ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਬੇਡਕਰ ਨਗਰ ’ਚ ਭਿਆਨਕ ਸੜਕ ਹਾਦਸਾ

ਅੰਬੇਡਕਰ ਨਗਰ ’ਚ ਭਿਆਨਕ ਸੜਕ ਹਾਦਸਾ

ਉਤਰ ਪ੍ਰਦੇਸ਼ ਦੇ ਸਮਨਪੁਰ ਥਾਣਾ ਖੇਤਰ ਦੇ ਹਜਪੁਰਾ ਨੇੜੇ ਵੀਰਵਾਰ ਦੀ ਸਵੇਰੇ ਕਰੀਬ 8 ਵਜੇ ਪ੍ਰਾਈਵੇਟ ਬੱਸ ਤੇ ਪਿਕਅਪ ਦੀ ਆਹਮੋ ਸਾਹਮਣੇ ਟੱਕਰ ਹੋ ਗਈ। ਮੌਕੇ ਉਤੇ ਹੀ ਪਿਕਅਪ ਡਰਾਈਵਰ ਦੀ ਮੌਤ ਹੋ ਗਈ, ਦੋ ਜ਼ਖਮੀ ਹੋ ਗਏ। ਸੂਚਨਾ ਮਿਲਣ ਉਤੇ ਪਹੁੰਚੀ ਪੁਲਿਸ ਨੇ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ।

 

ਭਾਰਤ ਬਸ ਸਰਵਿਸ ਦੇ ਨਾਮ ਦੀ ਪ੍ਰਾਈਵੇਟ ਬੱਸ ਜ਼ਿਲ੍ਹੇ ਦੇ ਜਲਾਲਪੁਰ ਤੋਂ ਸਵਾਰੀਆਂ ਲੈ ਕੇ ਲਖਨਊ ਜਾ ਰਹੀ ਸੀ। ਸਮਨਪੁਰ ਥਾਣਾ ਖੇਤਰ ਦੇ ਹਾਜਪੁਰਾ ਨੇੜੇ ਬਸ ਅਤੇ ਪਿਕਅਪ ਵਿਚ ਆਹਮੋ ਸਾਹਮਣੇ ਟੱਕਰ ਹੋ ਗਈ।  ਹਾਦਸੇ ਵਿਚ ਪਿਕਅਪ ਡਰਾਈਵਰ ਦੀ ਮੌਤ ਹੋ ਗਈ, ਜਦੋਂ ਕਿ ਦੋ ਹਰ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।

 

ਸੂਚਨਾ ਮਿਲਣ ਉਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ, ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਬੱਸ ਵਿਚ ਸਵਾਰ ਕਿਸੇ ਨੂੰ ਸੱਟ ਨਹੀਂ ਲੱਗੀ। ਦੱਸਿਆ ਜਾਂਦਾ ਹੈ ਕਿ ਪਿਕਅੱਪ ਦੁੱਧ ਲੈ ਕੇ ਪਰਾਗ ਡੇਅਰੀ ਅਕਬਰਪੁਰ ਜਾ ਰਹੀ ਸੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:accident in Ambedkar Nagar one killed