ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਇਨਾਇਡ ਨਾਲ 20 ਮਹੀਨਿਆਂ ’ਚ 10 ਕਤਲ ਕਰਨ ਵਾਲਾ ਕਾਬੂ

ਸਾਇਨਾਇਡ ਨਾਲ 20 ਮਹੀਨਿਆਂ ’ਚ 10 ਕਤਲ ਕਰਨ ਵਾਲਾ ਕਾਬੂ

ਆਂਧਰਾ ਪ੍ਰਦੇਸ਼ ਦੀ ਪੁਲਿਸ ਨੇ ਮੰਗਲਵਾਰ ਨੂੰ 38 ਸਾਲਾਂ ਦੇ ਇੱਕ ‘ਸੀਰੀਅਲ ਕਿੱਲਰ’ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ਾਂ ਮੁਤਾਬਕ ਬੀਤੇ 20 ਮਹੀਨਿਆਂ ’ਚ ਉਸ ਨੇ ਕਥਿਤ ਤੌਰ ’ਤੇ 10 ਵਿਅਕਤੀਆਂ ਨੂੰ ਆਪਣੇ ਸ਼ਿਕਾਰ ਬਣਾਇਆ। ਉਨ੍ਹਾਂ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਹਨ।

 

 

ਪੁਲਿਸ ਮੁਤਾਬਕ ਵੇਲੰਕੀ ਸਿਮਹਾਦੀ ਉਰਫ਼ ਸ਼ਿਵਾ ਨਾਂਅ ਦੇ ਇੱਕ ਕਾਤਲ ਨੇ ਕ੍ਰਿਸ਼ਨਾ, ਪੂਰਬੀ ਗੋਦਾਵਰੀ ਤੇ ਪੱਛਮੀ ਗੋਦਾਰੀ ’ਚ ਕਤਲਾਂ ਨੂੰ ਅੰਜਾਮ ਦਿੱਤਾ। ਇਸ ਲਈ ਉਹ ਸਾਇਨਾਇਡ ਮਿਲਿਆ ‘ਪ੍ਰਸਾਦ’ ਸਭ ਨੂੰ ਦਿੰਦਾ ਹੁੰਦਾ ਸੀ। ਮੌਤ ਹੋਣ ਤੋਂ ਬਾਅਦ ਉਹ ਲੋਕਾਂ ਦੀ ਨਕਦੀ ਤੇ ਕੀਮਤੀ ਚੀਜ਼ਾਂ ਲੈ ਕੇ ਫ਼ਰਾਰ ਹੋ ਜਾਂਦਾ ਸੀ।

 

 

ਪੱਛਮੀ ਗੋਦਾਵਰੀ ਦੇ ਐੱਸਪੀ ਨਵਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਵੈਂਕਟਪੁਰਮ ਪਿੰਡ ਦਾ ਰਹਿਣ ਵਾਲਾ ਚੇਲੰਕੀ ਸਿਮਹਾਦੀ ਉਰਫ਼ ਸ਼ਿਵਾ ਨੇ ਤਿੰਨ ਜ਼ਿਲ੍ਹਿਆਂ ਕ੍ਰਿਸ਼ਨਾ, ਪੂਰਬੀ ਗੋਦਾਵਰੀ ਤੇ ਪੱਛਮੀ ਗੋਦਾਵਰੀ ਵਿੱਚ ਪੂਰੀ ਸਾਜ਼ਿਸ਼ ਘੜ ਕੇ ਫ਼ਰਵਰੀ 2018 ਤੋਂ ਲੈ ਕੇ ਅਕਤੂਬਰ 2019 ਤੱਕ ਦੇ ਵਿਚਕਾਰ ਇਹ ਕਤਲ ਕੀਤੇ।

 

 

ਪੁਲਿਸ ਨੇ ਇਸ ਮਾਮਲੇ ’ਚ ਸ਼ੇਖ ਅਮੀਨੁੱਲ੍ਹਾ ਉਰਫ਼ ਬਾਬੂ ਨਾਂਅ ਦੇ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਬਾਬੂ ਉੱਤੇ ਦੋਸ਼ ਹੈ ਕਿ ਉਹ ਸ਼ਿਵਾ ਨੂੰ ਸਾਇਨਾਇਡ ਮੁਹੱਈਆ ਕਰਵਾਉਂਦਾ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Accused arrested who murdered 10 within 20 months with cyanide