ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ABVP ਦੇ ਅਹੁਦੇਦਾਰ ਸਾਫ਼ ਕਰ ਰਹੇ JNU ਹਿੰਸਾ ’ਚ ਸ਼ਮੂਲੀਅਤ ਤੋਂ ਇਨਕਾਰ

ABVP ਦੇ ਅਹੁਦੇਦਾਰ ਸਾਫ਼ ਕਰ ਰਹੇ JNU ਹਿੰਸਾ ’ਚ ਸ਼ਮੂਲੀਅਤ ਤੋਂ ਇਨਕਾਰ

[ ਇਸ ਤੋਂ ਪਹਿਲਾ ਹਿੱਸਾ ਪੜ੍ਹਨ ਲਈ ਇਸੇ ਸਤਰ ਉੱਤੇ ਕਲਿੱਕ ਕਰੋ ]

 

ABVP ਦੇ ਰਾਸ਼ਟਰੀ ਮੀਡੀਆ ਤਾਲਮੇਲ ਅਧਿਕਾਰੀ ਰਾਹੁਲ ਚੌਧਰੀ ਨੇ ਵੀ ਆਪਣੀ ਜੱਥੇਬੰਦੀ ਦੇ ਕਿਸੇ ਮੈਂਬਰ ਦੀ ਸ਼ਮੂਲੀਅਤ JNU ਹਿੰਸਾ ਵਿੱਚ ਹੋਣ ਤੋਂ ਸਾਫ਼ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਹੁਣ ਕਿਸੇ ਵੀ ਵ੍ਹਟਸਐਪ ਸਮੂਹ ਵਿੱਚ ਕਿਸੇ ਨੂੰ ਵੀ ਜੋੜ ਸਕਦੇ ਹਾਂ। ਸਕ੍ਰੀਨ–ਸ਼ਾੱਟ ਲੈ ਸਕਦੇ ਹਾਂ ਤੇ ਲੋਕਾਂ ਨੂੰ ਬਦਨਾਮ ਕਰ ਸਕਦੇ ਹਾਂ। ਜੇ ਖੱਬੇ–ਪੱਖੀ ਜੱਥੇਬੰਦੀ ਕੋਲ ਵ੍ਹਟਸਐਪ ਗਰੁੱਪਾਂ ਉੱਤੇ ਕੋਈ ਸਾਜ਼ਿਸ਼ ਰਚਣ ਲਈ ਸਾਡੇ ਵਿਰੁੱਧ ਸਬੂਤ ਹਨ, ਤਾਂ ਉਹ ਪੁਲਿਸ ਨੂੰ ਦੇਣੇ ਚਾਹੀਦੇ ਹਨ।

 

 

ਇਸ ਤੋਂ ਇਲਾਵਾ JNUSU ਦੇ ਇੱਕ ਕਾਊਂਸਲਰ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਕਿਹਾ ਕਿ ਯੋਗੇਂਦਰ ਭਾਰਦਵਾਜ ABVP ਦੇ ਮੈਂਬਰ ਸਨ ਤੇ ਸੰਸਕ੍ਰਿਤ ਵਿਭਾਗ ’ਚ ਪੜ੍ਹਦੇ ਸਨ। ‘ਹਿੰਦੁਸਤਾਨ ਟਾਈਮਜ਼’ ਨੇ ਭਾਰਦਵਾਜ ਦੇ ਨੰਬਰ ’ਤੇ ਫ਼ੋਨ ਲਾਇਆ ਪਰ ਸਵਿੱਚ–ਆੱਫ਼ ਮਿਲਿਆ।

 

 

ABVP ਦੇ ਮੈਂਬਰ ਨਾਲ ਜੁੜਿਆ ਇੱਕ ਹੋਰ ਵ੍ਹਟਸਐਪ ਨੰਬਰ ਵਿਕਾਸ ਪਟੇਲ ਦਾ ਹੈ। ‘ਫ਼੍ਰੈਂਡਜ਼ ਆੱਫ਼ ਆਰਐੱਸਐੱਸ’ ਵ੍ਹਟਸਐਪ ਗਰੁੱਪ ਵਿੱਚ ਵਿਕਾਸ ਪਟੇਲ ਨੇ ਐਤਵਾਰ ਨੂੰ ਮੈਸੇਜ ਭੇਜਿਆ ਹੋਇਆ ਕਿ – ‘ਦਿੱਲੀ ਯੂਨੀਵਰਸਿਟੀ ਦੇ ਲੋਕ ਖ਼ਜ਼ਾਨ ਸਿੰਘ ਸਵਿਮਿੰਗ ਪੂਲ ਵਾਲੇ ਪਾਸਿਓਂ ਵੀ ਅੰਦਰ ਦਾਖ਼ਲ ਹੋ ਸਕਦੇ ਹਨ। DU ਦੇ ਲੋਕਾਂ ਦੀ ਐਂਟਰੀ ਤੁਸੀਂ ਖ਼ਜ਼ਾਨ ਸਿੰਘ ਸਵਿਮਿੰਗ ਸਾਈਡ ਤੋਂ ਕਰਵਾਓ, ਅਸੀਂ ਇੱਥੇ 25–30 ਜਣੇ ਹਾਂ।’

 

 

ਉਹ ਨੰਬਰ ਫ਼ੇਸਬੁੱਕ ਉੱਤੇ ABVP ਦੇ ਕਮਿਊਨਿਟੀ ਗਰੁੱਪ ਵੱਲੋਂ ਕੀਤੀਆਂ ਪੋਸਟਾਂ ’ਚ ਵੇਖਿਆ ਗਿਆ ਸੀ; ਜਿੱਥੇ ਪਟੇਲ ਉਸ ਨੰਬਰ ਨਾਲ ਜੁੜੇ ਹਨ। ਇੱਕ ਫ਼ੇਸਬੁੱਕ ਪ੍ਰੋਫ਼ਾਈਲ ’ਚ ਵੀ ਪਟੇਲ ਨੇ ਖ਼ੁਦ ਨੂੰ ABVP ਦੇ ਮੈਂਬਰ ਵਜੋਂ ਦੱਸਿਆ ਸੀ; ਜਿਸ ਨੂੰ ਬਾਅਦ ’ਚ ਹਟਾ ਦਿੱਤਾ ਗਿਆ; ਪਰ ਕਾੱਲ ਕਰਨ ’ਤੇ ਉਹ ਸਵਿੱਚ–ਆੱਫ਼ ਮਿਲਿਆ।

 

 

JNUSU ਦੇ ਮੀਤ ਪ੍ਰਧਾਨ ਸਾਕੇਤ ਮੂਨ ਨੇ ਦੱਸਿਆ ਕਿ – ‘ਸਾਡੇ ਵਿੱਚੋਂ ਕਈਆਂ ਨੇ ਵਿਕਾਸ ਪਟੇਲ ਨੂੰ JNU ਕੈਂਪਰ ਦੇ ਅੰਦਰ ਭੀੜ ਵਿੱਚ ਇੱਕ ਡਾਂਗ ਨਾਲ ਵੇਖਿਆ। ਉਸ ਨੇ ਹੁਣ ਆਪਣਾ ਫ਼ੇਸਬੁੱਕ ਅਕਾਊਂਟ ਡਿਲੀਟ ਕਰ ਦਿੱਤਾ ਹੈ। ਵਿਕਾਸ ਪਟੇਲ ABVP ਦਾ ਮੈਂਬਰ ਹੈ ਤੇ ਉਹ ਇੱਥੋਂ ਦਾ ਵਿਦਿਆਰਥੀ ਸੀ।’

 

 

JNUSU ਦੇ ਮੈਂਬਰਾਂ ਨੇ ਦੋਸ਼ ਲਾਇਆ ਕਈ ਹੋਰ ਲੋਕ ਜੋ ਵ੍ਹਟਸਐਪ ਗਰੁੱਪ ਦਾ ਹਿੱਸਾ ਸਨ ਤੇ ਜਿਨ੍ਹਾਂ ਨੇ ਗਰੁੱਪ ਵਿੱਚ ਪੋਸਟਾਂ ਪਾਈਆਂ ਸਨ, ਉਹ ABVP ਦੇ ਮੈਂਬਰ ਜਾਂ ਸਮਰਥਕ ਸਨ।

 

 

ਇਸ ਦੌਰਾਨ ਦਿੱਲੀ ਪੁਲਿਸ ਦੇ ਬੁਲਾਰੇ ਮਨਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਕ੍ਰਾਈਮ ਬ੍ਰਾਂਚ ਦੀ ਟੀਮ ਸੋਸ਼ਲ ਮੀਡੀਆ ਦੀ ਨਿਗਰਾਨੀ ਕਰ ਰਹੀ ਹੈ ਤੇ ਹਮਲੇ ’ਚ ਸ਼ਾਮਲ ਲੋਕਾਂ ਨੂੰ ਵਿਖਾਉਣ ਵਾਲੇ ਵਿਡੀਓ ਤੇ ਤਸਵੀਰਾਂ ਇਕੱਠੀਆਂ ਕਰ ਕੇ ਉਨ੍ਹਾਂ ਦਾ ਨਿਰੀਖਣ ਕਰ ਰਹੀ ਹੈ। ਅਸੀਂ JNU ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਉਹ ਸਾਨੂੰ ਕੈਂਪਸ ਐਤਵਾਰ ਦੀ ਹਿੰਸਾ ਨਾਲ ਸਬੰਧਤ ਸਾਰੀਆਂ ਵਿਡੀਓਜ਼ ਤੇ ਤਸਵੀਰਾਂ ਉਪਲਬਧ ਕਰਵਾਉਣ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ABVP Office Bearers denying any involvement in JNU Violence