ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਨਮ ਦਿਨ `ਤੇ ਛੁੱਟੀ ਨਾ ਮਿਲੀ, ਤਾਂ ਖ਼ੁਦ ਨੂੰ ਗੋਲੀ ਮਾਰ ਕੇ ਕੀਤਾ ਖ਼ਤਮ

ਜਨਮ ਦਿਨ `ਤੇ ਛੁੱਟੀ ਨਾ ਮਿਲੀ, ਤਾਂ ਖ਼ੁਦ ਨੂੰ ਗੋਲੀ ਮਾਰ ਕੇ ਕੀਤਾ ਖ਼ਤਮ

ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੇ ਚੌਕ ਕੋਤਵਾਲੀ ਖੇਤਰ `ਚ ਗੌਹਰਪੁਰਾ ਦੇ ਲੇਖਪਾਲ ਸੁਧੀਰ ਨੇ ਸੋਮਵਾਰ ਸਵੇਰੇ ਆਪਣੇ ਸਿਰ `ਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਮੌਕੇ `ਤੇ ਪੁੱਜ ਕੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ। ਖ਼ੁਦਕੁਸ਼ੀ ਦਾ ਕਾਰਨ ਸਪੱਸ਼ਟ ਨਹੀਂ ਹੈ ਪਰ ਪਰਿਵਾਰ ਦੇ ਮੈਂਬਰ ਚਰਚਾ ਕਰ ਰਹੇ ਸਨ ਕਿ ਸੁਧੀਰ ਘੋਰ-ਨਿਰਾਸ਼ਾ (ਡੀਪ੍ਰੈਸ਼ਨ) ਦਾ ਸਿ਼ਕਾਰ ਸੀ। ਉਸ ਨੂੰ ਨੀਂਦਰ ਨਹੀਂ ਆਉ਼ਦੀ ਸੀ।


ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅੱਜ ਸੋਮਵਾਰ ਨੂੰ ਲੇਖਪਾਲ ਦਾ ਜਨਮ-ਦਿਨ ਵੀ ਸੀ ਤੇ ਜਿਸ ਕਾਰਨ ਉਸ ਨੇ ਛੁੱਟੀ ਲਈ ਹੋਈ ਸੀ। ਪਰ ਐਤਵਾਰ ਦੀ ਰਾਤ ਨੂੰ ਫ਼ੋਨ `ਤੇ ਇੰਕ ਸਮੂਹਕ ਵਿਆਹ ਪ੍ਰੋਗਰਾਮ `ਚ ਡਿਊਟੀ ਲੱਗੇ ਹੋਣ ਦਾ ਮੈਸੇਜ ਆ ਗਿਅ ਾਸੀ। ਮੈਸੇਜ ਪੜ੍ਹਨ ਤੋਂ ਬਾਅਦ ਉਹ ਬਹੁਤ ਪਰੇਸ਼ਾਨ ਹੋ ਗਿਆ ਤੇ ਸ਼ਾਇਦ ਇਸੇ ਕਾਰਨ ਇਹ ਆਤਮਘਾਤੀ ਕਦਮ ਚੁੱਕ ਲਿਆ।


ਸੁਧੀਰ ਸਕਸੈਨਾ (48) ਸਦਰ ਤਹਿਸੀਲ ਵਿੱਚ ਅਕਾਊਂਟੈਂਟ ਦੇ ਅਹੁਦੇ `ਤੇ ਨਿਯੁਕਤ ਸੀ। ਸੋਮਵਾਰ ਸਵੇਰੇ ਲਗਭਗ ਛੇ ਵਜੇ ਉਸ ਦੇ ਕਮਰੇ `ਚੋਂ ਗੋਲੀ ਚੱਲਣ ਦੀ ਆਵਾਜ਼ ਆਈ। ਉਸ ਦੀ ਪਤਨੀ ਲਕਸ਼ਮੀ ਤੇ ਉਸ ਦੇ ਬੱਚੇ ਸੁਧੀਰ ਦੇ ਕਮਰੇ `ਚ ਗਏ, ਤਾਂ ਵੇਖਿਆ ਕਿ ਉਹ ਖ਼ੂਨ ਨਾਲ ਲਥਪਥ ਬਿਸਤਰ `ਤੇ ਪਿਆ ਸੀ। ਉਸ ਦੇ ਕੋਲ ਪਿਸਤੌਲ ਪਈ ਸੀ। ਸੁਧੀਰ ਦੇ ਘਸਰ `ਚੋਂ ਖ਼ੂਨ ਵਗ ਰਿਹਾ ਸੀ।


ਇੰਨੇ ਨੂੰ ਮੁਹੱਲੇ ਦੇ ਲੋਕਾਂ ਦੀ ਭੀੜ ਲੱਗ ਗਈ। ਇੰਸਪੈਕਟਰ ਰਾਜਕੁਮਾਰ ਤਿਵਾੜੀ ਵੀ ਆਪਣੀ ਟੀਮ ਨਾਲ ਮੌਕੇ `ਤੇ ਪੁੱਜੇ। ਪੁੱਛਗਿੱਛ ਦੌਰਾਨ ਮ੍ਰਿਤਕ ਸੁਧੀਰ ਦੀ ਪਤਨੀ ਨੇ ਦੱਸਿਆ ਕਿ ਸਵੇਰੇ ਪਤੀ ਦੇ ਕਮਰੇ `ਚੋਂ ਪਟਾਕੇ ਵਰਗੀ ਆਵਾਜ਼ ਆਈ ਸੀ। ਜਦੋਂ ਸਾਰੇ ਨੱਸ ਕੇ ਉਸ ਪਾਸੇ ਗਏ, ਤਾਂ ਗਏ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਕਮਰੇ ਦਾ ਦਰਵਾਜ਼ਾ ਖੁੱਲ੍ਹਾ ਪਿਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Accountant commits suicide after Birthday leave cancellation