਬਾ ਨਹੀਂ ਦੇਣਗੇ ਅਸਤੀਫ਼ਾ

ਦਿੱਲੀ ਵਿਧਾਨ ਸਭਾ `ਚ ਨਵੰਬਰ `84 ਸਿੱਖ ਕਤਲੇਆਮ ਨਾਲ ਸਬੰਧਤ ਪ੍ਰਸਤਾਵ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) `ਚ ਪੈਦਾ ਹੋਇਆ ਰੇੜਕਾ ਹੁਣ ਖ਼ਤਮ ਹੁੰਦਾ ਵਿਖਾਈ ਦੇ ਰਿਹਾ ਹੈ। ਉੱਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਸ਼ਾਮੀਂ ਦਾਅਵਾ ਕੀਤਾ ਕਿ ਪ੍ਰਸਤਾਵ ਵਿਧਾਨ ਸਭਾ `ਚ ਪਾਸ ਨਹੀਂ ਹੋਇਆ ਹੈ ਤੇ ਵਿਧਾਇਕ ਅਲਕਾ ਲਾਂਬਾ ਦਾ ਅਸਤੀਫ਼ਾ ਵੀ ਨਹੀਂ ਮੰਗਿਆ ਗਿਆ ਹੈ। ਸ੍ਰੀਮਤੀ ਲਾਂਬਾ ਨੇ ਵੀ ਦੱਸਿਆ ਕਿ ਉਹ ਅਸਤੀਫ਼ਾ ਨਹੀਂ ਦੇ ਰਹੇ ਹਨ।


ਸ੍ਰੀ ਸਿਸੋਦੀਆ ਨੇ ਦੱਸਿਆ ਕਿ ਵਿਧਾਨ ਸਭਾ `ਚ ਪ੍ਰਸਤਾਵ ਦੀ ਆਖ਼ਰੀ ਸਤਰ ਵਿਧਾਇਕ ਸੋਮਨਾਥ ਭਾਰਤੀ ਨੇ ਲਿਖੀ ਸੀ। ਇਹ ਸਤਰ ਪਹਿਲਾਂ ਤੋਂ ਪ੍ਰਸਤਾਵ ਵਿੱਚ ਸ਼ਾਮਲ ਨਹੀਂ ਸੀ। ਇਸ ਨੂੰ ਲੈ ਕੇ ਸਦਨ ਵਿੱਚ ਕੋਈ ਵੋਟਿੰਗ ਵੀ ਨਹੀਂ ਹੋਈ। 


ਉਨ੍ਹਾਂ ਦਾਅਵਾ ਕੀਤਾ ਕਿ ਅੰਤਿਮ ਸਤਰ ਪਾਸ ਹੋਈ ਹੀ ਨਹੀਂ। ਇਸ ਤੋਂ ਬਾਅਦ ਅਲਕਾ ਲਾਂਬਾ ਨੇ ਟਵੀਟ ਕੀਤਾ ਕਿ ਪਾਰਟੀ ਨੇ ਉਨ੍ਹਾਂ ਦੀ ਹਮਾਇਤ ਕੀਤੀ ਹੈ। ਹੁਣ ਉਹ ਅਸਤੀਫ਼ਾ ਨਹੀਂ ਦੇ ਰਹੇ। ਸ੍ਰੀਮਤੀ ਅਲਕਾ ਲਾਂਬਾ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ `ਤੇ ਇਤਰਾਜ਼ ਪ੍ਰਗਟਾਇਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AAP controversy ends Alka Lamba wont quit