ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਿੰਗੇ ਪਿਆਜ਼ ਵਿਰੁੱਧ ਸੰਸਦ ’ਚ ‘ਆਪ’ ਦਾ ਰੋਸ ਮੁਜ਼ਾਹਰਾ, ਕਾਂਗਰਸ ਨੇ ਦਿੱਤਾ ਕੰਮ–ਰੋਕੂ ਮਤਾ

ਮਹਿੰਗੇ ਪਿਆਜ਼ ਵਿਰੁੱਧ ਸੰਸਦ ’ਚ ‘ਆਪ’ ਦਾ ਰੋਸ ਮੁਜ਼ਾਹਰਾ, ਕਾਂਗਰਸ ਨੇ ਦਿੱਤਾ ਕੰਮ–ਰੋਕੂ ਮਤਾ

ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਤੇ ਇੰਡੀਅਨ ਯੂਨੀਅਨ ਮੁਸਲਿਮ ਲੀਗ ਨੇ ਲੋਕ ਸਭਾ ’ਚ ਕੰਮ–ਰੋਕੂ ਮਤੇ ਦਾ ਨੋਟਿਸ ਦਿੱਤਾ ਹੈ। ਇਸ ਨੋਟਿਸ ਵਿੱਚ ਪੂਰੇ ਦੇਸ਼ ਵਿੱਚ ਪਿਆਜ਼ ਤੇ ਹੋਰ ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕੰਮ–ਰੋਕੂ ਮਤੇ ਦਾ ਪ੍ਰਸਤਾਵ ਦਿੱਤਾ ਗਿਆ ਹੈ।

 

 

ਕੱਲ੍ਹ ਸੋਮਵਾਰ ਨੂੰ ਰਾਜ ਸਭਾ ’ਚ ਸੀਪੀਆਈ ਦੇ ਸੀਨੀਅਰ ਆਗੂ ਬਿਨੇ ਬਿਸਵਮ ਨੇ ਪਿਆਜ਼ ਤੇ ਦਾਲ਼ਾਂ ਦੀਆਂ ਕੀਮਤਾਂ ’ਚ ਹੋਏ ਭਾਰੀ ਵਾਧੇ ਉੱਤੇ ਰਾਜ ਸਭਾ ’ਚ ਚਰਚਾ ਕਰਵਾਉਣ ਦੀ ਮੰਗ ਕੀਤੀ ਸੀ। ਸਦਨ ਦੇ ਚੇਅਰਮੈਨ ਐੱਮ. ਵੈਂਕਈਆ ਨਾਇਡੂ ਨੂੰ ਸੰਬੋਧਨ ਕੀਤੀ ਆਪਣੀ ਚਿੱਠੀ ਵਿੱਚ ਸ੍ਰੀ ਬਿਸਵਮ ਨੇ ਕਿਹਾ ਹੈ ਕਿ ਇਹ ਪੂਰੇ ਦੇਸ਼ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ ਕਿ ਪਿਆਜ਼ ਤੇ ਦਾਲ਼ਾਂ ਜਿਹੀਆਂ ਜ਼ਰੂਰੀ ਖ਼ੁਰਾਕੀ ਵਸਤਾਂ ਦੀਆਂ ਕੀਮਤਾਂ ਵਿੱਚ ਵੀ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਨਾਲ ਆਮ ਨਾਗਰਿਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

 

 

ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰਾਂ ਸੰਜੇ ਸਿੰਘ ਤੇ ਸੁਸ਼ੀਲ ਗੁਪਤਾ ਨੇ ਪਿਆਜ਼ ਦੀਆਂ ਕੀਮਤਾਂ ’ਚ ਵਾਧੇ ਵਿਰੁੱਧ ਸੰਸਦ ਭਵਨ ਵਿੱਚ ਰੋਸ ਮੁਜ਼ਾਹਰਾ ਕੀਤਾ। ਸ੍ਰੀ ਸੰਜੇ ਸਿੰਘ ਨੇ ਕਿਹਾ ਕਿ 32,000 ਟਨ ਪਿਆਜ਼ ਸੜ ਗਿਆ ਪਰ ਕੇਂਦਰ ਸਰਕਾਰ ਨੇ ਕਾਰਵਾਈ ਕਿਉਂ ਨਹੀਂ ਕੀਤੀ। ਤੁਸੀਂ ਪਿਆਜ਼ ਸੜਨ ਤਾਂ ਦੇ ਸਕਦੇ ਹੋ ਪਰ ਉਸ ਨੂੰ ਘੱਟ ਕੀਮਤਾਂ ਉੱਤੇ ਵੇਚ ਨਹੀਂ ਸਕਦੇ।

 

 

ਸ੍ਰੀਮਤੀ ਪ੍ਰਿਅੰਕਾ ਗਾਂਧੀ ਵਾਡਰਾ ਦੀ ਰਿਹਾਇਸ਼ਗਾਹ ਉੱਤੇ ਸੁਰੱਖਿਆ ਮਾਮਲੇ ’ਚ ਕੋਤਾਹੀ ਨੂੰ ਲੈ ਕੇ ਕਾਂਗਰਸੀ ਸੰਸਦ ਮੈਂਬਰ ਕੋਡੀਕੁਨਿਲ ਸੁਰੇਸ਼ ਨੇ ਕਿਹਾ ਕਿ ਉਹ ਅੱਜ ਰਾਜ ਸਭਾ ’ਚ ਇਹ ਮੁੱਦਾ ਉਠਾਉਣਗੇ। ਲੋਕ ਸਭਾ ’ਚ ਸਾਡੇ ਆਗੂ ਅੱਜ ਸਿਫ਼ਰ ਕਾਲ ਦੌਰਾਨ ਇਸ ਮੁੱਦੇ ਨੂੰ ਉਠਾਉਣਾਗੇ ਅਤੇ ਅਸੀਂ ਕੱਲ੍ਹ ਇਸ ਮੁੱਦੇ ਉੱਤੇ ਕੰਮ–ਰੋਕੂ ਮਤਾ ਲਿਆਵਾਂਗੇ।

 

 

ਦ੍ਰਵਿੜ ਮੁਨੇਤਰ ਕੜਗਮ (DMK) ਨੇ ਲੋਕ ਸਭਾ ’ਚ ਆਰਥਿਕ ਮੰਦੀ ਤੇ ਸੂਚਨਾ ਤਕਨਾਲੋਜੀ ਖੇਤਰ ਵਿੱਚ ਬੇਮਿਸਾਲ ਰੋਜ਼ਗਾਰ ਨੁਕਸਾਨ ਉੱਤੇ ਕੰਮ–ਰੋਕੂ ਮਤੇ ਦਾ ਨੋਟਿਸ ਦਿੱਤਾ ਹੈ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AAP Protest in Parliament over Dearer Onions Congress gives Adjournment Notice