ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਹਿੰਸਾ ਦਾ ਭਾਂਡਾ ਭੱਜਾ ਆਮ ਆਦਮੀ ਪਾਰਟੀ ਦੇ ਕੌਂਸਲਰ ਸਿਰ

ਦਿੱਲੀ ਹਿੰਸਾ ਦਾ ਭਾਂਡਾ ਭੱਜਾ ਆਮ ਆਦਮੀ ਪਾਰਟੀ ਦੇ ਕੌਂਸਲਰ ਸਿਰ

ਨਾਗਰਿਕਤਾ ਸੋਧ ਕਾਨੂੰਨ (CAA) ਤੋਂ ਬਾਅਦ ਦਿੱਲੀ ’ਚ ਭੜਕੀ ਹਿੰਸਾ ਤੇ ਆਈਬੀ ਅਫ਼ਸਰ ਅੰਕਿਤ ਸ਼ਰਮਾ ਦੇ ਕਤਲ ਦੇ ਦੋਸ਼ ਅਧੀਨ ਆਮ ਆਦਮੀ ਪਾਰਟੀ (ਆਪ) ਦੇ ਕੌਂਸਲਰ ਦਾ ਨਾਂਅ ਸਾਹਮਣੇ ਆ ਰਿਹਾ ਹੈ। ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਹਿੰਸਾ ਤੇ ਅੰਕਿਤ ਸ਼ਰਮਾ ਦੀ ਮੌਤ ਪਿੱਛੇ ਆਮ ਆਦਮੀ ਪਾਰਟੀ ਦੇ ਕੌਂਸਲਰ ਮੁਹੰਮਦ ਤਾਹਿਰ ਹੁਸੈਨ ਦਾ ਹੱਥ ਹੋ ਸਕਦਾ ਹੈ।

 

 

ਪੱਥਰਾਅ ਕਾਰਨ ਮਾਰੇ ਗਏ ਅੰਕਿਤ ਸ਼ਰਮਾ ਦੇ ਭਰਾ ਨੇ ਪੂਰਬੀ ਦਿੱਲੀ ਦੇ ਨਹਿਰੂ ਵਿਹਾਰ ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਮੁਹੰਮਦ ਤਾਹਿਰ ਹੁਸੈਨ ਤੇ ਉਨ੍ਹਾਂ ਦੇ ਹਮਾਇਤੀਆਂ ਉੱਤੇ ਕਤਲ ਦਾ ਦੋਸ਼ ਲਾਇਆ ਹੈ। ਇੱਥੇ ਵਰਨਣਯੋਗ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਉੱਤਰ–ਪੂਰਬੀ ਦਿੱਲੀ ਦੇ ਇਲਾਕਿਆਂ ’ਚ ਹੋਈ ਹਿੰਸਾ ਦੌਰਾਨ ਹੁਣ ਤੱਕ 28 ਵਿਅਕਤੀ ਮਾਰੇ ਜਾ ਚੁੱਕੇ ਹਨ।

 

 

ਇੰਟੈਲੀਜੈਂਸ ਬਿਊਰੋ ਅਫ਼ਸਰ ਅੰਕਿਤ ਦੇ ਭਰਾ ਨੇ ਇਸ ਕਤਲ ਲਈ ਆਮ ਆਦਮੀ ਪਾਰਟੀ ਦੇ ਨਿਗਮ ਕੌਂਸਲਰ ਮੁਹੰਮਦ ਤਾਹਿਰ ਹੁਸੈਨ ਦਾ ਨਾਂਅ ਲਿਆ ਹੈ। ਚੈਨਲ ਨਾਲ ਗੱਲਬਾਤ ਦੌਰਾਨ ਅੰਕਿਤ ਦੇ ਭਰਾ ਨੇ ਆਖਿਆ ਹੈ ਕਿ ਉਹ ਤਾਂ ਇਹੋ ਆਖਣਗੇ, ਜੋ ਸੀਏਏ–ਐੱਨਆਰਸੀ ਦਾ ਵਿਰੋਧ ਕਰ ਰਹੇ ਹਨ। ਲੋਕਾਂ ਨੂੰ ਮਾਰ ਰਹੇ ਹਨ, ਜਾਇਦਾਦਾਂ ਸਾੜ ਰਹੇ ਹਨ, ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ।

 

 

ਭਰਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਦੰਗਾਕਾਰੀਆਂ ਨੇ ਕਿੰਨੇ ਘਰਾਂ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ; ਇਨ੍ਹਾਂ ਵਿੱਚੋਂ ਇੱਕ ਘਰ ਸਾਡਾ ਵੀ ਹੈ, ਸਾਡਾ ਘਰ ਬਰਬਾਦ ਹੋ ਗਿਆ।

 

 

ਅੰਕਿਤ ਦੇ ਭਰਾ ਨੇ ਅੱਗੇ ਕਿਹਾ ਹੈ ਕਿ ਮੇਰੇ ਭਰਾ ਅੰਕਿਤ ਲਗਭਗ 4:30 ਵਜੇ ਡਿਊਟੀ ਤੋਂ ਪਰਤ ਰਹੇ ਸਨ। ਭੀੜ ਨੇ ਆਈਬੀ ’ਚ ਸਰਵਿਸ ਕਰਨ ਵਾਲੇ ਮੇਰੇ ਭਰਾ ਨੂੰ ਗਲ਼ੀ ਤੋਂ ਬਾਹਰ ਹੀ ਫੜ ਲਿਆ। ਭੀੜ ਉਨ੍ਹਾਂ ਨੂੰ ਖਿੱਚ ਕੇ ਨਗਰ ਨਿਗਮ ਕੌਂਸਲਰ ਤਾਹਿਰ ਹੁਸੈਨ ਦੇ ਮਕਾਨ ਅੰਦਰ ਲੈ ਗਈ। ਉੱਥ ਇੱਥੋਂ ਦੇ ਚਾਰ ਲੜਕਿਆਂ ਨੂੰ ਲੈ ਗਈ। ਹੁਣ ਤੱਕ ਤਿੰਨ ਵਿਅਕਤੀਆਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ।

 

 

ਇਸ ਤੋਂ ਇਲਾਵਾ ਸੋਸ਼ਲ ਮੀਡੀਆ ਉੱਤੇ ਵੀ ਕਈ ਲੋਕ ਅਜਿਹਾ ਦਾਅਵਾ ਕਰ ਰਹੇ ਹਨ ਕਿ ਦਿੱਲੀ ਹਿੰਸਾ ਪਿੱਛੇ ਤਾਹਿਰ ਹੁਸੈਨ ਦੀ ਭੂਮਿਕਾ ਸ਼ੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AAP Counsellor termed as main culprit for Delhi Violence