ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਦੇ F-16 ਨੂੰ ਡੇਗਣ ਵਾਲੇ ਅਭਿਨੰਦਨ ਨੇ ਫਿਰ ਸ਼ੁਰੂ ਕੀਤਾ ਮਿਗ–21 ਉਡਾਉਣਾ

ਪਾਕਿ ਦੇ F-16 ਨੂੰ ਡੇਗਣ ਵਾਲੇ ਅਭਿਨੰਦਨ ਨੇ ਫਿਰ ਸ਼ੁਰੂ ਕੀਤਾ ਮਿਗ–21 ਉਡਾਉਣਾ

ਇਸ ਸਾਲ ਫਰਵਰੀ ਵਿਚ ਪਾਕਿਸਤਾਨੀ ਐਫ–16 ਨੂੰ ਮਾਰ ਸੁੱਟਣ ਬਾਅਦ, ਪਾਕਿਸਤਾਨ ਵੱਲੋਂ ਫੜੇ ਜਾਣ ਵਾਲੇ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੇ ਮਿਗ 21 ਜਹਾਜ਼ ਫਿਰ ਤੋਂ ਉਡਾਉਣਾ ਸ਼ੁਰੂ ਕਰ ਦਿੱਤਾ ਅਭਿਨੰਦਨ ਨੇ ਕਰੀਬ ਛੇ ਮਹੀਨੇ ਬਾਅਦ ਫਿਰ ਤੋਂ ਲੜਾਕੂ ਜਹਾਜ਼ ਉਡਾਇਆ ਹੈ

 

ਜ਼ਿਕਰਯੋਗ 27 ਫਰਵਰੀ ਨੂੰ ਭਾਰਤ ਅਤੇ ਪਾਕਿਸਾਤਨ ਵਿਚ ਉਨ੍ਹਾਂ ਦਾ ਜਹਾਜ਼ ਡਿੱਗ ਗਿਆ ਸੀ ਅਤੇ ਜਹਾਜ਼ ਵਿਚੋਂ ਨਿਕਲਣ ਦੌਰਾਨ ਉਹ ਜ਼ਖਮੀ ਹੋ ਗਏ ਸਨ ਫੌਜ ਦੇ ਉਚ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ (ਅਭਿਨੰਦਨ) ਨੇ ਜਹਾਜ਼ ਉਡਾਉਣਾ ਸ਼ੁਰੂ ਕਰ ਦਿੱਤਾ ਹੈ ਫਿਲਹਾਲ, ਅਭਿਨੰਦਨ ਰਾਜਸਥਾਨ ਵਿਚ ਭਾਰਤੀ ਹਵਾਈ ਫੌਜ ਦੇ ਇਕ ਅੱਡੇ ਉਤੇ ਸੇਵਾ ਦੇ ਰਹੇ ਹਨ 36 ਸਾਲ ਦੇ ਪਾਇਲਟ ਨੇ ਪਾਕਿਸਤਾਨੀ ਜਹਾਜ਼ਾਂ ਨਾਲ ਆਸਮਾਨ  ਵਿਚ ਹੋਈ ਲੜਾਈ ਵਿਚ ਆਪਣੇ ਮਿਗ 21 ਬਾਈਸਨ ਜਹਾਜ਼ ਨਾਲ ਪਾਕਿਸਤਾਨ ਦਾ ਅਤਿਆਧੁਨਿਕ ਜਹਾਜ਼ ਐਫ 16 ਮਾਰ ਸੁੱਟਿਆ ਸੀ

 

ਇਸ ਦੇ ਬਾਅਦ ਉਨ੍ਹਾਂ ਦੇ ਮਿਗ 21 ਨੂੰ ਮਾਰ ਦਿੱਤਾ ਗਿਆ ਸੀ ਉਹ ਜਹਾਜ਼ ਵਿਚੋਂ ਸੁਰੱਖਿਅਤ ਨਿਕਲ ਗਏ ਸਨ, ਪ੍ਰੰਤੂ ਪੈਰਾਸ਼ੂਟ ਨਾਲ ਪਾਕਿਸਤਾਨ ਖੇਤਰ ਵਿਚ ਉਤਰੇ ਸਨ ਜਿੱਥੇ ਉਨ੍ਹਾਂ ਨੂੰ ਪਾਕਿ ਫੌਜ ਨੇ ਫੜ ਲਿਆ ਸੀ ਹਾਲਾਂਕਿ ਬਾਅਦ ਵਿਚ ਪਾਕਿਸਤਾਨ ਨੇ ਉਨ੍ਹਾਂ ਨੂੰ ਛੱਡ ਦਿੱਤਾ ਸੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:abhinandan started flying mig 21