ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੰਬਈ ਧਮਾਕਿਆਂ ਦੇ ਮੁਲਜ਼ਮ ਜਾਲਿਸ ਅੰਸਾਰੀ ਨੇ ਕੀਤਾ ਵੱਡਾ ਖੁਲਾਸਾ

ਮੁੰਬਈ ਧਮਾਕਿਆਂ ਦੇ ਮੁਲਜ਼ਮ ਅੱਤਵਾਦੀ ਡਾ. ਜਾਲਿਸ ਅੰਸਾਰੀ ਇਕ ਵਾਰ ਫਿਰ ਦੇਸ਼ ਨੂੰ ਦਹਿਸ਼ਤ ਦੇਣ ਦੀ ਯੋਜਨਾ ਬਣਾ ਰਿਹਾ ਸੀ। ਵੱਡੀ ਘਟਨਾ ਨੂੰ ਨੇਪਰੇ ਚਾੜਨ ਲਈ ਇੱਕ ਵੱਡੇ ਨੈਟਵਰਕ ਦੀ ਜ਼ਰੂਰਤ ਸੀ। ਏਟੀਐਸ ਅਤੇ ਐਸਟੀਐਫ ਅਜਮੇਰ ਜੇਲ੍ਹ ਵਿੱਚ ਅੱਤਵਾਦੀਆਂ ਨੂੰ ਮਿਲਣ ਵਾਲਿਆਂ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਹਨ।

 

 

ਜਾਣਕਾਰੀ ਮੁਤਾਬਕ ਡਾ. ਜਾਲਿਸ ਅੰਸਾਰੀ ਨੂੰ ਕਾਨਪੁਰ ਚ ਗ੍ਰਿਫਤਾਰ ਕਰਨ ਤੋਂ ਬਾਅਦ ਜਦੋਂ ਉਸ ਤੋਂ ਐਸਟੀਐਫ ਸਮੇਤ ਹੋਰ ਏਜੰਸੀਆਂ ਨੇ ਪੁੱਛਗਿੱਛ ਕੀਤੀ ਤਾਂ ਉਸਨੇ ਕਈ ਵੱਡੀ ਘਟਨਾਵਾਂ ਦੀਆਂ ਯੋਜਨਾਵਾਂ ਦੀ ਤਿਆਰੀ ਬਾਰੇ ਜਾਣਕਾਰੀ ਦਿੱਤੀ। ਅੰਸਾਰੀ ਤੋਂ ਪੁੱਛਗਿੱਛ ਕਰਦਿਆਂ ਉਸਨੇ 65 ਘਟਨਾਵਾਂ ਬਾਰੇ ਜਾਣਕਾਰੀ ਦਿੱਤੀ।

 

 

ਉਸ ਨੇ ਇਹ ਵੀ ਦੱਸਿਆ ਕਿ ਇਸ ਯੋਜਨਾ ਦੀ ਲੰਬੇ ਸਮੇਂ ਤੋਂ ਤਿਆਰ ਕੀਤੀ ਜਾ ਰਹੀ ਸੀ। ਅੱਤਵਾਦੀ ਅੰਸਾਰੀ ਨੇ ਸਮੇਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਹੋਰ ਪੁੱਛਗਿੱਛ ਚ ਅੰਸਾਰੀ ਨੂੰ ਐਸਟੀਐਫ ਨੇ ਦੱਸਿਆ ਕਿ ਉਹ ਸਰਕਾਰ ਦੇ ਕੁਝ ਫੈਸਲਿਆਂ ਤੋਂ ਬਹੁਤ ਨਾਰਾਜ਼ ਸੀ, ਜਿਸ ਚ ਹਾਲ ਹੀ ਪਾਸ ਕੀਤਾ ਗਿਆ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਵਿਸ਼ੇਸ਼ ਤੌਰ ਤੇ ਸ਼ਾਮਲ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:accused of Mumbai blasts Jaliis Ansari revealed big