ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਆਪ’ ਵਿਧਾਇਕ ਨੇ ਮੈਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ: ਮਨੋਜ ਤਿਵਾੜੀ

1 / 2‘ਆਪ’ ਵਿਧਾਇਕ ਨੇ ਮੈਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ: ਮਨੋਜ ਤਿਵਾੜੀ

2 / 2‘ਆਪ’ ਵਿਧਾਇਕ ਨੇ ਮੈਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ: ਮਨੋਜ ਤਿਵਾੜੀ

PreviousNext

ਦਿੱਲੀ ਚ ਐਤਵਾਰ ਨੂੰ ਸਿਗਨੇਚਰ ਪੁੱਲ ਦੇ ਉਦਘਾਟਨੀ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਧੱਕੇਮੁੱਕੀ ਕਰਨ ਦੇ ਮਾਮਲੇ ਚ ਉਲਝੇ ਦਿੱਲੀ ਭਾਜਪਾ ਇਕਾਈ ਦੇ ਮੁਖੀ ਮਨੋਜ ਤਿਵਾੜੀ ਨੇ ਆਰੋਪ ਲਗਾਇਆ ਹੈ ਕਿ ਉਨ੍ਹਾਂ ਨੂੰ ਆਪ ਦੇ ਇੱਕ ਵਿਧਾਇਕ ਨੇ ਗੋਲੀ ਮਾਰਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਦੋਸ਼ ਲਗਾਉ਼ਦਿਆਂ ਕਿਹਾ ਕਿ ਕੁੱਝ ਪੁਲਿਸ ਮੁਲਾਜ਼ਮਾਂ ਨੇ ਵੀ ਉਨ੍ਹਾਂ ਨਾਲ ਬਦਸਲੂਕੀ ਕੀਤੀ।

 

 


ਤਿਵਾੜੀ ਨੇ ਕਿਹਾ ਕਿ ਮੇਰੇ ਨਾਲ ਧੱਕਾਮੁੱਕੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੀ ਪਛਾਣ ਹੋ ਚੁੱਕੀ ਹੈ। ਇਸ ਖੇਤਰ ਦੇ ਐਡੀਸ਼ਨਲ ਡੀਸੀਪੀ ਕਹਿ ਰਹੇ ਹਨ ਕਿ ਕੁੱਝ ਆਪ ਵਰਕਰ ਜ਼ਖਮੀ ਹੋ ਗਏ। ਮੈਂ ਉਨ੍ਹਾਂ ਨੂੰ ਸਿਰਫ ਚਾਰ ਦਿਨਾਂ ਚ ਦਿਖਾਵਾਂਗਾ ਕਿ ਪੁਲਿਸ ਨੇ ਕੀ ਕੀਤਾ ਹੈ।

 

 

ਦੱਸਣਯੋਗ ਹੈ ਕਿ ਦਿੱਲੀ ਭਾਜਪਾ ਇਕਾਈ ਦੇ ਪ੍ਰਧਾਨ ਮਨੋਜ ਤਿਵਾੜੀ ਅਤੇ ਉਨ੍ਹਾਂ ਦੇ ਵਰਕਰ ਐਤਵਾਰ ਨੂੰ ਦਿੱਲੀ ਚ ਨਵੇਂ ਬਣੇ ਸਿਗਨੇਚਰ ਪੁੱਲ ਦੇ ਉਦਘਾਟਨ ਮੌਕੇ ਆਪ ਵੱਲੋਂ ਕੀਤੇ ਜਾ ਰਹੇ ਸਮਾਗਮ ਚ ਬਿਨਾ ਕਿਸੇ ਸੱਦੇ ਤੇ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਦੀ ਆਮ ਆਦਮੀ ਪਾਰਟੀ ਦਿੱਲੀ ਦੇ ਵਿਧਾਇਕਾਂ ਨਾਲ ਧੱਕਾਮੁੱਕੀ ਹੋ ਗਈ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AAP MLA threatens to shoot me Manoj Tiwari