ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਿਸ ਨੇ ਮੇਰਾ ਮੂੰਹ ਸੁੰਘਣਾ ਹੈ ਉਹ ਆ ਕੇ ਸੁੰਘ ਸਕਦਾ ਹੈ : ਭਗਵੰਤ ਮਾਨ

ਲੋਕ ਸਭਾ 'ਚ ਨਾਗਰਿਕਤਾ ਸੋਧ ਬਿਲ ਪਾਸ ਹੋ ਗਿਆ ਹੈ। ਸੋਮਵਾਰ ਨੂੰ ਇਸ ਬਿੱਲ ਨੂੰ ਪੇਸ਼ ਕੀਤਾ ਗਿਆ ਅਤੇ ਬਹਿਸ ਤੋਂ ਬਾਅਦ ਇਹ ਲੋਕ ਸਭਾ 'ਚ ਪਾਸ ਕਰ ਦਿੱਤਾ ਗਿਆ। ਆਮ ਆਦਮੀ ਪਾਰਟੀ ਨੇ ਇਸ ਬਿੱਲ ਦਾ ਵਿਰੋਧ ਕੀਤਾ। ਲੋਕ ਸਭਾ 'ਚ 'ਆਪ' ਦੇ ਇਕਲੌਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਬਿੱਲ ਦੇ ਵਿਰੋਧ 'ਚ ਆਪਣੀ ਗੱਲ ਰੱਖੀ। ਖਾਸ ਗੱਲ ਇਹ ਰਹੀ ਕਿ ਜਦੋਂ ਬੋਲਣ ਲਈ ਉਹ ਖੜ੍ਹੇ ਹੋਏ ਤਾਂ ਸੱਭ ਤੋਂ ਪਹਿਲਾਂ ਉਨ੍ਹਾਂ ਤੰਜ ਕੱਸਦਿਆਂ ਭਾਜਪਾ ਸੰਸਦ ਮੈਂਬਰਾਂ ਨੂੰ ਕਿਹਾ, "ਹੁਣ ਮੈਂ ਬੋਲਣ ਲੱਗਾ ਹਾਂ। ਜਿਹੜੇ ਭਾਜਪਾ ਆਗੂ ਨੇ ਮੇਰਾ ਮੂੰਹ ਸੁੰਘਣਾ ਹੈ ਹੁਣੇ ਸੁੰਘ ਲਵੇ, ਬਾਅਦ 'ਚ ਡਿਸਟਰਬ ਹੁੰਦਾ ਹੈ।"
 

ਭਗਵੰਤ ਮਾਨ ਸਾਲ 2019 'ਚ ਦੂਜੀ ਵਾਰ ਸੰਸਦ ਮੈਂਬਰ ਚੁਣੇ ਗਏ ਹਨ। ਸਾਲ 2014 'ਚ ਵੀ ਉਹ ਸੰਸਦ ਮੈਂਬਰ ਬਣੇ ਸਨ। ਉਨ੍ਹਾਂ 'ਤੇ ਕਈ ਵਾਰ ਅਜਿਹੇ ਦੋਸ਼ ਲੱਗ ਚੁੱਕੇ ਹਨ ਕਿ ਉਹ ਨਸ਼ੇ ਦੀ ਹਾਲਤ ਵਿਚ ਸੰਸਦ 'ਚ ਆਉਂਦੇ ਹਨ। ਇਸੇ ਨੂੰ ਲੈ ਕੇ ਜਦੋਂ ਉਨ੍ਹਾਂ ਸੰਸਦ 'ਚ ਬੋਲਣਾ ਸ਼ੁਰੂ ਕੀਤਾ ਤਾਂ ਕਿਹਾ ਕਿ ਉਨ੍ਹਾਂ ਦਾ ਮੂੰਹ ਭਾਜਪਾ ਸੰਸਦ ਮੈਂਬਰ ਸੁੰਘ ਲੈਣ। ਬਾਅਦ 'ਚ ਉਹ ਸ਼ੱਕ ਕਰਦੇ ਹਨ।
 

ਭਗਵੰਤ ਮਾਨ ਨੇ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਬਿੱਲ ਬਾਬਾ ਅੰਬੇਡਕਰ ਸਾਹਿਬ ਦੇ ਸੰਵਿਧਾਨ ਵਿਰੁੱਧ ਹੈ। ਇਸ ਲਈ ਅਸੀ ਇਸ ਦੇ ਵਿਰੁੱਧ ਹਾਂ। ਉਨ੍ਹਾਂ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਦੇਸ਼ ਨੂੰ ਵੰਡਣ ਵਾਲਾ ਹੈ। ਸੰਵਿਧਾਨ ਦਾ ਕਤਲ ਕਰਨ ਵਾਲਾ ਹੈ। ਇਸ ਦੌਰਾਨ ਉਨ੍ਹਾਂ ਨੇ ਇਕ 'ਸ਼ੇਅਰ ਵੀ ਪੜ੍ਹਿਆ - 
 

ਕੌਮ ਕੋ ਕਬੀਲੋ ਮੇਂ ਮਤ ਬਾਂਟੀਏ,
ਲੰਬੇ ਸਫਰ ਕੋ ਮੀਲੋਂ ਮੇਂ ਮਤ ਬਾਂਟੀਏ।
ਇੱਕ ਬਹਤਾ ਦਰਿਆ ਹੈ ਮੇਰਾ ਭਾਰਤ,
ਇਸ ਕੋ ਨਦੀਓਂ ਔਰ ਝੀਲੋਂ ਮੇਂ ਮਤ ਬਾਂਟੀਏ।

 

ਜ਼ਿਕਰਯੋਗ ਹੈ ਕਿ ਲੋਕ ਸਭਾ ਨੇ ਨਾਗਰਿਕਤਾ ਸੋਧ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਬਿੱਲ ਵਿਚ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਆਏ ਹਿੰਦੂ, ਜੈਨ, ਸਿੱਖ, ਬੋਧੀ, ਫਾਰਸੀ ਅਤੇ ਇਸਾਈ ਭਾਈਚਾਰੇ ਨੂੰ ਸ਼ਰਨਾਰਥੀ ਨਾਗਰਿਕਤਾ ਦੀ ਤਜਵੀਜ਼ ਹੈ। ਵਿਰੋਧੀ ਧਿਰ ਨੇ ਲੋਕ ਸਭਾ 'ਚ ਪੂਰੇ ਜ਼ੋਰ ਨਾਲ ਇਸ ਬਿੱਲ ਦਾ ਵਿਰੋਧ ਕੀਤਾ ਪਰ 7 ਘੰਟੇ ਤੱਕ ਚੱਲੀ ਤਿੱਖੀ ਬਹਿਸ ਤੋਂ ਬਾਅਦ ਆਖਿਰਕਾਰ ਇਹ ਪਾਸ ਲੋਕ ਸਭਾ 'ਚ ਪਾਸ ਹੋ ਗਿਆ। ਬਿੱਲ ਦੇ ਪੱਖ 'ਚ 311 ਤੇ ਵਿਰੋਧੀ ਧਿਰ 'ਚ 80 ਵੋਟਾਂ ਪਈਆਂ ਸਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AAP MP Bhagwant Mann oppose CAB in Parliament