ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਿਮਲਾ ਸਮਝੌਤੇ ਵੇਲੇ ਹੀ ਧਾਰਾ–370 ਖ਼ਤਮ ਹੋਣੀ ਚਾਹੀਦੀ ਸੀ: ਸਾਬਕਾ ਜਰਨੈਲ ਹਸਨੈਨ

ਸ਼ਿਮਲਾ ਸਮਝੌਤੇ ਵੇਲੇ ਹੀ ਧਾਰਾ–370 ਖ਼ਤਮ ਹੋਣੀ ਚਾਹੀਦੀ ਸੀ: ਸਾਬਕਾ ਜਰਨੈਲ ਹਸਨੈਨ

ਭਾਰਤੀ ਫ਼ੌਜ ਦੀ ਸ੍ਰੀਨਗਰ ਸਥਿਤ 15ਵੀਂ ਕੋਰ ਦੇ ਸਾਬਕਾ ਜਨਰਲ–ਆਫ਼ੀਸਰ–ਕਮਾਂਡਿੰਗ ਸਈਦ ਅਤਾ ਹਸਨੈਨ ਨੇ ਕਿਹਾ ਹੈ ਕਿ ਧਾਰਾ–370 ਦਾ ਖ਼ਾਤਮਾ ਇੱਕ ਇਤਿਹਾਸਕ ਫ਼ੈਸਲਾ ਹੈ। ਸ੍ਰੀ ਹਸਨੈਨ ਕੱਲ੍ਹ ਸ਼ੁੱਕਰਵਾਰ ਨੂੰ ਇੰਡੀਅਨ ਸਕੂਲ ਆੱਫ਼ ਬਿਜ਼ਨੇਸ (ISB) ਦੇ ‘ਲੀਡਰਸ਼ਿਪ ਸਮਿੱਟ’ ਵਿੱਚ ਭਾਗ ਲੈਣ ਲਈ ਮੋਹਾਲੀ ਆਏ ਹੋਏ ਸਨ।

 

 

ਸ੍ਰੀ ਹਸਨੈਨ ਨੇ ਕਿਹਾ ਕਿ ਧਾਰਾ–370 ਨਾਲ ਕਸ਼ਮੀਰ ਨੂੰ ਸਮੁੱਚੇ ਵਿਸ਼ਵ ਵਿੱਚ ਇੱਕ ਵਿਵਾਦਗ੍ਰਸਤ ਖੇਤਰ ਵਜੋਂ ਵੇਖਿਆ ਤੇ ਵਾਚਿਆ ਜਾਂਦਾ ਸੀ ਪਰ ਇਹ ਧਾਰਾ ਖ਼ਤਮ ਹੋਣ ਤੋਂ ਬਾਅਦ ਭਾਰਤ ਸਰਕਾਰ ਨੇ ਇਹੋ ਸੁਨੇਹਾ ਦਿੱਤਾ ਹੈ ਕਿ ਸਮੁੱਚਾ ਕਸ਼ਮੀਰ ਭਾਰਤ ਦਾ ਹੈ।

 

 

ਸ੍ਰੀ ਹਸਨੈਨ ਨੇ ਇਹ ਵੀ ਕਿਹਾ ਕਿ ਇਹ ਧਾਰਾ ਖ਼ਤਮ ਕਰਨ ਦਾ ਫ਼ੈਸਲਾ ਲੈਂਦੇ ਸਮੇਂ ਕਸ਼ਮੀਰ ਵਾਦੀ ਦੇ ਲੋਕਾਂ ਨੂੰ ਭਰੋਸੇ ਵਿੱਚ ਲਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਸਾਰੀਆਂ ਵਿਰੋਧੀ ਪਾਰਟੀਆਂ, ਜੰਮੂ–ਕਸ਼ਮੀਰ ਦੀਆਂ ਸਿਆਸੀ ਪਾਰਟੀਆਂ, ਵੱਖਵਾਦੀਆਂ ਤੇ ਜੰਮੂ–ਕਸ਼ਮੀਰ ਦੀ ਜਨਤਾ ਨੂੰ ਭਰੋਸੇ ਵਿੱਚ ਲੈ ਕੇ ਵੀ ਇਹ ਫ਼ੈਸਲਾ ਲਿਆ ਜਾ ਸਕਦਾ ਸੀ ਪਰ ਤਦ ਇਹ ਫ਼ੈਸਲਾ ਲੈਂਦਿਆਂ ਪੰਜ–ਛੇ ਸਾਲ ਬੀਤ ਜਾਣੇ ਸਨ। ਦਰਅਸਲ, ਉੱਥੇ ਇੱਕ ਅਦਿੱਖ ਜੰਗ ਚੱਲ ਰਹੀ ਹੈ, ਜਿਸ ਦੇ ਪਿੱਛੇ ਕੋਈ ਹੋਰ ਤਾਕਤ ਹੈ।

 

 

ਸ੍ਰੀ ਹਸਨੈਨ ਤੋਂ ਜਦੋਂ ਹਿਰਾਸਤ ਵਿੱਚ ਲਏ ਗਏ ਸਿਆਸੀ ਆਗੂਆਂ ਬਾਰੇ ਸੁਆਲ ਪੁੱਛਿਆ ਗਿਆ, ਤਾਂ ਉਨ੍ਹਾਂ ਜਵਾਬ ਦਿੱਤਾ ਕਿ ਇਹ ਇੱਕ ਬਹੁਤ ਨਾਜ਼ੁਕ ਤੇ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਹੈ ਅਤੇ ਸਰਕਾਰ ਕਿਸੇ ਵੀ ਤਰ੍ਹਾਂ ਦਾ ਕੋਈ ਜੋਖਮ ਨਹੀਂ ਲੈਣਾ ਚਾਹੁੰਦੀ ਸੀ; ਇਸੇ ਕਾਰਨ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

 

 

ਸੁਰੱਖਿਆ ਬਲਾਂ ਵੱਲੋਂ ਬੇਲੋੜੇ ਤਰੀਕੇ ਨਾਲ ਤੰਗ–ਪਰੇਸ਼ਾਨ ਕੀਤੇ ਜਾਣ ਨਾਲ ਕਸ਼ਮੀਰ ਵਾਦੀ ਦੇ ਨਾਗਰਿਕ ਅਲੱਗ–ਥਲੱਗ ਹੋ ਕੇ ਰਹਿ ਜਾਂਦੇ ਹਨ। ਪਹਿਲਾਂ ਵੀ ਇੰਝ ਹੁੰਦਾ ਰਿਹਾ ਹੈ। ‘ਉਂਝ ਅਸੀਂ ਪਹਿਲਾਂ ਉਨ੍ਹਾਂ ਨੂੰ ਵਾਪਸ ਲਿਆਉਣ ਦੇ ਜਤਨ ਕੀਤੇ ਸਨ ਪਰ ਅਸੀਂ ਬਹੁਤੇ ਕਾਮਯਾਬ ਨਹੀਂ ਹੋ ਸਕੇ ਸਾਂ।’

 

 

ਸ੍ਰੀ ਹਸਨੈਨ ਨੇ ਕਿਹਾ ਕਿ ਕਸ਼ਮੀਰੀਆਂ ਨੂੰ ਆਦਰ–ਮਾਣ ਤੇ ਮੰਤਵ ਦੀ ਭਾਵਨਾ ਦੇਣ ਦੀ ਜ਼ਰੂਰਤ ਹੈ। ਨੌਜਵਾਨਾਂ ਨੂੰ ਚਿੰਨ੍ਹਾਤਮਕ ਹਾਵ–ਭਾਵਾਂ ਨਾਲ ਸੱਦਾ ਦੇ ਕੇ ਉਨ੍ਹਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਧਾਰਾ–370 ਦਾ ਖ਼ਾਤਮਾ ਉਦੋਂ ਹੀ ਹੋ ਜਾਣਾ ਚਾਹੀਦਾ ਸੀ, ਜਦੋਂ ਪਾਕਿਸਤਾਨ ਨੇ ਭਾਰਤ ਨਾਲ ਸ਼ਿਮਲਾ ਸਮਝੌਤੇ ਉੱਤੇ ਹਸਤਾਖਰ ਕੀਤੇ ਸਨ। ਇਸ ਨਾਲ ਪਾਕਿਸਤਾਨ ਨੂੰ ਉਹ ਸਭ ਕਰਨ ਦਾ ਮੌਕਾ ਨਹੀਂ ਮਿਲਣਾ ਸੀ, ਜੋ ਕੁਝ ਵੀ ਉਹ ਕਸ਼ਮੀਰ ਮਾਮਲੇ ਨੂੰ ਲੈ ਕੇ ਕੌਮਾਂਤਰੀ ਪੱਧਰ ਉੱਤੇ ਉਹ ਅੱਜ ਕਰ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Abrogation of Article 370 should be on the occasion of Simla agreement says Hasnain