ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Aarogya Setu ਐਪ 'ਚ ਸੁਰੱਖਿਆ ਖਾਮੀਆਂ ਲੱਭੋ ਅਤੇ ਸਰਕਾਰ ਤੋਂ 1 ਲੱਖ ਦਾ ਇਨਾਮ ਪਾਓ

ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਅਰੋਗਿਆ ਸੇਤੂ ਐਪ ਨੂੰ ਲਾਜ਼ਮੀ ਕਰ ਦਿੱਤਾ ਹੈ। ਪਰ ਇਸ ਕੋਰੋਨਾ ਕੰਟੈਕਟ ਟ੍ਰੇਸਿੰਗ ਐਪ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਹਨ। ਹਾਲਾਂਕਿ ਕਈ ਸਵਾਲਾਂ ਦੇ ਬਾਵਜੂਦ ਲਗਭਗ 10 ਕਰੋੜ ਲੋਕਾਂ ਨੇ ਅਰੋਗਿਆ ਸੇਤੂ ਐਪ ਨੂੰ ਡਾਊਨਲੋਡ ਕੀਤਾ ਹੈ। ਕਈ ਵੱਡੇ ਐਥਿਕਲ ਹੈਕਰਾਂ ਨੇ ਵੀ ਅਰੋਗਿਆ ਸੇਤੂ ਐਪ ਦੀ ਪ੍ਰਾਈਵੇਸੀ 'ਤੇ ਸਵਾਲ ਚੁੱਕੇ ਹਨ।
 

ਪਰ ਹੁਣ ਸਰਕਾਰ ਨੇ ਅਰੋਗਿਆ ਸੇਤੂ ਐਪ 'ਚ ਪ੍ਰਾਈਵੇਸੀ ਸਬੰਧੀ ਚਿੰਤਾਵਾਂ ਦੇ ਹੱਲ ਲਈ ਸਰੋਤ ਕੋਡ ਨੂੰ ਖੋਲ੍ਹਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੁਰੱਖਿਆ ਖਾਮੀਆਂ ਲੱਭਣ ਵਾਲੇ ਨੂੰ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੈ।
 

ਕੌਮੀ ਸੂਚਨਾ ਵਿਗਿਆਨ ਕੇਂਦਰ ਦੀ ਡਾਇਰੈਕਟਰ ਜਨਰਲ ਨੀਤਾ ਵਰਮਾ ਨੇ ਕਿਹਾ ਕਿ ਐਪ 'ਚ ਬੱਗ ਲੱਭਣ ਵਾਲੇ ਤੇ ਇਸ ਦੀ ਪ੍ਰੋਗਰਾਮਿੰਗ ਨੂੰ ਬਿਹਤਰ ਬਣਾਉਣ ਦਾ ਸੁਝਾਅ ਦੇਣ ਵਾਲੇ ਲੋਕਾਂ ਲਈ ਪੁਰਸਕਾਰ ਦੀਆਂ ਚਾਰ ਸ਼੍ਰੇਣੀਆਂ ਹੋਣਗੀਆਂ। ਇਸ ਪ੍ਰੋਗਰਾਮ ਤਹਿਤ ਆਰੋਗਿਆ ਸੇਤੂ ਐਪ 'ਚ ਬੱਗ ਲੱਭਣ ਵਾਲੇ ਵਿਅਕਤੀ ਨੂੰ ਇੱਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਨੇ ਕਿਹਾ ਕਿ ਦੁਨੀਆ ਦੀ ਕੋਈ ਵੀ ਸਰਕਾਰ ਇਸ ਪੱਧਰ 'ਤੇ ਖੁੱਲ੍ਹਾ ਸ੍ਰੋਤ ਨਹੀਂ ਹੈ।
 

ਸਰਕਾਰ ਨੇ ਸੰਪਰਕ ਟ੍ਰੇਸਿੰਗ ਐਪ ਵੱਲੋਂ ਇਕੱਤਰ ਕੀਤੀ ਜਾ ਰਹੀ ਡੇਟਾ ਦੀ ਗੋਪਨੀਅਤਾ ਬਾਰੇ ਚਿੰਤਾ ਦੂਰ ਕਰਨ ਲਈ ਸ੍ਰੋਤ ਕੋਡ ਖੋਲ੍ਹਿਆ ਹੈ। ਉਨ੍ਹਾਂ ਕਿਹਾ ਕਿ ਪਾਰਦਰਸ਼ਤਾ, ਗੋਪਨੀਅਤਾ ਤੇ ਸੁਰੱਖਿਆ ਆਰੋਗਯਾ ਸੇਤੂ ਦਾ ਮੁੱਖ ਸਿਧਾਂਤ ਰਿਹਾ ਹੈ। ਡਿਵੈਲਪਰ ਭਾਈਚਾਰੇ ਲਈ ਸ੍ਰੋਤ ਕੋਡ ਖੋਲ੍ਹਣਾ ਭਾਰਤ ਸਰਕਾਰ ਦੀਆਂ ਇਨ੍ਹਾਂ ਵਚਨਬੱਧਤਾ ਨੂੰ ਲਗਾਤਾਰ ਜਾਰੀ ਰੱਖਣ ਦਾ ਸੰਕੇਤ ਦਿੰਦਾ ਹੈ।
 

ਕਿਵੇਂ ਡਾਊਨਲਾਊਡ ਹੁੰਦੀ ਹੈ ਐਪ?
ਇਹ ਐਪਲੀਕੇਸ਼ਨ ਐਂਡਰੌਈਡ ਮੋਬਾਈਲ ਫੋਨ 'ਤੇ ਪਲੇਅ ਸਟੋਰ ਅਤੇ ਆਈ.ਓ.ਐਸ ਮੋਬਾਈਲ ਫੋਨ 'ਤੇ ਐਪ ਸਟੋਰ ਤੋਂ ਡਾਊਨਲੋਡ ਹੋ ਜਾਏਗੀ। ਐਪਲੀਕੇਸ਼ਨ ਇੰਸਟਾਲ ਕਰਨ ਵੇਲੇ ਤੁਹਾਡੇ ਤੋਂ ਜੈਂਡਰ (ਲਿੰਗ), ਨਾਮ, ਉਮਰ, ਕਿੱਤਾ, ਪਿਛਲੇ ਤੀਹ ਦਿਨਾਂ ਅੰਦਰ ਕੀਤੀ ਕਿਸੇ ਵਿਦੇਸ਼ ਯਾਤਰਾ ਦਾ ਬਿਓਰਾ, ਅਤੇ ਲੋੜ ਪੈਣ ਤੇ ਤੁਸੀਂ ਵਲੰਟੀਅਰ ਵਜੋਂ ਸੇਵਾ ਨਿਭਾਉਣ ਲਈ ਤਿਆਰ ਹੋ ਜਾਂ ਨਹੀਂ, ਆਦਿ ਪੁੱਛਿਆ ਜਾਏਗਾ। ਇਹ ਐਪਲੀਕੇਸ਼ਨ ਇੰਸਟਾਲ ਕਰਨ ਤੋਂ ਬਾਅਦ ਮੋਬਾਈਲ ਦਾ ਬਲੂਟੁੱਥ ਅਤੇ ਲੋਕੇਸ਼ਨ ਹਮੇਸ਼ਾ ਚਾਲੂ ਰੱਖਣੀ ਹੋਵੇਗੀ। ਇਹ ਬਲੂਟੁੱਥ ਅਤੇ ਲੋਕੇਸ਼ਨ ਜ਼ਰੀਏ ਬਣੇ ਸੋਸ਼ਲ ਗਰਾਫ਼ ਜ਼ਰੀਏ ਹੀ ਟਰੈਕ ਕਰੇਗੀ। ਇਹ ਐਪਲੀਕੇਸ਼ਨ 2 ਅਪ੍ਰੈਲ ਨੂੰ ਲਾਂਚ ਕੀਤੀ ਗਈ ਸੀ। ਇਹ 11 ਭਾਸ਼ਾਵਾਂ ਵਿੱਚ ਕੰਮ ਕਰਦੀ ਹੈ, ਜਿਨ੍ਹਾਂ ਵਿੱਚੋਂ ਪੰਜਾਬੀ ਵੀ ਇੱਕ ਹੈ।

 

ਹੋਰ ਕੀ ਕੁਝ ਹੈ ‘ਅਰੋਗਿਆ ਸੇਤੂ’ ਐਪ ਵਿੱਚ ?

  • ਇਸ ਐਪਲੀਕੇਸ਼ਨ ਜ਼ਰੀਏ ਤੁਸੀਂ ਕੁਝ ਸਵਾਲਾਂ ਦੇ ਜਵਾਬ ਦੇ ਕੇ ਦੇਖ ਸਕਦੇ ਹੋ ਕਿ ਤੁਹਾਨੂੰ ਕੋਰੋਨਾ ਵਾਇਰਸ ਦਾ ਕਿੰਨਾ ਕੁ ਖ਼ਤਰਾ ਹੈ।
  • ਇਹ ਸਵਾਲ ਹਨ-ਕੀ ਤੁਹਾਨੂੰ ਖੰਘ, ਜੁਕਾਮ ਜਾਂ ਬੁਖਾਰ ਰਿਹਾ ਹੈ ਜਾਂ ਨਹੀਂ। ਤੁਸੀਂ ਵਿਦੇਸ਼ ਦੀ ਯਾਤਰਾ ਤਾਂ ਨਹੀਂ ਕੀਤੀ ਆਦਿ।
  • ਜਵਾਬ ਤੇ ਅਧਾਰਤ ਐਪਲੀਕੇਸ਼ਨ ਸੁਰੱਖਿਅਤ ਹੋਣ ਜਾਂ ਖ਼ੁਦ ਨੂੰ ਕੁਆਰੰਟੀਨ ਕਰਨ ਦੀ ਲੋੜ ਬਾਰੇ ਦੱਸੇਗੀ।
  • ਸੋਸ਼ਲ ਡਿਸਟੈਂਸਿੰਗ ਅਤੇ ਇਸ ਹਾਲਾਤ ਦੌਰਾਨ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ, ਇਹ ਵੀ ਜਾਣਕਾਰੀ ਹੈ।\
  • ਲਾਂਚ ਹੋਣ ਤੋਂ ਬਾਅਦ ਇਸ ਐਪਲੀਕੇਸ਼ਨ ਵਿੱਚ ਲੌਕਡਾਊਨ ਦੌਰਾਨ ਈ-ਪਾਸ ਹਾਸਲ ਕਰਨ ਦਾ ਵਿਕਲਪ ਵੀ ਆ ਗਿਆ ਹੈ, ਹਾਲਾਂਕਿ ਖ਼ਬਰ ਲਿਖੇ ਜਾਣ ਤੱਕ ਇਹ ਐਕਟਿਵ ਨਹੀਂ ਹੋਇਆ ਸੀ।
  • ਦੇਸ਼ ਅਤੇ ਹੋਰ ਸੂਬਿਆਂ ਵਿੱਚ ਕੋਰੋਨਾ ਦੇ ਕਿੰਨੇ ਕੇਸ ਆਏ ਹਨ, ਕਿੰਨੇ ਠੀਕ ਹੋਏ ਅਤੇ ਕਿੰਨੀਆਂ ਮੌਤਾਂ ਹੋਈਆਂ ਇਹ ਜਾਣਕਾਰੀ ਵੀ ਦਿੱਤੀ ਗਈ ਹੈ।
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Aarogya Setu Govt Releases Source Code Offers Rs 1 Lakh Bug Bounty