ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​‘ਅਭਿਨੰਦਨ ਵਰਦਮਾਨ ਤਾਂ ਬਈ ਪੰਜਾਬੀ ਹੈ…!’

​​​​​​​‘ਅਭਿਨੰਦਨ ਵਰਦਮਾਨ ਤਾਂ ਬਈ ਪੰਜਾਬੀ ਹੈ…!’

ਪਿਛਲੇ ਹਫ਼ਤੇ ਰਾਸ਼ਟਰੀ ਸਵੈਮਸੇਵਕ ਸੰਘ (RSS) ਦੇ ਆਗੂ ਇੰਦਰੇਸ਼ ਕੁਮਾਰ ਪੰਜਾਬ ਯੂਨੀਵਰਸਿਟੀ ਦੇ ਇੱਕ ਸਮਾਰੋਹ ਦੌਰਾਨ ਬਾਲਾਕੋਟ ਹਵਾਈ ਹਮਲਿਆਂ ਬਾਰੇ ਬੋਲ ਰਹੇ ਸਨ। ਉਨ੍ਹਾਂ ਇਸ ਮੌਕੇ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਦਮਾਨ ਦਾ ਵੀ ਜ਼ਿਕਰ ਕੀਤਾ।

 

 

ਚੇਤੇ ਰਹੇ ਕਿ ਅਭਿਨੰਦਨ ਦਾ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਕੇ ਪਾਕਿਸਤਾਨ ਵਾਲੇ ਪਾਸੇ ਡਿੱਗ ਪਿਆ ਸੀ। ਉੱਥੋਂ ਦੀ ਫ਼ੌਜ ਨੇ ਅਭਿਨੰਦਨ ਨੂੰ ਕੈਦ ਕਰ ਲਿਆ ਸੀ। ਅਭਿਨੰਦਨ ਤਦ 60 ਘੰਟੇ ਪਾਕਿਸਤਾਨ ਦੀ ਹਿਰਾਸਤ ਵਿੱਚ ਰਹੇ ਸਨ।

 

 

ਸ੍ਰੀ ਇੰਦਰੇਸ਼ ਕੁਮਾਰ ਪੂਰੇ ਜੋਸ਼ ਵਿੱਚ ਭਾਸ਼ਣ ਦੇ ਰਹੇ ਸਨ। ਉਹ ਬੋਲ ਰਹੇ ਸਨ – ‘ਮਨ ’ਚ ਐੈਂਵੇਂ ਹੀ ਜੋਸ਼ ਆ ਗਿਆ, ਪੰਜਾਬੀੀ ਭਰਾ ਜੋਸ਼ ਨਹੀਂ ਵਿਖਾਏਗਾ, ਤਾਂ ਕੌਣ ਵਿਖਾਏਗਾ? ਉਸ ਨੇ ਕਿਹਾ ਕਿ ਜਹਾਜ਼ ਥੋੜ੍ਹਾ ਜਿਹਾ ਇੱਧਰਲੇ ਪਾਸੇ ਵੀ ਉਤਾਰ ਹੀ ਲਿਆ ਜਾਵੇ। ਪੰਜਾਬ ਇੰਨਾ ਕੁ ਪੰਗਾ ਨਹੀਂ ਲਵੇਗਾ ਤਾਂ ਪੰਜਾਬੀ ਲੱਗੇਗਾ ਹੀ ਨਹੀਂ।’

 

 

ਇੰਦਰੇਸ਼ ਕੁਮਾਰ ਤਾਂ ਜੋਸ਼ ਵਿੱਚ ਇਹ ਸਭ ਬੋਲ ਗਏ; ਜਦ ਕਿ ਅਸਲੀਅਤ ਇਹ ਹੈ ਕਿ ਅਭਿਨੰਦਨ ਪੰਜਾਬੀ ਨਹੀਂ, ਸਗੋਂ ਤਾਮਿਲ ਨਾਡੂ ਤੋਂ ਹੈ। ਉਹ ਆਪਣੀ ਧੁਨ ਵਿੱਚ ਬੋਲਦੇ ਚਲੇ ਗਏ।

 

 

ਇੰਦਰੇਸ਼ ਕੁਮਾਰ ਦੇ ਇਸ ਭਾਸ਼ਣ ਵਿੱਚ ਯੂਨੀਵਰਸਿਟੀ ’ਚ ਡਾਢੀ ਚਰਚਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Abhinandan Vardhman is Punjabi claims RSS Leader