ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਆਪ’ ਦਾ ਗ੍ਰਹਿ ਕਲੇਸ਼ : ਹੁਣ ਆਸ਼ੀਸ਼ ਖੇਤਾਨ ਨੇ ਬਣਾਈਆਂ ਪਾਰਟੀ ਤੋਂ ਦੂਰੀਆਂ

ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਖਤਮ ਹੋਣ ਦੀਆਂ ਨਾਮ ਹੀ ਨਹੀਂ ਲੈ ਰਹੀਆਂ ਹਨ।ਪਾਰਟੀ ਦੇ ਇੱਕ ਤੋਂ ਬਾਅਦ ਇੱਕ ਵੱਡੇ ਨੇਤਾ ਆਪੋ ਆਪਣੇ ਨਿਜੀ ਕਾਰਨਾਂ ਦਾ ਹਵਾਲਾਂ ਦਿੰਦਿਆਂ ਪਾਰਟੀ ਤੋਂ ਕਿਨਾਰਾ ਕਰਦੇ ਦਿਖਾਈ ਦੇ ਰਹੇ ਹਨ। ਤਾਜ਼ੇ ਮਾਮਲੇ ਚ ਪਾਰਟੀ ਨੇਤਾ ਆਸ਼ੀਸ਼ ਖੇਤਾਨ ਨੇ ਬੁੱਧਵਾਰ ਨੂੰ ਟਵੀਟ ਕਰਦਿਆਂ ਰਾਜਨੀਤੀ ਤੋਂ ਵੱਖ ਹੋਣ ਦਾ ਐਲਾਨ ਕੀਤਾ ਹੈ।

 

ਹਾਲਾਂਕਿ ਖੇਤਾਨ ਨੇ ਸਿੱਧੇ ਤੌਰ ਤੇ ਪਾਰਟੀ ਤੋਂ ਅਸਤੀਫੇ ਦੀ ਗੱਲ ਨਹੀਂ ਕਹੀ ਹੈ।

 

 

ਉਨ੍ਹਾਂ ਨੇ ਟਵਿਟ ਕਰਦਿਆਂ ਲਿਖਿਆ ਕਿ ਉਹ ਹਾਲੇ ਸਿਆਸਤ ਤੋਂ ਕੁੱਝ ਸਮਾਂ ਦੂਰ ਰਹਿਣਗੇ ਤੇ ਆਪਣਾ ਪੂਰਾ ਧਿਆਨ ਆਪਣੀ ਲੀਗਲ ਪ੍ਰੈਕਟਿਸ ਤੇ ਲਗਾਉਣਗੇ।

 

ਖੇਤਾਨ ਨੇ ਇੱਕ ਹੋਰ ਟਵੀਟ ਚ ਕਿਹਾ ਕਿ ਉਹ ਅਪ੍ਰੈਲ ਚ ਹੀ ਡੀਡੀਸੀਏ ਤੋਂ ਅਸਤੀਫਾ ਦੇ ਚੁੱਕੇ ਹਨ ਤਾਂ ਕਿ ਕਾਨੂੰਨੀ ਪੇਸ਼ੇ ਨਾਲ ਜੁੜ ਸਕਣ। ਉਹ ਦਿੱਲੀ ਡਾਇਲਾਗ ਕਮਿਸ਼ਨ (ਡੀਡੀਸੀ) ਦੇ ਉਪ ਪ੍ਰਧਾਨ ਅਹੁਦੇ ਤੇ ਸਨ। ਪੱਤਰਕਾਰ ਤੋਂ ਨੇਤਾ ਬਣੇ ਖੇਤਾਨ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵਿਸ਼ਵਾਸ ਪਾਤਰ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਤਿੰਨ ਸਾਲ ਪਹਿਲਾਂ ਆਮ ਆਦਮੀ ਪਾਰਟੀ ਦੀ ਸਲਾਹਕਾਰ ਇਕਾਈ ਡੀਡੀਸੀ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਕੇਜਰੀਵਾਲ ਇਸ ਇਕਾਈ ਦੇ ਪ੍ਰਧਾਨ ਹਨ।

 

ਜਿ਼ਕਰਯੋਗ ਹੈ ਕਿ ਆਸ਼ੀਸ਼ ਨੂੰ ਮਨਾਉਣ ਦੀਆਂ ਵੀ ਕਾਫੀ ਕੋਸਿ਼ਸ਼ਾਂ ਕੀਤੀਆਂ ਗਈਆਂ ਸਨ। ਕੇਜਰੀਵਾਲ ਨੇ ਆਸ਼ੀਸ਼ ਵੱਲੋਂ ਪਾਰਟੀ ਛੱਡਣ ਦੇ ਐਲਾਨ ਤੋਂ ਬਾਅਦ ਟਵੀਟ ਕਰਦਿਆਂ ਕਿਹਾ ਸੀ ਕਿ ਅਸੀਂ ਸਾਰੇ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਅਜਿਹਾ ਨਹੀਂ ਹੋ ਸਕਦਾ ਹੈ। ਦੂਜੇ ਪਾਸੇ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਕਈ ਆਗੂ ਪਾਰਟੀ ਛੱਡ ਚੁੱਕੇ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AAP's home crisis: Now Ashish Khaitan's distances from the party created