ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਬੂ ਧਾਬੀ ਦੀ ਮੁਬਾਡਾਲਾ ਕੰਪਨੀ JIO 'ਚ ਕਰੇਗੀ 9093 ਕਰੋੜ ਰੁਪਏ ਦਾ ਨਿਵੇਸ਼ 

ਦੂਰਸੰਚਾਰ ਕੰਪਨੀ ਰਿਲਾਇੰਸ ਜਿਓ 'ਚ ਇੱਕ ਹੋਰ ਵਿਦੇਸ਼ੀ ਕੰਪਨੀ ਨਿਵੇਸ਼ ਕਰਨ ਜਾ ਰਹੀ ਹੈ। ਆਬੂ ਧਾਬੀ ਦੀ ਮੁਬਾਡਾਲਾ ਇਨਵੈਸਟਮੈਂਟ ਕੰਪਨੀ ਜੀਓ 'ਚ 9093 ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਹੀ ਹੈ, ਜਿਸ ਦੇ ਬਦਲੇ 'ਚ ਕੰਪਨੀ ਜੀਓ 'ਚ 1.85% ਦੀ ਹਿੱਸੇਦਾਰੀ ਬਣ ਜਾਵੇਗੀ। ਇਹ ਜੀਓ 'ਚ ਪਿਛਲੇ 6 ਹਫ਼ਤਿਆਂ 'ਚ 6ਵਾਂ ਵੱਡਾ ਵਿਦੇਸ਼ੀ ਨਿਵੇਸ਼ ਹੈ।
 

ਇੱਧਰ ਜੀਓ ਦੇ ਚੇਅਰਮੈਨ ਅਤੇ ਪ੍ਰਬੰਧ ਨਿਦੇਸ਼ਕ ਨੇ ਨਿਵੇਸ਼ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਇੱਕ ਬਿਆਨ 'ਚ ਮੁਕੇਸ਼ ਅੰਬਾਨੀ ਨੇ ਕਿਹਾ ਕਿ ਮੁਬਾਡਾਲਾ ਅਤੇ ਜੀਓ ਦੇ ਇਕੱਠੇ ਕੰਮ ਕਰਨ ਨਾਲ ਦੁਨੀਆਂ 'ਚ ਭਾਰਤ ਨਿਸ਼ਚਤ ਤੌਰ ਸਭ ਤੋਂ ਵੱਡਾ ਡਿਜ਼ੀਟਲ ਦੇਸ਼ ਬਣਨ ਦੀ ਰਾਹ 'ਤੇ ਹੈ।

 


 

ਮੁਕੇਸ਼ ਅੰਬਾਨੀ ਨੇ ਕਿਹਾ ਕਿ ਉਨ੍ਹਾਂ ਨੇ ਆਬੂ ਧਾਬੀ ਨਾਲ ਆਪਣੇ ਲੰਮੇ ਸਮੇਂ ਤੋਂ ਚੱਲ ਰਹੇ ਸਬੰਧਾਂ ਦੁਆਰਾ ਮੁਬਾਡਾਲਾ ਦੇ ਕੰਮ ਦੇ ਪ੍ਰਭਾਵ ਨੂੰ ਨਿੱਜੀ ਤੌਰ 'ਤੇ ਵੇਖਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਕੰਪਨੀ ਨੂੰ ਮੁਬਾਡਾਲਾ ਦੇ ਤਜ਼ਰਬੇ ਤੋਂ ਲਾਭ ਹੋਵੇਗਾ।
 

ਇਸ ਤੋਂ ਪਹਿਲਾਂ ਕੇਕੇਆਰ, ਫ਼ੇਸਬੁੱਕ, ਸਿਲਵਰ ਲੇਕ, ਵਿਸਟਾ, ਜਨਰਲ ਅਟਲਾਂਟਿਕ ਨੇ ਹਾਲ ਹੀ ਵਿੱਚ ਰਿਲਾਇੰਸ ਜਿਓ ਵਿੱਚ ਨਿਵੇਸ਼ ਕੀਤਾ ਸੀ। ਇਨ੍ਹਾਂ ਪੰਜ ਕੰਪਨੀਆਂ ਨੇ ਸਾਂਝੇ ਤੌਰ 'ਤੇ ਕੁਲ 78,562 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਹੁਣ ਮੁਬਾਡਾਲਾ ਦੇ 9 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਤੋਂ ਬਾਅਦ ਨਿਵੇਸ਼ ਦਾ ਕੁੱਲ ਅੰਕੜਾ 87,655 ਕਰੋੜ ਰੁਪਏ ਹੋ ਗਿਆ ਹੈ।
 

ਮੁਬਾਡਾਲਾ ਇਨਵੈਸਟਮੈਂਟ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਗਰੁੱਪ ਸੀਈਓ ਖਲਾਦੂਨ ਅਲ ਮੁਬਾਰਕ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਉੱਚ-ਵਿਕਾਸ ਵਾਲੀਆਂ ਕੰਪਨੀਆਂ ਦੇ ਨਾਲ ਕੰਮ ਕਰਨ ਅਤੇ ਨਿਵੇਸ਼ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅਸੀਂ ਵੇਖਿਆ ਹੈ ਕਿ ਕਿਵੇਂ ਜਿਓ ਨੇ ਭਾਰਤ ਵਿੱਚ ਸੰਚਾਰ ਤੇ ਸੰਪਰਕ ਨੂੰ ਪਹਿਲਾਂ ਨਾਲੋਂ ਕਾਫ਼ੀ ਬਦਲ ਦਿੱਤਾ ਹੈ।
 

ਰਿਲਾਇੰਸ 'ਚ ਹਿੱਸੇਦਾਰੀ ਵੇਚਣ ਨਾਲ ਮਾਰਚ 2021 ਤਕ ਰਿਲਾਇੰਸ ਪਹਿਲੀ ਕੰਪਨੀ ਬਣ ਜਾਵੇਗੀ, ਜਿਸ 'ਤੇ ਕੋਈ ਕਰਜ਼ਾ ਨਹੀਂ ਹੋਵੇਗਾ। ਬੀਤੇ ਮਾਰਚ ਤਕ ਰਿਲਾਇੰਸ ਕੰਪਨੀ ਦਾ ਕੁਲ ਕਰਜ਼ਾ 1.61 ਲੱਖ ਕਰੋੜ ਰੁਪਏ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Abu Dhabi Mubadala Investment Company to invest Rs 9093 crore in Reliance Jio