ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

87ਵੇਂ ਵਾਯੂ–ਸੈਨਾ ਦਿਵਸ ਮੌਕੇ ਅਭਿਨੰਦਨ ਨੇ ਉਡਾਇਆ ਮਿੱਗ ਬਿਸੌਨ ਹਵਾਈ ਜਹਾਜ਼

87ਵੇਂ ਵਾਯੂ–ਸੈਨਾ ਦਿਵਸ ਮੌਕੇ ਅਭਿਨੰਦਨ ਨੇ ਉਡਾਇਆ ਮਿੱਗ ਬਿਸੌਨ ਹਵਾਈ ਜਹਾਜ਼

ਭਾਰਤੀ ਹਵਾਈ ਫ਼ੌਜ ਦੇ ਬਾਲਾਕੋਟ ਹਵਾਈ ਹਮਲੇ ਤੋਂ ਅਗਲੇ ਦਿਨ 27 ਫ਼ਰਵਰੀ, 2019 ਨੂੰ ਪਾਕਿਸਤਾਨੀ ਹਵਾਈ ਹਮਲੇ ਦੀ ਕੋਸ਼ਿਸ਼ ਨਾਕਾਮ ਕਰਨ ਵਾਲੇ ਹੀਰੋ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੇ ਅੱਜ ਦੇਸ਼ ਦੀ ਹਵਾਈ ਫ਼ੌਜ ਦੇ 87ਵੇਂ ਸਥਾਪਨਾ ਦਿਵਸ ਮੌਕੇ ਮਿੱਗ ਬਿਸੌਨ ਹਵਾਈ ਜਹਾਜ਼ ਉਡਾਇਆ।

 

 

ਮਿੱਗ–21 ਬਿਸੌਨ ਹਵਾਈ ਜਹਾਜ਼ ਨਾਲ ‘ਵਿਕਟਰੀ’ ਦੇ ਅੰਗਰੇਜ਼ੀ ਅੱਖਰ V ਦਾ ਨਿਸ਼ਾਨ ਬਣਾਇਆ ਗਿਆ। ਇਸ ਵਰ੍ਹੇ ਦੇਸ਼ 87ਵਾਂ ਵਾਯੂ–ਸੈਨਾ ਦਿਵਸ ਮਨਾ ਰਿਹਾ ਹੈ। ਭਾਰਤੀ ਹਵਾਈ ਫ਼ੌਜ ਦੀ ਸਥਾਪਨਾ 8 ਅਕਤੂਬਰ, 1932 ਨੂੰ ਹੋਈ ਸੀ।

 

 

ਅੱਜ ਇਸ ਮੌਕੇ ਦੇਸ਼ ਦੀਆਂ ਤਿੰਨੇ ਫ਼ੋਜਾਂ ਦੇ ਮੁਖੀਆਂ ਨੇ ਨਵੀਂ ਦਿੱਲੀ ਸਥਿਤ ਜੰਗੀ ਯਾਦਗਾਰ ਉੱਤੇ ਜਾ ਕੇ ਜਵਾਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ। ਇਸ ਦਿਨ ਹਵਾਈ ਫ਼ੌਜ ਵਿਸ਼ਾਲ ਪਰੇਡ ਤੇ ਏਅਰ–ਸ਼ੋਅ ਕਰਵਾਉਂਦੀ ਹੈ। ਅੱਜ ਦੀ ਪਰੇਡ ਹਿੰਡਨ ਏਅਰਬੇਸ ਉੱਤੇ ਸੀ।

 

 

ਭਾਰਤ ਦੇ ਆਜ਼ਾਦ ਹੋਣ ਤੋਂ ਪਹਿਲਾਂ ਹਵਾਈ ਫ਼ੌਜ ਨੂੰ ‘ਰਾਇਲ ਇੰਡੀਅਨ ਏਅਰ ਫ਼ੋਰਸ’ (RIAF) ਆਖਦੇ ਸਨ। ਕਿਹਾ ਜਾਂਦਾ ਸੀ ਕਿ ਇਹ ਬ੍ਰਿਟਿਸ਼ ਹਕੂਮਤ ਦੇ ਅਧੀਨ ਸੀ। 1 ਅਪ੍ਰੈਲ, 1933 ਨੂੰ ਹਵਾਈ ਫ਼ੌਜ ਦੇ ਪਹਿਲੇ ਦਸਤੇ ਦਾ ਗਠਨ ਕੀਤਾ ਗਿਆ ਸੀ; ਜਿਸ ਵਿੱਚ RAF ਦੇ 6 ਬਾਕਾਇਦਾ ਸਿਖਲਾਈ–ਪ੍ਰਾਪਤ ਅਫ਼ਸਰ ਤੇ 19 ਸਿਪਾਹੀਆਂ ਨੂੰ ਭਰਤੀ ਕੀਤਾ ਗਿਆ ਸੀ।

 

 

ਭਾਰਤੀ ਹਵਾਈ ਫ਼ੌਜ ਨੇ ਦੂਜੀ ਵਿਸ਼ਵ–ਜੰਗ ਵਿੱਚ ਆਪਣੀ ਬਹਾਦਰੀ ਦੇ ਕਰਤੱਬ ਵਿਖਾਏ ਸਨ। ਆਜ਼ਾਦੀ ਤੋਂ ਬਾਅਦ ਇਸ ਫ਼ੌਜ ਦੇ ਨਾਂਅ ਵਿੱਚੋਂ ਸ਼ਬਦ ‘ਰਾਇਲ’ ਭਾਵ ‘ਸ਼ਾਹੀ’ ਕੱਢ ਦਿੱਤਾ ਗਿਆ ਸੀ। ਹੁਣ ਇਸ ਨੂੰ IAF ਭਾਵ ‘ਇੰਡੀਅਨ ਏਅਰ ਫ਼ੋਰਸ’ ਕਿਹਾ ਜਾਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Abhinandan took off with Mig Bison Aircraft on 87th Air Force Day