ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

1 ਦਸੰਬਰ ਤੋਂ ਡ੍ਰੋਨ ਉਡਾਉਣਾ ਜਾਇਜ਼, ਡਿਲੀਵਰੀ-ਟੈਕਸੀ ਵਜੋਂ ਬੈਨ-ਪੜ੍ਹੋ ਕੀ ਹੈ ਖ਼ਾਸ?

1 ਦਸੰਬਰ ਤੋਂ 50 ਫੁੱਟ ਤੋਂ ਜਿ਼ਆਦਾ ਉੱਚੀ ਉਡਾਨ ਭਰਨ ਲਈ ਸਾਰੇ ਡੋ੍ਰਨਾਂ ਨੂੰ ਹਰੇਕ ਉਡਾਨ ਤੋਂ ਪਹਿਲਾਂ ਆਨਲਾਈਨ ਆਗਿਆ ਲੈਣੀ ਪਵੇਗੀ। ਕੇਂਦਰੀ ਨਾਗਰਿਕ ਉਡਾਨ ਮੰਤਰਾਲਾ ਵੱਲੋਂ ਸੋਮਵਾਰ ਨੂੰ ਜਾਰੀ ਡੋ੍ਰਨ ਨਿਯਮਾਂ 1.0 ਤਹਿਤ ਇਹ ਨਿਯਮ ਐਲਾਨੇ ਗਏ ਹਨ। ਡ੍ਰੋਨ ਨੂੰ ਹਾਲਾਂਕਿ 50 ਫੁੱਟ ਤੱਕ ਉਡਾਨ ਭਰਨ ਵਾਲੇ ਡ੍ਰੋਨ ਨੂੰ ਆਗਿਆ ਲੈਣ ਦੀ ਲੋੜ ਨਹੀਂ ਹੋਵੇਗੀ।

 

ਕੇਂਦਰੀ ਨਾਗਰਿਕ ਉਡਾਨ ਮੰਤਰੀ ਸੁਰੇਸ਼ ਪ੍ਰਭੂ ਨੇ ਇਨ੍ਹਾਂ ਨਿਯਮਾਂ ਨੂੰ ਜਾਰੀ ਕਰਦਿਆਂ ਕਿਹਾ ਕਿ ਅਸੀਂ ਡੋ੍ਰਨ ਦੇ ਰਜਿਸਟ੍ਰੇਸ਼ਨ ਅਤੇ ਉਡਾਉਣ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਡਿਜੀਟਲ ਕਰਨ ਜਾ ਰਹੇ ਹਨ। ਇਸ ਲਈ ਇੱਕ ਨੈਸਨਲ ਅਨਮੈਂਡ ਟੈ੍ਰਫਿਕ ਮੈਨੇਜਮੈਂਟ (ਯੂਟੀਐਮ) ਪਲੇਟਫਾਰਮ ਤਿਆਰ ਕੀਤਾ ਜਾਵੇਗਾ। ਯੂਟੀਐਮ ਡ੍ਰੋਨ ਦੇ ਖੇਤਰ ਚ ਟ੍ਰੈਫਿਕ ਨਿਯਮਾਂ ਦਾ ਕੰਮ ਕਰੇਗਾ। ਇਸ ਤੇ ਸਾਰੇ ਉਪਭੋਗਤਾ ਨੂੰ ਉਨ੍ਹਾਂ ਦੇ ਡ੍ਰੋਨ, ਪਾਇਲਟ ਅਤੇ ਮਾਲਿਕ ਦੇ ਨਾਂ ਨਾਲ ਰਜਿਸਟਰ ਕਰਾਉਣਾ ਹੋਵੇਗਾ। ਇਸ ਤੋਂ ਬਾਅਦ ਹਰੇਕ ਉਡਾਨ ਤੋਂ ਪਹਿਲਾਂ ਉਪਭੋਗਤਾ ਨੂੰ ਮੋਬਾਈਲ ਐਪ ਦੁਆਰਾ ਮਨਜ਼ੂਰੀ ਲੈਣੀ ਹੋਵੇਗੀ, ਜਿਸੇ ਤੁਰੰਤ ਸਵੀਕਾਰ ਜਾਂ ਇਨਕਾਰ ਕਰ ਦਿੱਤਾ ਜਾਵੇਗਾ। ਬਿਨਾ ਆਗਿਆ ਦੇ ਡ੍ਰੋਨ ਉਡਾਨ ਭਰਨਾ ਗੈਰ ਕਾਨੂੰਨੀ ਹੋਵੇਗਾ। ਡ੍ਰੋਨ ਆਪਣੇ ਤੈਅ ਰਸਤੇ ਤੇ ਉਡਾਨ ਭਰ ਰਹੇ ਹਨ ਜਾਂ ਨਹੀਂ, ਇਸਦੀ ਨਿਗਰਾਨੀ ਲਈ ਯੂਟੀਐਸ ਡਿਫ਼ੈਂਸ ਅਤੇ ਸਿਵਲ ਏਅਰ ਟੈ੍ਰਫਿਕ ਕੰਟਰੋਲ ਦੇ ਸੰਪਰਕ ਚ ਰਹੇਗਾ।

 

ਪ੍ਰਭੂ ਨੇ ਕਿਹਾ ਕਿ ਡ੍ਰੋਨ ਨਿਯਮ 1.0 ਦਿਨ ਦੇ ਸਮੇਂ ਨਜ਼ਰ ਚ ਬਣੇ ਰਹਿਣ ਦੀ ਦੂਰੀ ਤੱਕ ਅਤੇ 400 ਫੁੱਟ ਦੀ ਉਚਾਈ ਤੱਕ ਉਡੱਣ ਵਾਲੇ ਡ੍ਰੋਨ ਬਾਰੇ ਚ ਹੈ। ਨਾਗਰਿਕ ਉਡਾਨ ਰਾਜ ਮੰਤਰੀ ਜਯੰਤ ਸਿਨਹਾ ਦੀ ਅਗਵਾਈ ਚ ਬਣਾ ਡੋ੍ਰਨ ਟਾਸਕ ਫੋਰਸ ਜਲਦ ਹੀ ਡੋ੍ਰਨ ਨਿਯਮ 2.0 ਦਾ ਵੀ ਡਰਾਫਟ ਪੇਸ਼ ਕਰੇਗਾ। ਇਸ ਵਿਚ ਨਜ਼ਰ ਤੋਂ ਦੂਰ ਜਾਣ ਵਾਲੇ ਡ੍ਰੋਨ ਬਾਰੇ ਚ ਨਿਯਮਾਂ ਦੇ ਨਾਲ-ਨਾਲ ਡ੍ਰੋਨ ਸਾਫਟਵੇਅਰ ਅਤੇ ਹਾਰਡਵੇਅਰ ਦੇ ਨਿਯਮ ਹੋਣਗੇ।

 

6 ਸਥਾਨਾਂ ਤੇ ਡੋ੍ਰਨ ਉਡਾਉਣ ਤੇ ਹੈ ਪਾਬੰਦੀ

 

ਡ੍ਰੋਨ ਨਿਯਮਾਂ ਚ 6 ਪ੍ਰਕਾਰ ਦੇ ਸਥਾਨਾਂ ਨੂੰ 9 ਡ੍ਰੋਨ ਜ਼ੋਨ ਐਲਾਨਿਆ ਗਿਆ ਹੈ। ਇਸ ਵਿਚ ਹਵਾਈ ਅੱਡੇ ਦੇ ਨੇੜਤੇੜੇ, ਅੰਤਰਰਾਜੀ ਸਰਹੱਦਾਂ ਨੇੜੇ, ਦਿੱਲੀ ਦਾ ਵਿਜੇ ਚੋਕ ਨੇੜੇ, ਸੂਬਿਆਂ ਦੀ ਰਾਜਧਾਨੀਆਂ ਦੇ ਸਕੱਤਰ ਇਮਾਰਤਾਂ, ਰਣਨੀਤੀਕ ਸਥਾਨ, ਫੌਜੀ ਸਿਖਲਾਈ ਕੇਂਦਰ ਸ਼ਾਮਲ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Abusive drone from December 1 as the delivery of legal Ben-taxi