ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

AAP ਵਿਧਾਇਕ ਸੋਮਦੱਤ ਸ਼ਰਮਾ ਨੂੰ 6 ਮਹੀਨੇ ਦੀ ਕੈਦ ਤੇ 2 ਲੱਖ ਰੁਪਏ ਜੁਰਮਾਨਾ

ਦਿੱਲੀ ਦੇ ਸਦਰ ਬਾਜ਼ਾਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਦੱਤ ਸ਼ਰਮਾ ਨੂੰ ਦਿੱਲੀ ਦੀ ਕੋਰਟ ਨੇ 6 ਮਹੀਨੇ ਦੀ ਸਜ਼ਾ ਸੁਣਾ ਦਿੱਤੀ ਹੈ ਇਸ ਦੇ ਨਾਲ ਹੀ ਕੋਰਟ ਨੇ ਵਿਧਾਇਕਤੇ 2 ਲੱਖ ਦਾ ਜੁਰਮਾਨਾ ਵੀ ਲਗਾਇਆ ਹੈਦਿੱਲੀ ਰਾਊਜ਼ ਐਵਿਨਿਊ ਕੋਰਟ ਨੇ ਇਹ ਫ਼ੈਸਲਾ ਸਾਲ 2015 ‘ ਕੁੱਟਮਾਰ ਦੇ ਇਕ ਮਾਮਲੇ ਵਿਚ ਸੁਣਾਇਆ ਹੈ

 

ਇਹ ਮਾਮਲਾ ਜਨਵਰੀ 2015 ‘ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਮਾਰਕੁੱਟ ਕਰਨ ਨਾਲ ਜੁੜਿਆ ਹੈ ਪਿਛਲੇ ਦਿਨੀਂ ਦਿੱਲੀ ਰਾਊਜ ਐਵਨਿਊ ਅਦਾਲਤ ਦੇ ਐਡੀਸ਼ਨਲ ਚੀਫ਼ ਮੈਟਰੋਪੋਲਿਟਨ ਮੈਜਿਸਟ੍ਰੇਟ ਨੇ ਸੋਮਦੱਤ ਨੂੰ ਗੰਭੀਰ ਸੱਟਾਂ ਪਹੁੰਚਾਉਣ ਅਤੇ ਦੰਗਿਆਂ ਦਾ ਦੋਸ਼ੀ ਮੰਨਿਆ ਸੀਵਿਧਾਇਕ ਨੂੰ ਦੋ ਲੱਖ ਰੁਪਏ ਜੁਰਮਾਨਾ ਵੀ ਭਰਨਾ ਹੋਵੇਗਾਇਸ ਚੋਂ ਇਕ ਲੱਖ ਰੁਪਏ ਸ਼ਿਕਾਇਤਕਰਤਾ ਨੂੰ ਮਿਲਣਗੇ

 

ਪੀੜਤ ਸੰਜੀਵ ਰਾਣਾ ਨੇ ਸ਼ਿਕਾਇਤ ਕਿਹਾ ਸੀ ਕਿ ਚੋਣ ਪ੍ਰਚਾਰ ਦੌਰਾਨ ਸੋਮਦੱਤ ਲਗਭਗ 50 ਸਮਰਥਕਾਂ ਨਾਲ ਉਨਾਂ ਦੇ ਗੁਲਾਬੀ ਬਾਗ ਸਥਿਤ ਫਲੈਟ ਪੁੱਜੇ ਆਪ ਸਮਰਥਕ ਲਗਾਤਾਰ ਡੋਰ ਬੈੱਲ ਵਜਾ ਰਹੇ ਸੀ ਜਦੋਂ ਉਨਾਂ ਨੇ ਇਸਤੇ ਇਤਰਾਜ਼ ਜਤਾਇਆ ਤਾਂ ਸੋਮਦੱਤ ਅਤੇ ਆਪ ਸਮਰਥਕ ਉਸ ਨੂੰ ਘੜੀਸਦੇ ਹੋਏ ਸੜਕਤੇ ਲੈ ਗਏ ਫਿਰ ਸ਼ਰੇਆਮ ਬੇਸਬਾਲ ਦੇ ਬੈਟ ਨਾਲ ਉਸ ਨਾਲ ਕੁੱਟਮਾਰ ਕੀਤੀਪੀੜਤ ਗੰਭੀਰ ਸੱਟਾਂ ਲੱਗਣ ਕਾਰਨ ਬੇਹੋਸ਼ ਹੋ ਗਿਆ ਸੀ, ਜਿਸ ਮਗਰੋਂ ਪੁਲਿਸ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਸੀ

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AAP MLA somadata Sharma to 6 months imprisonment and fined Rs 2 lakh