ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਰੀਦਾਬਾਦ ਦੇ ਚਾਰ ਕਤਲਾਂ ਦੇ ਮੁਲਜ਼ਮ ਦੀ ਹੋਈ ਸ਼ਨਾਖ਼ਤ

ਫ਼ਰੀਦਾਬਾਦ ਦੇ ਚਾਰ ਕਤਲਾਂ ਦੇ ਮੁਲਜ਼ਮ ਦੀ ਹੋਈ ਸ਼ਨਾਖ਼ਤ

ਫ਼ਰੀਦਾਬਾਦ ਦੇ ਸੈਕਟਰ–7 ਸਥਿਤ ਡਾ. ਪ੍ਰਵੀਨ ਮਹਿੰਦੀਰੱਤਾ ਸਮੇਤ ਚਾਰ ਵਿਅਕਤੀਆਂ ਦੇ ਕਤਲ ਦੇ ਮਾਮਲੇ ਦੇ ਅਸਲ ਦੋਸ਼ੀ ਦਾ ਪਤਾ ਲੱਗ ਗਿਆ ਹੈ। ਪੁਲਿਸ ਨੇ ਇਨ੍ਹਾਂ ਕਤਲਾਂ ਦਾ ਇਲਜ਼ਾਮ ਡਾਕਟਰ ਦੇ ਪੁੱਤਰ ਦਰਪਣ ਦੇ ਇੱਕ ਦੋਸਤ ਉੱਤੇ ਲਾਇਆ ਹੈ।

 

 

ਕਥਿਤ ਕਾਤਲ ਦੀ ਸ਼ਨਾਖ਼ਤ ਡਬੂਆ ਕਾਲੋਨੀ ਦੀ ਨਿਊ ਰਾਜੀਵ ਕਾਲੋਨੀ ਦੇ ਨਿਵਾਸੀ ਮੁਕੇਸ਼ ਵਜੋਂ ਹੋਈ ਹੈ। ਮੁਲਜ਼ਮ ਇੱਕ ਜਿੰਮ–ਟ੍ਰੇਨਰ ਹੈ। ਏਸੀਪੀ (ਕ੍ਰਾਈਮ) ਅਨਿਲ ਕੁਮਾਰ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਮੁਲਜ਼ਮ ਦੀ ਸਕੂਟੀ ਬਰਾਮਦ ਹੋ ਗਈ ਹੈ।

 

 

ਮੁਲਜ਼ਮ ਆਪਣੇ ਘਰ ’ਚ ਇੱਕ ਨੋਟ ਛੱਡ ਕੇ ਗਿਆ ਹੈ ਕਿ ਉਸ ਤੋਂ ਗ਼ਲਤੀ ਹੋ ਗਈ ਹੈ। ਮੁਲਜ਼ਮ ਨੂੰ ਪੁਲਿਸ ਨੇ ਅੱਜ ਪੁੱਛਗਿੱਛ ਲਈ ਸੱਦਿਆ ਸੀ। ਇਸ ਤੋਂ ਪਹਿਲਾਂ ਹੀ ਮੁਲਜ਼ਮ ਫ਼ਰਾਰ ਹੋ ਗਿਆ। ਏਸੀਪੀ ਨੇ ਦੱਸਿਆ ਕਿ ਹਾਲੇ ਕਤਲ ਦਾ ਮੰਤਵ ਸਪੱਸ਼ਟ ਨਹੀ਼ ਹੈ ਕਿ ਹੱਤਿਆ ਲੁੱਟ ਕਾਰਨ ਹੋਈ ਹੈ ਜਾਂ ਕਿਸੇ ਦੇ ਕਹਿਣ ’ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜਾਂ ਫਿਰ ਕਿਸੇ ਰੰਜਿਸ਼ ਕਾਰਨ ਅਜਿਹਾ ਕੀਤਾ ਗਿਆ ਹੈ।

ਫ਼ਰੀਦਾਬਾਦ ਦੇ ਚਾਰ ਕਤਲਾਂ ਦੇ ਮੁਲਜ਼ਮ ਦੀ ਹੋਈ ਸ਼ਨਾਖ਼ਤ

 

ਫ਼ਰੀਦਾਬਾਦ ਦੇ ਸੈਕਟਰ 7–ਏ ਵਿੱਚ ਰੇਡੀਓਲੌਜਿਸਟ ਤੇ ਉਨ੍ਹਾਂ ਦੀ ਪਤਨੀ ਸਮੇਤ ਧੀ ਤੇ ਜਵਾਈ ਦੇ ਕਤਲ ਬੇਰਹਿਮੀ ਨਾਲ ਚਾਕੂ ਮਾਰ–ਮਾਰ ਕੇ ਤੇ ਗਲ਼ੇ ਵੱਢ ਕੇ ਕੀਤੇ ਗਏ ਸਨ । ਇਹ ਵਾਰਦਾਤ ਸ਼ੁੱਕਰਵਾਰ 8 ਨਵੰਬਰ ਰਾਤ ਦੀ ਹੈ ਪਰ ਇਨ੍ਹਾਂ ਕਤਲਾਂ ਦਾ ਪਤਾ ਸਨਿੱਚਰਵਾਰ ਦੁਪਹਿਰ ਨੂੰ ਜਾ ਕੇ ਚੱਲਿਆ ਸੀ।

 

 

ਸਵੇਰ ਤੋਂ ਹੀ ਡਾਕਟਰ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿੱਚੋਂ ਕਿਸੇ ਦਾ ਨਜ਼ਰ ਨਾ ਆਉਣਾ, ਕੁੱਤੇ ਦਾ ਲਗਾਤਾਰ ਭੌਂਕਣਾ ਤੇ ਤੇਜ਼ ਆਵਾਜ਼ ਨਾਲ ਚੱਲ ਰਹੇ ਟੀਵੀ ਤੋਂ ਗੁਆਂਢੀਆਂ ਨੂੰ ਕੁਝ ਸ਼ੱਕ ਹੋਇਆ। ਗੁਆਂਢੀਆਂ ਦੀ ਸੂਚਨਾ ’ਤੇ ਸਨਿੱਚਰਵਾਰ ਦੁਪਹਿਰ ਲਗਭਗ ਢਾਈ ਵਜੇ ਪੁਲਿਸ ਮੌਕੇ ’ਤੇ ਪੁੱਜੀ, ਤਾਂ ਵੇਖਿਆ ਕਿ ਅੰਦਰ ਖ਼ੂਨ ਨਾਲ ਲਥਪਥ ਚਾਰ ਲਾਸ਼ਾਂ ਪਈਆਂ ਹਨ।
 

 

ਪੁਲਿਸ ਮੁਤਾਬਕ ਪਹਿਲੀ ਨਜ਼ਰੇ ਇਹੋ ਜਾਪਦਾ ਸੀ ਕਿ ਕਾਤਲ ਕਿਸੇ ਲੁੱਟਮਾਰ ਦੇ ਇਰਾਦੇ ਨਾਲ ਨਹੀਂ ਆਇਆ ਸੀ; ਉਹ ਸਿਰਫ਼ ਕਤਲ ਕਰਨ ਲਈ ਆਇਆ ਸੀ।

 

 

ਸੈਕਟਰ–7ਏ ’ਚ ਮਕਾਨ ਨੰਬਰ 19 ਦੇ ਨਵਾਸੀ ਡਾ. ਪ੍ਰਵੀਨ ਮਹਿੰਦੀਰੱਤਾ (65) ਰੇਡੀਓਲੌਜਿਸਟ ਸਨ। ਉਨ੍ਹਾਂ ਨੇ ਆਪਣੇ ਘਰ ਦੀ ਬੇਸਮੈਂਟ ’ਚ ਹੀ ਐਕਸ–ਰੇਅ ਮਸ਼ੀਨ ਲਾਈ ਹੋਈ ਸੀ; ਜਦ ਕਿ ਉਨ੍ਹਾਂ ਦੀ ਪਤਨੀ ਭਾਰਤੀ ਉਰਫ਼ ਸੁਦੇਸ਼ ਮਹਿੰਦੀਰੱਤਾ (58) ਇੱਕ ਨਿਜੀ ਸਕੂਲ ਵਿੱਚ ਅਧਿਆਪਕਾ ਸਨ ਤੇ ਪਿੱਛੇ ਜਿਹੇ ਹੀ ਸੇਵਾ–ਮੁਕਤ ਹੋਏ ਸਨ। ਡਾ. ਮਹਿੰਦੀਰੱਤਾ ਦੀ ਧੀ ਪ੍ਰਿਅੰਕਾ (32) ਦਾ ਵਿਆਹ ਪੰਜ ਵਰ੍ਹੇ ਪਹਿਲਾਂ ਮੇਰਠ ਦੇ ਸੌਰਭ ਕਟਾਰੀਆ (35) ਨਾਲ ਹੋਇਆ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Accused of Four murders in Faridabad identified