ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਅਭਿਨੰਦਨ ਦੀ ਰਿਹਾਈ ਅਹਿਸਾਨ ਨਹੀਂ, ਅਸੀਂ ਵੀ ਛੱਡੇ ਸੀ 90000 ਪਾਕਿ ਜੰਗਬੰਦੀ’

ਕੇਂਦਰੀ ਮੰਤਰੀ ਤੇ ਸਾਬਕਾ ਫ਼ੌਜ ਮੁਖੀ ਵੀਕੇ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਰਿਹਾਅ ਕਰਕੇ ਪਾਕਿਸਤਾਨ ਕੋਈ ਅਹਿਸਾਨ ਨਹੀਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ 1971 ਦੀ ਜੰਗ ਚ ਭਾਰਤ ਨੇ 90,000 ਪਾਕਿਸਤਾਨੀ ਫ਼ੌਜੀਆਂ ਨੂੰ ਮੋੜਿਆ ਸੀ।

 

ਵੀਕੇ ਸਿੰਘ ਨੇ ਟਵੀਟ ਕਰਕੇ ਕਿਹਾ, ਵਿੰਗ ਕਮਾਂਡਰ ਅਭਿਨੰਦਨ ਨੂੰ ਵਾਪਸ ਮੋੜ ਕੇ ਪਾਕਿਸਤਾਨ ਨੇ ਕੋਈ ਅਹਿਸਾਨ ਨਹੀਂ ਕੀਤਾ ਹੈ। ਜੇਨੇਵਾ ਕਨਵੈਂਸ਼ਨ ਦੇ ਅਧੀਨ ਜੰਗ ਅਤੇ ਸੰਘਰਸ਼ ਦੌਰਾਨ ਬੰਦੀ ਕਿਸੇ ਵੀ ਜਵਾਨ ਨੂੰ ਉਸਦੇ ਦੇਸ਼ ਨੂੰ ਸੌਂਪਣਾ ਹੁੰਦਾ ਹੈ। ਸਾਨੂੰ 1971 ਨੂੰ ਨਹੀਂ ਭੁੱਲਣਾ ਚਾਹੀਦਾ, ਜਿੱਕੇ ਅਸੀਂ 90,000 ਜੰਗਬੰਦੀਆਂ ਨੂੰ ਪਾਕਿਸਤਾਨ ਨੂੰ ਵਾਪਸ ਮੋੜਿਆ ਸੀ।

 

ਇਸ ਤੋਂ ਪਹਿਲਾਂ ਵੀ ਕੇ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਪਾਕਿਸਤਾਨ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਰਿਹਾਅ ਕਰ ਰਿਹਾ ਹੈ ਪਰ ਗੁਆਂਢੀ ਦੇਸ਼ ਨੂੰ ਹਾਲੇ ਬਹੁਤ ਕੁਝ ਕਰਨ ਦੀ ਲੋੜ ਹੈ।

 

ਵਿਦੇਸ਼ ਰਾਜ ਮੰਤਰੀ ਨੇ ਆਪਣੇ ਸੰਸਦੀ ਖੇਤਰ ਚ ਇਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਕਿਹਾ ਕਿ ਕੇਂਦਰ ਸਹੀ ਕਦਮ ਚੁੱਕ ਰਿਹਾ ਹੈ ਤੇ ਅਜਿਹੇ ਕਦਮਾਂ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ ਹੈ।

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Abhinandans release no ransom we had left 90000 Pakistan ceasefire