ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵੇਂ ਸਾਲ ’ਚ ਕਾਫ਼ੀ ਮਹਿੰਗੇ ਹੋ ਜਾਣਗੇ AC ਤੇ ਫ਼੍ਰਿੱਜ

ਨਵੇਂ ਸਾਲ ’ਚ ਕਾਫ਼ੀ ਮਹਿੰਗੇ ਹੋ ਜਾਣਗੇ AC ਤੇ ਫ਼੍ਰਿੱਜ

ਨਵੇਂ ਸਾਲ ਤੋਂ ਏਅਰ–ਕੰਡੀਸ਼ਨਰ (AC) ਅਤੇ ਰੈਫ਼ਰੀਜਿਰੇਟਰ ਮਹਿੰਗੇ ਹੋ ਜਾਣਗੇ। ਜਨਵਰੀ 2020 ਤੋਂ 5–ਸਟਾਰ ਰੈਫ਼ਰੀਜਿਰੇਟਰ ਤੇ AC ਦੀਆਂ ਕੀਮਤਾਂ ’ਚ 6,000 ਰੁਪਏ ਤੱਕ ਦਾ ਵਾਧਾ ਹੋ ਸਕਦਾ ਹੈ।

 

 

ਪੀਟੀਆਈ ਮੁਤਾਬਕ ਉਦਯੋਗ ਸੰਗਠਨ CEAMA ਨੇ ਦੱਸਿਆ ਕਿ ਨਵੇਂ ਨਿਯਮ ਜਨਵਰੀ 2020 ਤੋਂ ਲਾਗੂ ਹੋ ਜਾਣਗੇ। ਉਨ੍ਹਾਂ ਦੇ ਲਾਗੂ ਹੋਣ ਨਾਲ ਨਿਰਮਾਤਾਵਾਂ ਨੂੰ 5–ਸਟਾਰ ਰੈਫ਼ਰੀਜਿਰੇਟਰਜ਼ ਤੇ ਏਸੀ ਨੂੰ ਕੂਲਿੰਗ ਲਈ ਰਵਾਇਤੀ ਫ਼ੋਮ ਕਾਰਨ ਵੈਕਿਯੂਮ ਪੈਨਲਜ਼ ਦੀ ਵਰਤੋਂ ਕਰਨੀ ਪਵੇਗੀ।

 

 

ਇਸ ਤੋਂ ਇਲਾਵਾ ਫ਼੍ਰੋਸਟ–ਫ਼੍ਰੀ ਅਤੇ ਡਾਇਰੈਕਟ ਕੂਲਿੰਗ ਵਿੱਚ ਇੱਕ–ਸਟਾਰ ਦੀ ਤਬਦੀਲੀ ਹੋਵੇਗੀ, ਇਹ ਤਬਦੀਲੀ ਜਨਵਰੀ 2020 ਤੋਂ ਲਾਗੂ ਹੋਵੇਗੀ। ਇਸੇ ਲਈ ਕੀਮਤਾਂ ਵਿੱਚ ਚੋਖਾ ਵਾਧਾ ਹੋ ਸਕਦਾ ਹੈ।

 

 

CEAMA ਦੇ ਪ੍ਰਧਾਨ ਸ੍ਰੀ ਕਮਲ ਨੰਦੀ ਨੇ ਕਿਹਾ ਕਿ ਐਨਰਜੀ ਐਫ਼ੀਸ਼ਿਐਂਸੀ ਮਾਪਦੰਡਾਂ ’ਚ ਜਨਵਰੀ ਤੋਂ ਹੋ ਰਹੀ ਤਬਦੀਲੀ ਕਾਰਨ ਉਦਯੋਗ ਨੁੰ ਫ਼ਾਈਵ–ਸਟਾਰ ਰੈਫ਼ਰੀਜਿਰੇਟਰਜ਼ ਲਿਆਉਣਾ ਔਖਾ ਹੋਵੇਗਾ।

 

 

ਇੱਥੇ ਵਰਨਣਯੋਗ ਹੈ ਕਿ ਇਸ ਵਿੱਤੀ ਵਰ੍ਹੇ ਦੀ ਪਹਿਲੀ ਛਮਾਹੀ ਦੌਰਾਨ ਏਸੀਜ਼ (ACs) ਦੀ ਵਿਕਰੀ ’ਚ 15 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ ਹੈ। ਇਹ ਪਹਿਲਾਂ ਤੋਂ ਚੱਲ ਰਹੇ 35 ਫ਼ੀ ਸਦੀ ਵਾਧੇ ਤੋਂ ਜ਼ਿਆਦਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AC and Referigerator to be dearer in new year