ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਾਹੀਨ ਬਾਗ ’ਚ ਗੋਲੀ ਚਲਾਉਣ ਵਾਲਾ ਨਿਕਲਿਆ AAP ਵਰਕਰ!

ਨਾਗਰਿਕਤਾ ਕਾਨੂੰਨ ਦੇ ਖਿਲਾਫ ਸ਼ਾਹੀਨ ਬਾਗ ਚੱਲ ਰਹੇ ਵਿਰੋਧ ਪ੍ਰਦਰਸ਼ਨ 1 ਫਰਵਰੀ ਨੂੰ ਗੋਲੀ ਚਲਾਉਣ ਵਾਲੇ ਕਪਿਲ ਗੁੱਜਰ ਦੇ ਮਾਮਲੇ ਚ ਵੱਡਾ ਖੁਲਾਸਾ ਹੋਇਆ ਹੈ। ਕ੍ਰਾਈਮ ਬ੍ਰਾਂਚ ਨੇ ਮੁਲਜ਼ਮ ਕਪਿਲ ਦੇ ਮੋਬਾਈਲ ਤੋਂ ਕੁਝ ਫੋਟੋਆਂ ਬਰਾਮਦ ਕੀਤੀਆਂ ਹਨਮਿਲੀ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਕਪਿਲ ਆਮ ਆਦਮੀ ਪਾਰਟੀ ਦਾ ਵਰਕਰ ਹੈ

 

ਕਪਿਲ ਕੁਝ ਲੋਕਾਂ ਦੇ ਨਾਲ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਨਇਨ੍ਹਾਂ ਤਸਵੀਰਾਂ ਵਿੱਚਆਪਪਾਰਟੀ ਦੇ ਦਿੱਗਜ ਅਤੀਸ਼ੀ ਅਤੇ ਰਾਜ ਸਭਾ ਮੈਂਬਰ ਸੰਜੇ ਕੁਮਾਰ ਵੀ ਨਜ਼ਰ ਰਹੇ ਹਨਦੱਸਿਆ ਜਾ ਰਿਹਾ ਹੈ ਕਿ ਕਪਿਲ ਕਰੀਬ ਇਕ ਸਾਲ ਪਹਿਲਾਂ ਆਪਣੇ ਪਿਤਾ ਅਤੇ ਹੋਰ ਸਾਥੀਆ ਨਾਲਆਪਵਿਚ ਸ਼ਾਮਲ ਹੋਇਆ ਸੀ

 

ਇਸ ਦੇ ਨਾਲ ਹੀ ਕਪਿਲ ਦੇਆਪਵਿੱਚ ਸ਼ਾਮਲ ਹੋਣ ਦੀ ਫੋਟੋ ਤੋਂ ਬਾਅਦਆਪਆਗੂ ਸੰਜੇ ਸਿੰਘ ਦਾ ਬਿਆਨ ਸਾਹਮਣੇ ਆਇਆ ਹੈਭਾਜਪਾ ਨੂੰ ਲੀਹ 'ਤੇ ਲੈਂਦੇ ਹੋਏ ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਇਸ ਸਮੇਂ ਦੇਸ਼ ਦੇ ਗ੍ਰਹਿ ਮੰਤਰੀ ਹਨਚੋਣਾਂ ਤੋਂ ਠੀਕ ਪਹਿਲਾਂ ਫੋਟੋਆਂ ਅਤੇ ਸਾਜ਼ਿਸ਼ਾਂ ਸਾਹਮਣੇ ਆਈਆਂ ਹਨ। ਚੋਣਾਂ ਵਿੱਚ ਤਿੰਨ ਤੋਂ ਚਾਰ ਦਿਨ ਬਾਕੀ ਹਨਭਾਜਪਾ ਜਿੰਨੀ ਗੰਦੀ ਰਾਜਨੀਤੀ ਕਰ ਸਕਦੀ ਹੈ, ਕਰ ਰਹੀ ਹੈਕਿਸੇ ਨਾਲ ਤਸਵੀਰ ਬਣਨ ਦਾ ਕੀ ਅਰਥ ਹੈ?

 

ਇਸ ਮਾਮਲੇ 'ਤੇ ਕ੍ਰਾਈਮ ਬ੍ਰਾਂਚ ਦੇ ਡੀਸੀਪੀ ਰਾਜੇਸ਼ ਦੇਵ ਨੇ ਕਿਹਾ,' 'ਅਸੀਂ ਉਸ ਦੇ ਫ਼ੋਨ ਤੋਂ ਫੋਟੋ ਬਰਾਮਦ ਕਰ ਲਈ ਹੈਇਸ ਦੇ ਨਾਲ ਹੀ ਕਪਿਲ ਨੇ ਇਕਬਾਲ ਕੀਤਾ ਹੈ ਕਿ ਉਹ ਅਤੇ ਉਸ ਦੇ ਪਿਤਾ ਜਨਵਰੀ-ਫਰਵਰੀ 2019 ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਨ।"

 

 

 

 

 

 

 

 

 

 

 

 

 

 

 

.

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AAP worker turned out to shoot in Shaheen Bagh