ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਨੀਆ ਦੀ 5ਵੀਂ ਸਭ ਤੋਂ ਵੱਡੀ ਇਕਨਾਮੀ ਬਣਿਆ ਭਾਰਤ, ਫਰਾਂਸ-ਯੂਕੇ ਪਿੱਛੇ: ਰਿਪੋਰਟ

ਬ੍ਰਿਟੇਨ ਸਥਿਤ ਸੈਂਟਰ ਫਾਰ ਇਕੋਨਾਮਿਕਸ ਐਂਡ ਬਿਜਨੈਸ ਰਿਸਰਚ (ਸੀਈਬੀਆਰ) ਦੀ ਰਿਪੋਰਟ 'ਵਰਲਡ ਇਕੋਨਾਮਿਕ ਲੀਗ ਟੇਬਲ 2020' ਮੁਤਾਬਿਕ ਭਾਰਤ 2019 'ਚ ਬ੍ਰਿਟੇਨ ਅਤੇ ਫਰਾਂਸ ਦੋਹਾਂ ਨੂੰ ਪਛਾੜ ਕੇ ਦੁਨੀਆਂ ਦਾ 5ਵਾਂ ਸੱਭ ਤੋਂ ਵੱਡਾ ਅਰਥਚਾਰਾ ਬਣ ਗਿਆ ਹੈ।

 

ਰਿਪੋਰਟ 'ਚ ਇਹ ਕਿਹਾ ਗਿਆ ਹੈ ਕਿ ਹੁਣ ਭਾਰਤ ਦੇ 2026 'ਚ ਜਰਮਨੀ ਨੂੰ ਪਛਾੜ ਕੇ ਚੌਥਾ ਅਤੇ 2034 'ਚ ਜਾਪਾਨ ਨੂੰ ਪਛਾੜ ਕੇ ਤੀਜਾ ਸੱਭ ਤੋਂ ਵੱਡਾ ਅਰਥਚਾਰਾ ਬਣ ਜਾਣ ਦੀ ਸੰਭਾਵਨਾ ਹੈ।

 

FII ਫੋਰਮ ’ਚ PM ਮੋਦੀ, 2024 ਤਕ ਭਾਰਤ ਬਣੇਗਾ 5 ਟ੍ਰਿਲੀਅਨ ਡਾਲਰ ਦਾ ਅਰਥਚਾਰਾ

 

ਭਾਰਤ 2026 'ਚ ਜਰਮਨੀ ਨੂੰ ਪਛਾੜ ਕੇ ਵਿਸ਼ਵ ਦੀ ਚੌਥੀ ਸੱਭ ਤੋਂ ਵੱਡੀ ਇਕੋਨਾਮੀ ਅਤੇ ਸਾਲ 2034 'ਚ ਜਾਪਾਨ ਨੂੰ ਪਿੱਛੇ ਛੱਡ ਕੇ ਵਿਸ਼ਵ ਦੀ ਤੀਜੀ ਸੱਭ ਤੋਂ ਵੱਡੀ ਇਕੋਨਾਮੀ ਬਣ ਸਕਦਾ ਹੈ।

 

ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ 2026 ਤਕ 5000 ਅਰਬ ਡਾਲਰ ਦਾ ਅਰਥਚਾਰਾ ਬਣ ਸਕਦਾ ਹੈ। ਹਾਲਾਂਕਿ ਸਰਕਾਰ ਨੇ ਦੇਸ਼ ਨੂੰ 2024 ਤਕ 5000 ਅਰਬ ਡਾਲਰ ਦਾ ਅਰਥਚਾਰਾ ਬਣਾਉਣ ਦਾ ਟੀਚਾ ਮਿੱਥਿਆ ਹੋਇਆ ਹੈ।

 

ਆਰਥਿਕ ਮੰਦੀ 'ਤੇ IMF ਨੇ ਭਾਰਤ ਨੂੰ ਦਿੱਤੀ ਚਿਤਾਵਨੀ - 'ਛੇਤੀ ਵੱਡੇ ਕਦਮ ਚੁੱਕਣ ਦੀ ਲੋੜ'

 

ਸੀਈਬੀਆਰ ਨੇ ਕਿਹਾ ਕਿ ਜਾਪਾਨ, ਜਰਮਨੀ ਅਤੇ ਭਾਰਤ 'ਚ ਅਗਲੇ 15 ਸਾਲ ਤਕ ਤੀਜੇ ਨੰਬਰ ਲਈ ਸਖੜ ਮੁਕਾਬਲਾ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੇ ਭਾਰਤੀ ਅਰਥਚਾਰੇ ਨੂੰ 2024 ਤਕ 5000 ਅਰਬ ਡਾਲਰ ਦਾ ਬਣਾਉਣ ਦੇ ਸਵਾਲ 'ਤੇ ਰਿਪੋਰਟ 'ਚ ਕਿਹਾ ਗਿਆ ਹੈ, "ਭਾਰਤ 5000 ਅਰਬ ਡਾਲਰ ਦੀ ਜੀਡੀਪੀ 2026 'ਚ ਪ੍ਰਾਪਤ ਕਰ ਲਵੇਗਾ। ਸਰਕਾਰ ਦੇ ਤੈਅ ਟੀਚੇ ਤੋਂ ਦੋ ਸਾਲ ਬਾਅਦ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:according to CIBR report India overtakes France and Britain to become worlds 5th largest economy by 2026