ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੂਗਲ 'ਤੇ ਸੱਭ ਤੋਂ ਵੱਧ ਸਰਚ ਕੀਤੇ ਗਏ ਅਭਿਨੰਦਨ ਤੇ ਸਾਰਾ ਅਲੀ ਖਾਨ

ਗੂਗਲ ਇੰਡੀਆ ਨੇ ਸਾਲ 2019 'ਚ ਸੱਭ ਤੋਂ ਵੱਧ ਸਰਚ ਕੀਤੀ ਸ਼ਖਸੀਅਤਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਹ ਸੂਚੀ ਫਿਲਮ, ਪਰਸਨੈਲਿਟੀ, ਗੀਤ, ਖੇਡ ਅਤੇ ਅਖਬਾਰਾਂ ਸਮੇਤ ਕਈ ਕੈਟਾਗਰੀਆਂ 'ਚ ਜਾਰੀ ਕੀਤੀ ਗਈ ਹੈ। 
 

ਜਿੱਥੇ ਤਕ ਸੱਭ ਤੋਂ ਵੱਧ ਸਰਚ ਕੀਤੀ ਗਈ ਪਰਸਨੈਲਿਟੀ ਸੂਚੀ ਦੀ ਗੱਲ ਕੀਤੀ ਜਾਵੇ ਤਾਂ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਪਹਿਲੇ ਨੰਬਰ 'ਤੇ ਹਨ। ਪਿਛਲੀ ਵਾਰ ਅੱਖਾਂ ਮਟਕਾਉਣ ਵਾਲੀ ਪ੍ਰਿਆ ਪ੍ਰਕਾਸ਼ ਵਾਰੀਅਰ ਦਾ ਨਾਂ ਸੀ। ਇਸ ਸਾਲ ਦੂਜੇ ਨੰਬਰ 'ਤੇ ਲਤਾ ਮੰਗੇਸ਼ਕਰ ਹਨ, ਜਦਕਿ ਤੀਜੇ ਨੰਬਰ 'ਤੇ ਯੁਵਰਾਜ ਸਿੰਘ ਤੇ ਚੌਥੇ ਨੰਬਰ 'ਤੇ 'ਸੁਪਰ 30' ਦੇ ਅਨੰਦ ਕੁਮਾਰ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਵਾਰ ਟਾਪ-10 'ਚ ਬਾਲੀਵੁੱਡ 'ਚ ਇੱਕ ਵੀ ਖਾਨ ਨੂੰ ਥਾਂ ਨਹੀਂ ਮਿਲੀ ਹੈ।
 

ਇਸ ਵਾਰ ਦੀ ਟਾਪ-10 ਸੂਚੀ :
1. ਅਭਿਨੰਦਨ ਵਰਤਮਾਨ
2. ਲਤਾ ਮੰਗੇਸ਼ਕਰ
3. ਯੁਵਰਾਜ ਸਿੰਘ
4. ਅਨੰਦ ਕੁਮਾਰ
5. ਵਿੱਕੀ ਕੌਸ਼ਲ
6. ਰਿਸ਼ਭ ਪੰਤ
7. ਰਾਣੂ ਮੰਡਲ
8. ਤਾਰਾ ਸੁਤਾਰਿਆ
9. ਸਿਧਾਰਥ ਸ਼ੁਕਲਾ
10. ਕੋਏਨਾ ਮਿੱਤਰਾ

 

ਫਿਲਮਾਂ ਦੀ ਗੱਲ ਕਰੀਏ ਤਾਂ ਇਸ ਵਾਰ ਸ਼ਾਹਿਦ ਕਪੂਰ ਅਤੇ ਕਿਆਰਾ ਅਡਵਾਨੀ ਦੀ ਫਿਲਮ 'ਕਬੀਰ ਸਿੰਘ' ਚਰਚਾ 'ਚ ਰਹੀ। ਦੂਜੇ ਨੰਬਰ 'ਤੇ 'ਅਵੇਂਜਰਸ ਐਂਡਗੇਮ'. ਤੀਜੇ ਨੰਬਰ 'ਤੇ ਜੋਕਰ ਅਤੇ ਚੌਥੇ ਨੰਬਰ 'ਤੇ ਕੈਪਟਨ ਮਾਰਵੇਲ ਰਹੀ।
 

ਇਸ ਵਾਰ ਗੀਤ 'ਲੇ ਫੋਟੋ ਲੇ' ਸਰਚ ਕੀਤਾ ਗਿਆ। ਦੂਜੇ ਨੰਬਰ 'ਤੇ ਰਾਣੂ ਮੰਡਲ ਦਾ ਗੀਤ 'ਤੇਰੀ ਮੇਰੀ ਕਹਾਣੀ' ਰਹੀ। ਪਾਕਿਸਤਾਨ 'ਚ ਫਿਲਮੀ ਕਲਾਕਾਰਾਂ ਦੀ ਸਰਚ ਸੂਚੀ 'ਚ ਸਾਰਾ ਅਲੀ ਖਾਨ ਟਾਪ-10 'ਚ ਸ਼ਾਮਲ ਹੈ। ਸਾਰਾ ਨੇ 'ਕੇਦਾਰਨਾਥ' ਤੋਂ ਬਾਲੀਵੁੱਡ ਡੈਬਿਊ ਕੀਤਾ। ਇਸ ਦੇ ਕੁੱਝ ਦਿਨ ਬਾਅਦ ਉਸ ਦੀ ਦੂਜੀ ਫਿਲਮ 'ਸਿੰਬਾ' ਰੀਲੀਜ਼ ਹੋਈ। ਛੇਤੀ ਹੀ ਉਹ ਕਾਰਤਿਕ ਆਰਯਨ ਨਾਲ 'ਆਜਕਲ' ਵਿੱਚ ਨਜ਼ਰ ਆਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Abhinandan Varthaman Sara Ali Khan among most searched on google