ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੁਸ਼ੀਆਂ ਮਾਤਮ `ਚ ਬਦਲੀਆਂ : ਦੋ ਬੱਸਾਂ ਟੀ ਟੱਕਰ `ਚ 11 ਦੀ ਮੌਤ

ਖੁਸ਼ੀਆਂ ਮਾਤਮ `ਚ ਬਦਲੀਆਂ : ਦੋ ਬੱਸਾਂ ਟੀ ਟੱਕਰ `ਚ 11 ਦੀ ਮੌਤ

ਐਨਐਚ-93 `ਤੇ ਮੰਗਲਵਾਰ ਨੂੰ ਮਡਰਾਕ ਟੋਲ ਪਲਾਜਾ ਦੇ ਕੋਲ ਹੋਏ ਸੜਕ ਹਾਦਸੇ `ਚ ਵਿਆਹ ਦੀਆਂ ਖੁ਼ਸੀਆਂ ਮਾਤਮ `ਚ ਬਦਲ ਗਈਆਂ। ਫਿਰੋਜ਼ਾਬਾਦ ਜਾ ਰਹੀ ਬਰਾਤੀਆਂ ਨਾਲ ਭਰੀ ਬੱਸ ਅਤੇ ਸਾਹਮਣੇ ਤੋਂ ਆ ਰਹੀ ਮਿੰਨੀ ਬੱਸ `ਚ ਹੋਈ ਜ਼ਬਰਦਸਤ ਟੱਕਰ `ਚ ਡਰਾਇਵਰ ਸਮੇਤ 11 ਦੀ ਮੌਤ ਹੋ ਗਈ। ਉਥੇ ਕਰੀਬ ਦੋ ਦਰਜਨ ਤੋਂ ਜਿ਼ਆਦਾ ਲੋਕ ਜ਼ਖਮੀ ਹੋ ਗਏ। ਹਾਦਸੇ ਦੇ ਬਾਅਦ ਘਟਨਾ ਸਥਾਨ `ਤੇ ਚੀਕ ਦਿਹਾੜਾ ਮੱਚ ਗਈ। ਜ਼ਖਮੀਆਂ ਨੂੰ ਇਲਾਜ ਮੈਡੀਕਲ ਕਾਲਜ, ਜਿ਼ਲ੍ਹਾ ਹਸਪਤਾਲ ਤੋਂ ਨਿੱਜੀ ਹਸਪਤਾਲ `ਚ ਭਰਤੀ ਕਰਵਾਇਆ ਗਿਆ। ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਨੇ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਉਥੇ ਡੀਐਮ ਚੰਦਰ ਭੂਸ਼ਣ ਸਿੰਘ ਨੇ ਬੱਸ ਹਾਦਸੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।


ਪੁਲਿਸ ਅਨੁਸਾਰ ਥਾਣਾ ਬੰਨਾਦੇਵੀ ਦੇ ਮੋਹਲਾ ਅੰਮੀਬੀਆ ਓਬੀਆ ਮਾਲ ਗੋਦਾਮ ਨਿਵਾਸੀ ਦਾਨਿਸ਼ ਪੁੱਤਰ ਭੂਰਾ ਦ ਨਿਕਾਹ ਮੰਗਲਵਾਰ ਨੂੰ ਹੋਣਾ ਸੀ। ਮੰਗਲਵਾਰ ਨੂੰ ਦੁਪਹਿਰ ਕਰੀਬ ਡੇਢ ਵਜੇ ਬਰਾਤੀਆਂ ਨਾਲ ਭਰੀ ਬੱਸ ਫਿਰੋਜ਼ਾਬਾਦ ਲਈ ਰਵਾਨਾ ਹੋਈ। ਦਾਨਿਸ਼ ਆਪਣੇ ਦੋਸਤਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਦੂਜੇ ਵਾਹਨ `ਤੇ ਪਹਿਲਾਂ ਹੀ ਰਵਾਨਾ ਹੋ ਚੁੱਕਿਆ ਸੀ।ਦੁਪਹਿਰ ਕਰੀਬ ਢਾਈ ਵਜੇ ਬੱਸ ਮਡਰਾਕ ਟੋਲ ਪਲਾਜਾ ਕਰਾਸ ਕਰਨ ਦੇ ਬਾਅਦ ਕੋਠੀਆ ਮੋੜ `ਤੇ ਪਹੁੰਚੀ ਹੀ ਸੀ। ਤਾਂ ਇਕ ਵਾਹਨ ਨੂੰ ਓਵਰਟੈਕ ਕਰਦੇ ਸਮੇਂ ਦੂਜੇ ਪਾਸੇ ਤੋਂ ਆ ਰਹੀ ਬੱਸ ਨਾਲ ਆਹਮੋ ਸਾਹਮਣੇ ਟੱਕਰ ਹੋ ਗਈ।


ਦੋਵਾਂ ਬੱਸਾਂ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਬਰਾਤੀਆਂ ਨਾਲ ਭਰੀ ਬੱਸ ਦਾ ਮੂਹਰਲਾ ਹਿੱਸਾ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਿਆ। ਸਥਾਨਕ ਲੋਕਾਂ ਨੇ ਪੁਲਿਸ ਨੂੰ ਹਾਦਸੇ ਸਬੰਧੀ ਸੂਚਨਾ ਦਿੱਤੀ। ਮੌਕੇ `ਤੇ ਪੁੱਜੀ ਪੁਲਿਸ ਨੇ ਬੜੀ ਮੁਸ਼ਕਲ ਨਾਲ ਜਖਮੀਆਂ ਨੂੰ ਬੱਸ ਤੋਂ ਉਤਾਰਕੇ ਐਬੂਲੈਂਸ ਰਾਹੀਂ ਇਲਾਜ ਲਈ ਨਿੱਜੀ ਹਸਪਤਾਲ `ਚ ਭਰਤੀ ਕਰਵਾਇਆ। ਜਿੱਥੋਂ ਗੰਭੀਰ ਜ਼ਖਮੀਆਂ ਨੂੰ ਜੇਐਨ ਮੈਡੀਕਲ ਕਾਲਜ ਅਤੇ ਜਿ਼ਲ੍ਹਾ ਮਲਖਾਨ ਸਿੰਘ ਹਸਪਤਾਲ ਭੇਜ਼ ਦਿੱਤਾ ਗਿਆ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਡੀਐਮ ਚੰਦਰ ਭੂਸ਼ਣ ਸਿੰਘ, ਐਸਐਸਪੀ ਅਜੈ ਸਾਹਨੀ ਸਮੇਤ ਤਮਾਮ ਪੁਲਿਸ ਪ੍ਰਸ਼ਾਸਨਿਕ ਅਫਸਰ ਮੌਕੇ `ਤੇ ਪਹੁੰਚ ਗਏ। ਮੈਡੀਕਲ ਕਾਲਜ ਅਤੇ ਜਿ਼ਲ੍ਹਾ ਹਸਪਤਾਲ `ਚ ਗੰਭੀਰ ਜਖਮੀਆਂ ਨੂੰ ਰੈਫਰ ਕੀਤਾ ਗਿਆ ਹੈ। ਜਿੱਥੇ ਡਾਕਟਰਾਂ ਨੇ 11 ਨੂੰ ਮ੍ਰਿਤਕ ਐਲਾਨ ਦਿੱਤਾ। ਜਿਨ੍ਹਾਂ `ਚ ਚਾਰ ਅਧਿਆਪਕ ਸ਼ਾਮਲ ਹਨ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ਼ ਦਿੱਤਾ ਗਿਆ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:accident in aligarh 11 killed two dozen injured