ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਰਾਰ ਬਾਬਾ ਨਿੱਤਿਆਨੰਦ ਇਕੁਆਡੋਰ ਦੇ ਟਾਪੂ ’ਤੇ ਹੋਇਆ ਸੈਟਲ, ਨਾਂਅ ਰੱਖਿਆ ‘ਹਿੰਦੂ ਰਾਸ਼ਟਰ ਕੈਲਾਸ਼’

ਫ਼ਰਾਰ ਬਾਬਾ ਨਿੱਤਿਆਨੰਦ ਇਕੁਆਡੋਰ ਦੇ ਟਾਪੂ ’ਤੇ ਹੋਇਆ ਸੈਟਲ, ਨਾਂਅ ਰੱਖਿਆ ‘ਹਿੰਦੂ ਰਾਸ਼ਟਰ ਕੈਲਾਸ਼’

ਅਗ਼ਵਾ ਦੇ ਮਾਮਲੇ ’ਚ ਫ਼ਰਾਰ ਚੱਲ ਰਹੇ ਦੱਖਣੀ ਭਾਰਤ ਦੇ ਆਪੂੰ ਥਾਪੇ ਬਾਬਾ ਨਿੱਤਿਅਆਨੰਦ ਬਾਰੇ ਖ਼ਬਰਾਂ ਆ ਰਹੀਆਂ ਹਨ ਕਿ ਉਹ ਵਿਦੇਸ਼ ’ਚ ਜਾ ਕੇ ਸੈਟਲ ਵੀ ਹੋ ਚੁੱਕਾ ਹੈ। ਕੁਝ ਮੀਡੀਆ ਰਿਪੋਰਟਾਂ ਮੁਤਾਬਕ ਨਿੱਤਿਆਨੰਦ ਨੇ ਦੱਖਣੀ ਅਮਰੀਕਾ ਦੇ ਇਕੁਆਡੋਰ ’ਚ ਇੱਕ ਟਾਪੂ ਖ਼ਰੀਦ ਕੇ ਉਸ ਨੂੰ ‘ਕੈਲਾਸਾ’ (ਕੈਲਾਸ਼) ਨਾਂਅ ਦੇ ਦਿੱਤਾ ਹੈ। ਕੁਝ ਰਿਪੋਰਟਾਂ ਮੁਤਾਬਕ ਤਾਂ ਉਸ ਨੇ ਆਪਣੇ ਉਸ ਟਾਪੂ ਨੂੰ ‘ਹਿੰਦੂ ਰਾਸ਼ਟਰ’ ਵੀ ਐਲਾਨ ਦਿੱਤਾ ਹੈ।

 

 

ਇੱਥੇ ਵਰਨਣਯੋਗ ਹੈ ਕਿ ਕੁਝ ਦਿਨ ਪਹਿਲਾਂ ਨਿੱਤਿਆਨੰਦ ਦੇ ਵਿਦੇਸ਼ ਚਲੇ ਜਾਣ ਦੇ ਸੁਆਲ ’ਤੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਅਜਿਹੀ ਕੋਈ ਜਾਣਕਾਰੀ ਨਹੀਂ ਹੈ। ਉਂਝ ਗੁਜਰਾਤ ਪੁਲਿਸ ਇਹ ਪੁਸ਼ਟੀ ਕਰ ਚੁੱਕੀ ਹੈ ਕਿ ਨਿੱਤਿਆਨੰਦ ਫ਼ਰਾਰ ਹੈ ਤੇ ਭਾਰਤ ਵਿੱਚ ਨਹੀਂ ਹੈ।

 

 

ਗੁਜਰਾਤ ਪੁਲਿਸ ਨੇ ਬੀਤੀ 21 ਨਵੰਬਰ ਨੂੰ ਦੱਸਿਆ ਸੀ ਕਿ ਆਪੂੰ ਥਾਪਿਆ ਬਾਬਾ ਨੱਤਿਆਨੰਦ ਦੇਸ਼ ਛੱਡ ਕੇ ਨੱਸ ਗਿਆ ਹੈ। ਨਿੱਤਿਆਨੰਦ ਵਿਰੁੱਧ ਫ਼ੌਜਦਾਰੀ ਦਾ ਮਾਮਲਾ ਦਰਜ ਹੈ। ਇਸ ਮਾਮਲੇ ਵਿੱਚ ਉਸ ਵਿਰੁੱਧ ਸਬੂਤ ਇਕੱਠੇ ਕਰਨ ਲਈ ਪੁਲਿਸ ਨੇ ਉਸ ਦੀਆਂ ਦੋ ਮਹਿਲਾ ਪੈਰੋਕਾਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

 

 

ਅਹਿਮਦਾਬਾਦ (ਦਿਹਾਤੀ) ਦੇ ਐੱਸਐੱਸਪੀ ਐੱਸਵੀ ਅਨਸਾਰੀ ਨੇ ਦੱਸਿਆ ਕਿ ਨਿੱਤਿਆਨੰਦ ਕਰਨਾਟਕ ’ਚ ਆਪਣੇ ਵਿਰੁੱਧ ਬਲਾਤਕਾਰ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਹੀ ਦੇਸ਼ ਛੱਡ ਕੇ ਫ਼ਰਾਰ ਹੋ ਗਿਆ ਸੀ। ਗੁਜਰਾਤ ਪੁਲਿਸ ਹੁਣ ਉਸ ਨੂੰ ਯੋਗ ਪ੍ਰਣਾਲੀ ਰਾਹੀਂ ਹਿਰਾਸਤ ’ਚ ਲੈਣ ਦੀਆਂ ਯੋਜਨਾਵਾਂ ਬਣਾ ਰਹੀ ਹੈ।

 

 

ਪੁਲਿਸ ਨੇ ਉਸ ਦੀਆਂ ਦੋ ਪੈਰੋਕਾਰਾਂ ਸਾਧਵੀ ਪ੍ਰਾਣ ਪ੍ਰਿਆਨੰਦ ਅਤੇ ਪ੍ਰਿਆਤੱਤਵ ਰਿੱਧੀ ਕਿਰਨ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਦੋਵਾਂ ਉੱਤੇ ਚਾਰ ਬੱਚਿਆਂ ਨੂੰ ਕਥਿਤ ਤੌਰ ’ਤੇ ਅਗ਼ਵਾ ਕਰਨ ਤੇ ਉਨ੍ਹਾਂ ਨੂੰ ਇੱਕ ਫ਼ਲੈਟ ’ਚ ਬੰਧਕ ਬਣਾ ਕੇ ਰੱਖਣ ਦਾ ਦੋਸ਼ ਹੈ। ਪੁਲਿਸ ਨਿੱਤਿਆਨੰਦ ਦੇ ਆਸ਼ਰਮ ’ਚ ਲਾਪਤਾ ਹੋਈ ਇੱਕ ਔਰਤ ਦੇ ਮਾਮਲੇ ਦੀ ਵੀ ਜਾਂਚ ਕਰ ਰਹੀ ਹੈ।

 

 

ਉਸ ਔਰਤ ਦੇ ਪਿਤਾ ਜਨਾਰਦਨ ਸ਼ਰਮਾ ਨੇ ਸ਼ਿਕਾਇਤ ਦਰਜ ਕਰਵਾਈ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Absconding Baba Nityanand now settled in an Equador island named Hindu Rashtra Kailash