ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PMC ਬੈਂਕ ’ਚ 90 ਲੱਖ ਰੁਪਏ ਜਮ੍ਹਾ ਕਰਨ ਵਾਲੇ ਖਾਤਾਧਾਰਕ ਦੀ ਸਦਮੇ ਕਾਰਨ ਮੌਤ

ਘੁਟਾਲੇ ਵਿਚ ਘਿਰੇ ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ ਬੈਂਕ (ਪੀ.ਐੱਮ.ਸੀ.) ਬੈਂਕ ਦੇ ਇਕ 51 ਸਾਲਾ ਖਾਤਾਧਾਰਕ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਸਦੇ ਪਰਿਵਾਰ ਨੇ ਕਰੀਬ 90 ਲੱਖ ਰੁਪਏ ਬੈਂਕ ਵਿੱਚ ਜਮ੍ਹਾ ਕਰਵਾਏ ਸਨ। ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

 

ਉਪਨਗਰ ਓਸ਼ੀਵਾੜਾ ਦਾ ਵਸਨੀਕ ਸੰਜੇ ਗੁਲਾਟੀ ਸੋਮਵਾਰ ਸਵੇਰੇ ਇੱਕ ਸ਼ਹਿਰ ਦੀ ਅਦਾਲਤ ਦੇ ਬਾਹਰ ਜਮ੍ਹਾਂ ਹੋਏ ਬੈਂਕ ਵਿਰੁੱਧ ਪ੍ਰਦਰਸ਼ਨ ਚ ਸ਼ਾਮਲ ਹੋਣ ਲਈ ਗਿਆ ਸੀ। ਪੀਐਮਸੀ ਬੈਂਕ ਚ ਪੈਸੇ ਦੇ ਫਸਣ ਕਾਰਨ ਉਹ ਤਣਾਅ ਵਿੱਚ ਚੱਲ ਰਿਹਾ ਸੀ। ਅੰਦੋਲਨਕਾਰੀਆਂ ਚੋਂ ਇਕ ਮਨਾਲੀ ਨਾਰਕਰ ਨੇ ਕਿਹਾ ਕਿ ਗੁਲਾਟੀ ਆਪਣੇ 80 ਸਾਲਾ ਪਿਤਾ ਦੇ ਨਾਲ ਇਸ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਏ ਸਨ।

 

ਵਿਰੋਧ ਪ੍ਰਦਰਸ਼ਨ ਵਾਲੀ ਥਾਂ 'ਤੇ ਬਣੀ ਵੀਡੀਓ ਵਿਚ ਗੁਲਾਟੀ ਦੇ ਪਿਤਾ ਨੇ ਦਾਅਵਾ ਕੀਤਾ ਕਿ ਉਸਦੇ ਪਰਿਵਾਰ ਨੇ 90 ਲੱਖ ਰੁਪਏ ਬੈਂਕ ਵਿਚ ਜਮ੍ਹਾ ਕਰਵਾਏ ਹਨ। ਓਸ਼ੀਵਾੜਾ ਥਾਣੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੰਜੇ ਗੁਲਾਟੀ ਨੂੰ ਦਿਲ ਦਾ ਦੌਰਾ ਪੈ ਗਿਆ ਸੀ ਤੇ ਸੋਮਵਾਰ ਦੀ ਰਾਤ ਉਸਦੀ ਮੌਤ ਹੋ ਗਈ।

 

ਕੁਝ ਮੀਡੀਆ ਸਰਕਲਾਂ ਵਿੱਚ ਆਈਆਂ ਖਬਰਾਂ ਅਨੁਸਾਰ ਸੰਜੇ ਗੁਲਾਟੀ ਦਾ ਰੁਜ਼ਗਾਰ ਜੈੱਟ ਏਅਰਵੇਜ਼ ਦੇ ਬੰਦ ਹੋਣ ਕਾਰਨ ਖੋਹ ਗਿਆ ਸੀ। ਉਸਦਾ ਬੇਟਾ ਦਿਵਿਯਾਂਗ ਹੈ ਜਿਸਦਾ ਡਾਕਟਰੀ ਖਰਚਾ ਵੀ ਬਕਾਇਆ ਹੈ।

 

ਦੱਸਣਯੋਗ ਪਿਛਲੇ ਮਹੀਨੇ ਪੀ.ਐੱਮ.ਸੀ. ਬੈਂਕ ਵਿਚ ਵਿੱਤੀ ਬੇਨਿਯਮੀਆਂ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਰਿਜ਼ਰਵ ਬੈਂਕ ਨੇ ਇਸ ਬੈਂਕ ਦੇ ਗਾਹਕਾਂ ਲਈ ਨਕਦ ਕਢਵਾਉਣ ਦੀ ਸੀਮਾ ਲਗਾਈ ਸੀ ਅਤੇ ਬੈਂਕ 'ਤੇ ਕਈ ਹੋਰ ਪਾਬੰਦੀਆਂ ਲਗਾਈਆਂ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:account holder Sanjay Gulati in PMC Bank dies of stroke day after protest against bank