ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਭਿਨੰਦਨ ਨੇ ਪਾਸ ਕੀਤਾ ਮੈਡੀਕਲ ਟੈਸਟ, 15 ਦਿਨਾਂ ’ਚ ਭਰਨਗੇ ਜੰਗੀ ਉਡਾਣ

ਅਭਿਨੰਦਨ ਨੇ ਪਾਸ ਕੀਤਾ ਮੈਡੀਕਲ ਟੈਸਟ, 15 ਦਿਨਾਂ ’ਚ ਭਰਨਗੇ ਜੰਗੀ ਉਡਾਣ

ਭਾਰਤੀ ਹਵਾਈ ਫ਼ੌਜ ਦੇ ਬਹੁ–ਚਰਚਿਤ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਅਗਲੇ 15 ਕੁ ਦਿਨਾਂ ਅੰਦਰ ਮਿੱਗ–21 ਜੰਗੀ ਹਵਾਈ ਜਹਾਜ਼ ਦੋਬਾਰਾ ਉਡਾਉਣ ਲੱਗ ਪੈਣਗੇ ਕਿਉ਼ਕਿ ਉਨ੍ਹਾਂ ਨੇ ਫ਼ੌਜ ਦਾ ਖ਼ਾਸ ਟੈਸਟ ਪਾਸ ਕਰ ਲਿਆ ਹੈ ਤੇ ਬੰਗਲੌਰ ਸਥਿਤ ਇੰਸਟੀਚਿਊਟ ਆੱਫ਼ ਏਅਰੋਸਪੇਸ ਮੈਡੀਸਨ ਨੇ ਉਨ੍ਹਾਂ ਨੂੰ ਪਾਇਲਟ ਦੀ ਡਿਊਟੀ ਲਈ ਪੂਰੀ ਤਰ੍ਹਾਂ ਫ਼ਿੱਟ ਐਲਾਨ ਦਿੱਤਾ ਹੈ।

 

 

ਚੇਤੇ ਰਹੇ ਕਿ ਇਸੇ ਵਰ੍ਹੇ 27 ਫ਼ਰਵਰੀ ਨੂੰ ਜੰਮੂ ਦੇ ਨੌਸ਼ਹਿਰਾ ਸੈਕਟਰ ਦੇ ਆਕਾਸ਼ ਉੱਤੇ ਅਭਿਨੰਦਨ ਨੇ ਪਾਕਿਸਤਾਨੀ ਹਵਾਈ ਫ਼ੌਜ ਦੇ ਜਹਾਜ਼ ਨੂੰ ਮਾਰ ਗਿਰਾਇਆ ਸੀ ਪਰ ਉਨ੍ਹਾਂ ਦਾ ਜਹਾਜ਼ ਖ਼ੁਦ ਪਾਕਿਸਤਾਨ ਦੀ ਧਰਤੀ ਉੱਤੇ ਜਾ ਡਿੱਗਾ ਸੀ। ਪਰ ਪਾਕਿਸਤਾਨ ਸਰਕਾਰ ਨੇ ਉਨ੍ਹਾਂ ਨੂੰ 60 ਘੰਟਿਆਂ ਬਾਅਦ ਰਿਹਾਅ ਕਰ ਕੇ 1 ਮਾਰਚ ਨੂੰ ਭਾਰਤ ਸਰਕਾਰ ਹਵਾਲੇ ਕਰ ਦਿੱਤਾ ਸੀ।

 

 

ਉਸ ਤੋਂ ਇੱਕ ਦਿਨ ਪਹਿਲਾਂ ਹੀ 26 ਫ਼ਰਵਰੀ ਨੂੰ ਭਾਰਤੀ ਹਵਾਈ ਫ਼ੌਜ ਦੇ ਜੰਗੀ ਜਹਾਜ਼ਾਂ ਨੇ ਪਾਕਿਸਤਾਨੀ ਸ਼ਹਿਰ ਬਾਲਾਕੋਟ ਸਥਿਤ ਇੱਕ ਦਹਿਸ਼ਤਗਰਦ ਟਿਕਾਣੇ ਨੂੰ ਬੰਬਾਂ ਨਾਲ ਤਬਾਹ ਕਰ ਦਿੱਤਾ ਸੀ ਕਿਉਂਕਿ 14 ਫ਼ਰਵਰੀ ਨੂੰ ਪਾਕਿਸਤਾਨ ’ਚ ਰਹਿੰਦੇ ਜੈਸ਼–ਏ–ਮੁਹੰਮਦ ਦੇ ਅੱਤਵਾਦੀਆਂ ਦੀ ਸ਼ਹਿ ਉੱਤੇ ਇੱਕ ਆਤਮਘਾਤੀ ਬੰਬਾਰ ਨੇ ਜੰਮੂ–ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਸੀਆਰਪੀਐੱਫ਼ ਦੇ 40 ਤੋਂ ਵੱਧ ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਉਸ ਦੇ ਬਦਲੇ ’ਚ ਹੀ ਬਾਲਾਕੋਟ ਦੀ ਇਹ ਫ਼ੌਜੀ ਕਾਰਵਾਈ ਕੀਤੀ ਗਈ ਸੀ।

 

 

ਭਾਰਤੀ ਹਵਾਈ ਫ਼ੌਜ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ਉੱਤੇ ਦੱਸਿਆ ਕਿ ਹਾਲੇ ਕੁਝ ਕਾਗਜ਼ੀ ਕਾਰਵਾਈ ਬਾਕੀ ਹੈ ਤੇ ਫਿਰ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਪਹਿਲਾਂ ਵਾਂਗ ਆਪਣੀ ਡਿਊਟੀ ਉੱਤੇ ਪਰਤ ਆਉਣਗੇ ਪਰ ਉਸ ਤੋਂ ਵੀ ਪਹਿਲਾਂ ਉਨ੍ਹਾਂ ਨੂੰ ਇੱਕ ਛੋਟਾ ਜਿਹਾ ਰਿਫ਼ਰੈਸ਼ਰ ਕੋਰਸ ਵੀ ਕਰਨਾ ਹੋਵੇਗਾ।

 

 

ਇੱਥੇ ਇਹ ਵੀ ਵਰਨਣਯੋਗ ਹੈ ਕਿ ਅਭਿਨੰਦਨ ਵਰਤਮਾਨ ਨੂੰ ਆਉਂਦੀ 15 ਅਗਸਤ ਭਾਵ ਆਜ਼ਾਦੀ ਦਿਹਾੜੇ ਮੌਕੇ ਵੀਰਤਾ ਪੁਰਸਕਾਰ ‘ਵੀਰ ਚੱਕਰ’ ਵੀ ਦਿੱਤਾ ਜਾ ਸਕਦਾ ਹੈ ਕਿਉ਼ਕਿ ਭਾਰਤੀ ਹਵਾਈ ਫ਼ੌਜ ਨੇ ਉਨ੍ਹਾਂ ਨੂੰ ਇਹ ਪੁਰਸਕਾਰ ਦੇਣ ਦੀ ਸਿਫ਼ਾਰਸ਼ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Abhinandan passed Medical Test will fly on combat aircraft within next 15 days