ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਬਲਾਤਕਾਰ ਕਾਂਡ ਦੇ ਦੋਸ਼ੀਆਂ ਨੇ ਨਹੀਂ ਕੀਤੀ ਰਹਿਮ ਦੀ ਅਪੀਲ, ਮਿਲੇਗੀ ਫਾਂਸੀ

ਦਿੱਲੀ ਬਲਾਤਕਾਰ ਕਾਂਡ ਦੇ ਦੋਸ਼ੀਆਂ ਨੇ ਨਹੀਂ ਕੀਤੀ ਰਹਿਮ ਦੀ ਅਪੀਲ, ਮਿਲੇਗੀ ਫਾਂਸੀ

ਦਿੱਲੀ ਦੇ ਬਹੁ–ਚਰਚਿਤ ਨਿਰਭਯਾ ਸਮੂਹਕ ਬਲਾਤਕਾਰ ਮਾਮਲੇ ’ਚ ਹੁਣ ਅਜੀਬ ਮੋੜ ਆ ਗਿਆ ਹੈ। ਦੋਸ਼ੀਆਂ ਨੇ ਰਾਸ਼ਟਰਪਤੀ ਕੋਲ ਰਹਿਮ ਲਈ ਆਪਣੀ ਪਟੀਸ਼ਨ ਨਹੀਂ ਭੇਜੀ ਹੈ। ਦੋਸ਼ੀਆਂ ਨੇ ਆਪਣੀ ਰਹਿਮ ਦੀ ਪਟੀਸ਼ਨ ਰਾਸ਼ਟਰਪਤੀ ਨੂੰ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਸੁਪਰੀਮ ਕੋਰਟ ਦਾ ਦਰਵਾਜ਼ਾ ਨਹੀਂ ਖੜਕਾਇਆ ਹੈ। ਇਸ ਲਈ ਉਨ੍ਹਾਂ ਵਿਰੁੱਧ ਹੇਠਲੀ ਅਦਾਲਤ ਵੱਲੋਂ ਫਾਂਸੀ ਦੇਣ ਦੀ ਪ੍ਰਕਿਰਿਆ ਛੇਤੀ ਸ਼ੁਰੂ ਹੋ ਸਕਦੀ ਹੈ।

 

 

ਨਿਰਭਯਾ ਸਮੂਹਕ ਬਲਾਤਕਾਰ ਦੇ ਦੋਸ਼ੀ ਤਿਹਾੜ ਜੇਲ੍ਹ ਤੇ ਮੰਡੋਲੀ ਜੇਲ੍ਹ ਵਿੱਚ ਬੰਦ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਮਾਮਲੇ ਦੇ ਤਿੰਨ ਦੋਸ਼ੀਆਂ ਨੇ ਰਾਸ਼ਟਰਪਤੀ ਕੋਲ ਰਹਿਮ ਦੀ ਪਟੀਸ਼ਨ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਤਾਂ ਰਹਿਮ ਦੀ ਪਟੀਸ਼ਨ ਦਾਇਰ ਕਰਨ ਦਾ ਵਕਤ ਹੀ ਹੁਣ ਖ਼ਤਮ ਹੋ ਗਿਆ ਹੈ।

 

 

ਸੂਤਰਾਂ ਮੁਤਾਬਕ ਰਹਿਮ ਦੀ ਪਟੀਸ਼ਨ ਰਾਸ਼ਟਰਪਤੀ ਨੂੰ ਨਾ ਭੇਜਣ ਤੋਂ ਬਾਅਦ ਹੁਣ ਹੇਠਲੀ ਅਦਾਲਤ ਨੂੰ ਅਰਜ਼ੀ ਭੇਜ ਕੇ ਜੇਲ੍ਹ ਪ੍ਰਸ਼ਾਸਨ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਤਿਆਰੀ ਸ਼ੁਰੂ ਕਰ ਦੇਵੇਗਾ। ਸਾਲ 2016 ਦੇ ਚਰਚਿਤ ਨਿਰਭਯਾ ਸਮੂਹਕ ਬਲਾਤਕਾਰ ਮਾਮਲੇ ਵਿੱਚ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ।

 

 

ਇਸ ਮਾਮਲੇ ’ਚ ਦੋਸ਼ੀਆਂ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਦਾ ਦਰ ਨਹੀਂ ਖੜਕਾਇਆ। ਦੋਸ਼ੀਆਂ ਨੇ ਮੌਤ ਦੀ ਸਜ਼ਾ ਘਟਾਉਣ ਜਾਂ  ਮਾਫ਼ੀ ਲਈ ਰਾਸ਼ਟਰਪਤੀ ਕੋਲ ਜਾਣ ਤੋਂ ਇਨਕਾਰ ਕਰ ਦਿੱਤਾ ਹੈ।

 

 

ਤਿੰਨੇ ਅਪਰਾਧੀਆਂ ਨੇ ਦਿੱਲੀ ਸਰਕਾਰ ਤੇ ਜੇਲ੍ਹ ਪ੍ਰਸ਼ਾਸਨ ਨੂੰ ਵੀ ਉਨ੍ਹਾਂ ਦੇ ਨੋਟਿਸ ਦਾ ਜਵਾਬ ਦੇ ਦਿੱਤਾ।  29 ਅਕਤੂਬਰ ਨੂੰ ਜੇਲ੍ਹ ਪ੍ਰਸ਼ਾਸਨ ਨੇ ਦੋਸ਼ੀਆਂ ਨੂੰ ਰਹਿਮ ਦੀ ਪਟੀਸ਼ਨ ਦਾਖ਼ਲ ਕਰਨ ਬਾਰੇ ਨੋਟਿਸ ਰਿਸੀਵ ਕਰਵਾਇਆ ਸੀ; ਇਸ ਨੋਟਿਸ ਦੇ ਮਿਲਣ ਦੇ 7 ਦਿਨਾਂ ਅੰਦਰ ਰਹਿਮ ਦੀ ਪਟੀਸ਼ਨ ਦਾਖ਼ਲ ਕਰਨ ਦਾ ਵਕਤ ਦਿੱਤਾ ਗਿਆ ਸੀ ਪਰ ਹੁਣ ਉਹ ਵਕਤ ਖ਼ਤਮ ਹੋ ਚੁੱਕਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Accused of Delhi Rape case didn t appeal for mercy now may be executed