ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਆਮ ਆਦਮੀ ਪਾਰਟੀ ਹੋਈ ਕੰਗਾਲ, ਕੇਜਰੀਵਾਲ ਨੇ ਚੰਦਾ ਦੇਣ ਦੀ ਕੀਤੀ ਅਪੀਲ

1 / 3ਕੇਜਰੀਵਾਲ ਨੇ ਚੰਦਾ ਦੇਣ ਦੀ ਕੀਤੀ ਅਪੀਲ

2 / 3arvind kejriwal

3 / 3ਕੇਜਰੀਵਾਲ ਨੇ ਚੰਦਾ ਦੇਣ ਦੀ ਕੀਤੀ ਅਪੀਲ

PreviousNext

ਆਮ ਆਦਮੀ ਪਾਰਟੀ ਨੇ ਤਾਲਕਟੋਰਾ ਸਟੇਡੀਅਮ ਚ ਸੋਮਵਾਰ ਨੂੰ ਪਾਰਟੀ ਦੇ ਮਹੀਨਵਾਰ ਚੰਦਾ ਮੁਹਿੰਮ ਦਾ ਆਗਾਜ਼ ਕੀਤਾ। ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਸੀਂ ਇਮਾਨਦਾਰ ਸਰਕਾਰ ਦੁਬਾਰਾ ਚਾਹੁੰਦੇ ਹੋ ਤਾਂ ਆਮ ਆਦਮੀ ਪਾਰਟੀ ਨੂੰ ਚੰਦਾ ਦੇਣਾ ਪਵੇਗਾ। ਇਸ ਮੌਕੇ ‘ਆਪ’ ਨਾਲ ਜੁੜਣ ਅਤੇ ਚੰਦਾ ਦੇਣ ਲਈ ਮੋਬਾਈਲ ਨੰਬਰ 9871010101 ਨੰਬਰ ਵੀ ਜਾਰੀ ਕੀਤਾ ਗਿਆ। ਇਸ ਤੇ ਮਿਸਡ ਕਾਲ ਦੇ ਕੇ ਕੋਈ ਵੀ ਪਾਰਟੀ ਨਾਲ ਜੁੜ ਸਕਦਾ ਹੈ ਤੇ ਆਪਣੀ ਲੋੜ ਮੁਤਾਬਕ ਚੰਦਾ ਦੇ ਸਕਦਾ ਹੈ।

 

 

 

ਕੇਜਰੀਵਾਲ ਨੇ ਕਿਹਾ ਕਿ ਇਹ ਇਤਿਹਾਸ ਚ ਪਹਿਲੀ ਵਾਰ ਹੈ ਜਦੋਂ ਪਾਰਟੀ ਕੰਗਾਲ ਹੈ। ਪਰ ਸਰਕਾਰ ਕੋਲ ਬਹੁਤ ਪੈਸਾ ਹੈ। ਉਨ੍ਹਾਂ ਕਿਹਾ, ਅਗਲੇ ਦੋ ਸਾਲ ਚੋਣਾਂ ਹੋਣ ਵਾਲੀਆਂ ਹਨ ਅਤੇ ਸਾਡੇ ਕੋਲ ਪੈਸਾ ਨਹੀਂ ਹੈ। ਪਾਰਟੀ ਨੂੰ ਪੈਸੇ ਦੀ ਲੋੜ ਹੈ। ਵਲੰਟੀਅਰ ਵੀ ਹਰੇਕ ਮਹੀਨੇ 100 ਰੁਪਏ ਜ਼ਰੂਰ ਦਾਨ ਕਰਨ। ਕੇਜਰੀਵਾਲ ਨੇ ਪਾਰਟੀ ਅਹੁਦੇਦਾਰਾਂ ਅਤੇ ਪੂਰੀ ਕੈਬਨਿਟ ਦੀ ਹਾਜ਼ਰੀ ਚ ਦਾਆਵਾ ਕੀਤਾ ਕਿ ਦਿੱਲੀ ਚ ਦੇਸ਼ ਦੀ ਸਭ ਤੋਂ ਇਮਾਨਦਾਰ ਸਰਕਾਰ ਹੈ।

 

 

 

ਕੇਜਰੀਵਾਲ ਨੇ ਕਿਹਾ ਕਿ ਸਾਢੇ ਤਿੰਨ ਸਾਲ ਚ ਅਸੀਂ ਚਾਰ ਬਜਟ ਪੇਸ਼ ਕਰ ਚੁੱਕੇ ਹਨ। ਚਾਰ ਸਾਲ ਚ ਦੋ ਲੱਖ ਕਰੋੜ ਖਰਚ ਕੀਤੇ ਹਨ। ਠੇਕੇਦਾਰਾਂ ਤੋਂ ਅਸੀਂ ਇੱਕ ਫੀਸਦ ਕਮੀਸ਼ਨ ਵੀ ਲੈਂਦੇ ਤਾਂ 2000 ਕਰੋੜ ਰੁਪਏ ਮਿਲ ਜਾਂਦੇ। ਪਰ ਅਸੀਂ ਇਮਾਨਦਾਰੀ ਨਾਲ ਕੰਮ ਕੀਤਾ ਹੈ। ਦਿੱਲੀ ਦੇ ਸਕੂਲਾਂ ਦੀ ਹਾਲਤ ਸੁਧਾਰੀ। 24 ਘੰਟੇ ਸਭ ਤੋਂ ਸਸਤੀ ਬਿਜਲੀ ਮੁਹੱਈਆ ਕਰਵਾ ਰਹੇ ਹਾਂ। ਅਸੀਂ ਉਹ ਕਰਕੇ ਦਿਖਾਇਆ ਜੋ ਦੂਜੇ ਸੂਬਿਆਂ ਚ ਸੱਤਾ ਚ ਕਾਬਜ 15-15 ਸਾਲ ਪੁਰਾਣੇ ਲੋਕ ਨਹੀਂ ਕਰ ਸਕੇ।

 

 

ਉਨ੍ਹਾਂ ਕਿਹਾ ਕਿ ਠੇਕੇਦਾਰਾਂ ਤੋਂ ਪੈਸੇ ਲਏ ਹੁੰਦੇ ਤਾਂ ਸਕੂਲਾਂ ਦੀ ਹਾਲਤ ਚੰਗੀ ਨਹੀਂ ਹੁੰਦੀ। ਮੁਹੱਲਾ ਕਲੀਨਿਕ ਨਹੀਂ ਬਣਦੇ। ਮੁਫਲ ਇਲਾਜ ਨਹੀਂ ਹੰੁਦਾ। ਬਿਜਲੀ ਦਾ ਮੁੱਲ ਹਰੇਕ ਸਾਲ ਵੱਧਦੇ ਤੇ ਪਾਰਟੀ ਨੂੰ ਵੀ ਪੈਸੇ ਦੀ ਘਾਟ ਨਾ ਹੁੰਦੀ। ਅਸੀਂ ਵੱਖਰੀ ਸਿਆਸਤ ਕੀਤੀ, ਇਸ ਲਈ ਆਮ ਆਦਮੀ ਪਾਰਟੀ ਕੋਲ ਪੈਸਾ ਨਹੀਂ ਹੈ। ਚੋਣਾਂ ਲੜਨ ਲਈ ਪੈਸਾ ਚਾਹੀਦਾ ਹੈ। ਇਸ ਲਈ ਇਸ ਇਮਾਨਦਾਰ ਸਰਕਾਰ ਲਈ ਚੰਦਾ ਦੇਣਾ ਪਵੇਗਾ। ਉਨ੍ਹਾਂ ਨੇ ਸਾਰਿਆਂ ਨੂੰ ਵੱਧ ਤੋਂ ਵੱਧ ਚੰਦਾ ਦੇਣ ਦੀ ਅਪੀਲ ਕੀਤੀ।

 

ਇਸ ਮੌਕੇ ਪਾਰਟੀ ਵਰਕਰਾਂ ਅਤੇ ਮੰਤਰੀਆਂ ਸਮੇਤ ਕੇਜਰੀਵਾਲ ਦੇ ਪਿਤਾ ਅਤੇ ਪਤਨੀ ਵੀ ਮੌਜੂਦ ਸਨ ਅਤੇ ਪਾਰਟੀ ਫੰਡ ਚ ਚੰਦਾ ਦੇ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ।   

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AAP is kangaal donate so we can contest polls appeals Arvind Kejriwal