ਬਿਹਾਰ ਦੇ ਭੋਜਪੁਰ ਅਤੇ ਪਟਨ ਦੇ ਚਰਚਤ ਸੈਕਸ ਰੈਕੇਟ ਦਾ ਸਰਗਨਾ ਸੰਜੇ ਯਾਦਵ ਉਰਫ ਪੰਡਤ ਸੈਕਸ ਪਾਵਰ ਵਧਾਉਣ ਵਾਲੀ ਦਵਾਈਆਂ ਦਾ ਸੌਦਾਗਰ ਨਿਕਲਿਆ। ਉਹ ਭੋਜਪੁਰ, ਬਕਸਰ, ਭਭੁਆ ਤੇ ਕੈਮੂਰ ਸਮੇਤ ਕਈ ਜ਼ਿਲ੍ਹਿਆਂ ਚ ਦਵਾਈਆਂ ਵੇਚਦਾ ਸੀ। ਉਸ ਦੇ ਕਈ ਰਸੂਖਦਾਰਾਂ ਨਾਲ ਸਬੰਧ ਰਹੇ ਹਨ। ਗ੍ਰਿਫ਼ਤਾਰੀ ਮਗਰੋਂ ਸੈਕਸ ਰੈਕੇਟ ਦੇ ਮਾਸਟਰਮਾਇੰਡ ਨੇ ਪੁਲਿਸ ਦੀ ਪੁੱਛਗਿਛ ਚ ਇਸ ਦਾ ਖੁਲਾਸਾ ਕੀਤਾ ਹੈ।
ਲੰਘੇ ਮੰਗਲਵਾਰ ਨੂੰ ਫੜਿਆ ਗਿਆ ਮਾਸਟਰਮਾਇੰਡ ਸੰਜੇ ਯਾਦਵ ਨੇ ਖੁਲਾਸਾ ਕੀਤਾ ਕਿ ਉਹ ਆਰਕੈਸਟਰਾ ਚਲਾਉਣ ਦਾ ਕੰਮ ਕਰਦਾ ਹੈ। ਸੰਜੇ ਨੇ ਕਈ ਵੱਡੇ ਲੋਕਾਂ ਨੂੰ ਲੜਕੀਆਂ ਸਪਲਾਈ ਕਰਨ ਦੀ ਗੱਲ ਕਬੂਲੀ ਹੈ। ਦੋਸ਼ੀ ਮੁਤਾਬਕ ਦਵਾਈ ਖਾਣ ਮਗਰੋਂ ਨਾਬਾਲਿਗ ਲੜਕੀਆਂ ਗਲਤ ਕੰਮ ਕਰਨ ਲਈ ਤਿਆਰ ਹੋ ਜਾਂਦੀਆਂ ਸਨ। ਦੋਸ਼ੀ ਕਈ ਜ਼ਿਲ੍ਹਿਆਂ ਚ ਦਵਾਈ ਵੇਚਣ ਦਾ ਕੰਮ ਕਰਦਾ ਸੀ। ਉਸ ਤੇ ਕੋਈ ਸ਼ੱਕ ਨਾ ਕਰੇ ਇਸ ਲਈ ਉਹ ਇਕ ਬਜ਼ੁਰਗ ਦੀ ਮਦਦ ਲੈਂਦਾ ਸੀ।
ਪੁਲਿਸ ਮੁਤਾਬਕ ਹੁਣ ਦੋਸ਼ੀਆਂ ਖਿਲਾਫ ਸਪੀਡੀ ਟ੍ਰਾਇਲ ਤਹਿਤ ਮੁਕੱਦਮਾ ਚਲੇਗਾ ਜਿਸ ਲਈ ਡੀਆਈਜੀ ਨੇ ਹੁਕਮ ਜਾਰੀ ਕਰ ਦਿੱਤੇ ਹਨ। ਪੁਲਿਸ ਮੁਤਾਬਕ ਛੇਤੀ ਹੀ ਚਾਰਜਸ਼ੀਟ ਦਾਖਲ ਕਰਕੇ ਸਪੀਡੀ ਟ੍ਰਾਇਲ ਲਈ ਕੋਰਟ ਨੂੰ ਪ੍ਰਸਤਾਵ ਭੇਜਿਆ ਜਾਵੇਗਾ। ਇਸ ਮਾਮਲੇ ਚ ਹੁਣ ਤਕ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਦਕਿ ਕੁਝ ਦੋਸ਼ੀ ਫਰਾਰ ਦੱਸੇ ਗਏ ਹਨ।
.