ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਆਪ` ਨੇ ‘ਹਵਾਲਾ ਰਾਸ਼ੀਆਂ ਨੂੰ ਪਾਇਆ ਗ਼ਲਤ ਖਾਤੇ', ਚੋਣ ਕਮਿਸ਼ਨ ਨੇ ਦਿੱਤਾ ਨੋਟਿਸ

‘ਆਪ` ਨੇ ‘ਹਵਾਲਾ ਰਾਸ਼ੀਆਂ ਨੂੰ ਪਾਇਆ ਗ਼ਲਤ ਖਾਤੇ', ਚੋਣ ਕਮਿਸ਼ਨ ਨੇ ਦਿੱਤਾ ਨੋਟਿਸ

ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ (ਆਪ) ਨੂੰ ‘ਕਾਰਨ ਦੱਸੋ` ਨੋਟਿਸ ਜਾਰੀ ਕਰ ਕੇ ਦਾਅਵਾ ਕੀਤਾ ਹੈ ਕਿ ਉਸ ਕੋਲ ਹਵਾਲਾ ਆਪਰੇਟਰਾਂ ਦੀਆਂ ਰਕਮਾਂ ਆਈਆਂ ਪਰ ਉਨ੍ਹਾਂ ਨੂੰ ਪਾਰਟੀ ਨੇ ਗ਼ਲਤ ਤਰੀਕੇ ‘ਲੋਕਾਂ ਵੱਲੋਂ ਆਪਣੀ ਮਰਜ਼ੀ ਨਾਲ ਦਿੱਤੇ ਦਾਨ` ਦੇ ਖਾਤੇ ਵਿੱਚ ਦਰਸਾਇਆ ਹੈ। ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਤੋਂ 20 ਦਿਨਾਂ ਦੇ ਅੰਦਰ ਜਵਾਬ ਮੰਗਿਆ ਹੈ ਤੇ ਜਵਾਬ ਨਾ ਆਉਣ ਦੀ ਹਾਲਤ ਵਿੱਚ ਫ਼ੈਸਲਾ ‘ਸਿੱਧੇ ਟੈਕਸਾਂ ਬਾਰੇ ਕੇਂਦਰੀ ਬੋਰਡ` (ਸੀਬੀਡੀਟੀ) ਕੋਲ ਉਪਲਬਧ ਜਾਣਕਾਰੀ ਦੀ ਮੈਰਿਟ ਦੇ ਆਧਾਰ `ਤੇ ਕਰਨ ਦੀ ਗੱਲ ਕੀਤੀ ਗਈ ਹੈ।


ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਨੂੰ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਹੈ ‘ਕਿਉਂਕਿ ਉਸ ਨੇ ਮੁਢਲੀ ਜਾਚੇ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਪਾਰਦਰਸ਼ਤਾ ਦੇ ਨੇਮਾਂ ਦੀ ਪਾਲਣਾ ਨਹੀਂ ਕੀਤੀ।`


ਚੋਣ ਨਿਸ਼ਾਨਾਂ (ਰਾਖਵਾਂਕਰਨ ਤੇ ਅਲਾਟਮੈਂਟ) ਨਾਲ ਸਬੰਧਤ ਹੁਕਮ ਦੇ ਨਿਯਮ 16 ਮੁਤਾਬਕ  ਕਿਸੇ ਵੀ ਮਾਨਤਾ-ਪ੍ਰਾਪਤ ਸਿਆਸੀ ਪਾਰਟੀ ਦੀ ਮਾਨਤਾ ਚੋਣ ਕਮਿਸ਼ਨ ਵੱਲੋਂ ਮੁਲਤਵੀ ਜਾਂ ਰੱਦ ਕੀਤੀ ਜਾ ਸਕਦੀ ਹੈ। ਆਮ ਆਦਮੀ ਪਾਰਟੀ ਦਿੱਲੀ `ਚ ਇੱਕ ਮਾਨਤਾ ਪ੍ਰਾਪਤ ਪਾਰਟੀ ਹੈ।


ਨੋਟਿਸ ਵਿੱਚ ਕਿਹਾ ਗਿਆ ਹੈ ਕਿ ਆਮ ਆਦਮੀ ਪਾਰਟੀ ਨੇ ਵਿੱਤੀ ਵਰ੍ਹੇ 2014-15 ਲਈ ਅਸਲ ਅੰਸ਼ਦਾਨ (ਕੰਟ੍ਰੀਬਿਊਸ਼ਨ) ਰਿਪੋਰਟ ਜਮ੍ਹਾ ਕੀਤੀ ਸੀ, ਜੋ ਕਮਿਸ਼ਨ ਨੂੰ 30 ਸਤੰਬਰ, 2015 ਨੂੰ ਮਿਲੀ ਸੀ। ਪਾਰਟੀ ਨੇ ਬਾਅਦ `ਚ 20 ਮਾਰਚ, 2017 ਨੂੰ ਇੱਕ ਸੋਧੀ ਰਿਪੋਰਟ ਪੇਸ਼ ਕੀਤੀ ਸੀ।


ਨੋਟਿਸ ਮੁਤਾਬਕ ਆਮ ਆਦਮੀ ਪਾਰਟੀ ਨੂੰ 2,696 ਦਾਨੀਆਂ ਨੇ 37 ਕਰੋੜ 45 ਲੱਖ 44 ਹਜ਼ਾਰ 618 ਰੁਪਏ ਤੋਂ ਵੱਧ ਰਕਮ ਦਾਨ ਕੀਤੀ ਸੀ। ਫਿਰ ਬਾਅਦ `ਚ ਸੋਧੀ ਹੋਈ ਰਿਪੋਰਟ ਮੁਤਾਬਕ ਦਾਨੀਆਂ ਦੀ ਗਿਣਤੀ 8,264 ਹੋ ਗਈ ਤੇ ਦਾਨ ਦੀ ਰਕਮ ਵਧ ਕੇ 37 ਕਰੋੜ 60 ਲੱਖ 62 ਹਜ਼ਾਰ 631 ਹੋ ਗਈ।


ਚੋਣ ਕਮਿਸ਼ਨ ਮੁਤਾਬਕ ਸੀਬੀਡੀਟੀ ਦੇ ਦਫ਼ਤਰ ਤੋਂ ਪ੍ਰਾਪਤ ਹੋਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ‘ਆਮ ਆਦਮੀ ਪਾਰਟੀ ਨੇ ਪ੍ਰਾਪਤ ਹੋਈਆਂ ਦਾਨ ਦੀਆਂ ਰਕਮਾਂ ਨੂੰ ਲੁਕਾਇਆ ਸੀ।` ਪਾਰਟੀ ਵੱਲੋਂ ਆਪਣੀ ਵੈੱਬਸਾਈਟ `ਤੇ ਵੀ ਗ਼ਲਤ ਜਾਣਕਾਰੀ ਦੇਣ ਦੀ ਖ਼ਬਰ ਮਿਲੀ ਹੈ।