ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਹਿੰਸਾ : ਤਾਹਿਰ ਹੁਸੈਨ ਨੇ ਅਦਾਲਤ 'ਚ ਕੀਤਾ ਆਤਮ ਸਮਰਪਣ

ਦਿੱਲੀ ਹਿੰਸਾ 'ਚ ਇੰਟੈਲੀਜੈਂਸ ਬਿਊਰੋ (ਆਈਬੀ) ਅਧਿਕਾਰੀ ਦੀ ਹੱਤਿਆ ਮਾਮਲੇ 'ਚ ਫਰਾਰ ਚੱਲ ਰਹੇ ਆਮ ਆਮਦੀ ਪਾਰਟੀ ਦੇ ਸਾਬਕਾ ਕੌਂਸਲਰ ਤਾਹਿਰ ਹੁਸੈਨ ਨੇ 7 ਦਿਨ ਬਾਅਦ ਅਦਾਲਤ 'ਚ ਆਤਮ ਸਮਰਪਣ ਕਰ ਦਿੱਤਾ।
 

ਤਾਹਿਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰੀ ਤੋਂ ਪਹਿਲਾਂ ਤਾਹਿਰ ਹੁਸੈਨ ਨੇ ਅਦਾਲਤ 'ਚ ਆਤਮ ਸਮਰਪਣ ਦੀ ਪਟੀਸ਼ਨ ਦਿੱਤੀ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ। ਤਾਹਿਰ ਦੇ ਵਕੀਲ ਮੁਕੇਸ਼ ਕਾਲੀਆ ਨੇ ਦੱਸਿਆ ਕਿ ਤਾਹਿਰ ਨੇ ਅਦਾਲਤ 'ਚ ਪਟੀਸ਼ਨ ਦਾਖਲ ਕੀਤੀ ਸੀ ਅਤੇ ਉਹ ਖੁਦ ਨੂੰ ਕਾਨੂੰਨ ਦੇ ਹਵਾਲੇ ਕਰਨਾ ਚਾਹੁੰਦਾ ਸੀ।
 

ਤਾਹਿਰ ਹੁਸੈਨ ਵਿਰੁੱਧ 4 ਐਫਆਈਆਰ ਦਰਜ ਹਨ। 2 ਐਫਆਈਆਰ ਖਜੂਰੀ ਖਾਸ ਅਤੇ 2 ਦਿਆਲਪੁਰ ਥਾਣੇ 'ਤੇ ਦਰਜ ਹਨ। 

 


ਦੱਸ ਦੇਈਏ ਕਿ ਦਿੱਲੀ ਹਿੰਸਾ ਤੋਂ ਬਾਅਦ ਤਾਹਿਰ ਦੀ ਭਾਲ 'ਚ ਐਸਆਈਟੀ ਨੇ ਦਿੱਲੀ-ਐਨਸੀਆਰ ਅਤੇ ਪੱਛਮੀ ਉੱਤਰ ਪ੍ਰਦੇਸ਼ 'ਚ 14 ਥਾਵਾਂ 'ਤੇ ਛਾਪੇ ਮਾਰੇ ਸਨ। ਐਸਆਈਟੀ ਦੇ ਸੂਤਰਾਂ ਅਨੁਸਾਰ ਤਾਹਿਰ 2 ਮੋਬਾਈਲ ਨੰਬਰਾਂ ਦੀ ਵਰਤੋਂ ਕਰਦਾ ਸੀ। 24 ਫਰਵਰੀ ਨੂੰ 12 ਵਜੇ ਤੱਕ ਦੀ ਕਾਲ ਡਿਟੇਲਸ ਖੰਗਾਲੀ ਗਈ, ਜਿਸ ਦੇ ਮੁਤਾਬਿਕ ਤਾਹਿਰ ਹੁਸੈਨ 24 ਫਰਵਰੀ ਦੀ ਰਾਤ 12 ਵਜੇ ਦੇ ਆਸਪਾਸ ਚਾਂਦਬਾਗ ਦੇ ਉਸੇ ਘਰ 'ਚ ਮੌਜੂਦ ਸੀ। ਜਾਂਚ 'ਚ ਇਹ ਵੀ ਸਾਹਮਣੇ ਆਇਆ ਕਿ ਤਾਹਿਰ ਨੇ 24 ਫਰਵਰੀ ਨੂੰ (ਹਿੰਸਾ ਵਾਲੇ ਦਿਨ) ਦਿਨਭਰ 'ਚ ਲਗਭਗ 150 ਕਾਲਾਂ ਕੀਤੀਆਂ ਸਨ। ਜਾਂਚ 'ਚ ਸ਼ਾਮਿਲ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਨੇ ਕਿਸ-ਕਿਸ ਨੂੰ ਇਹ ਫ਼ੋਨ ਕੀਤਾ ਸੀ।

 

 

ਜ਼ਿਕਰਯੋਗ ਹੈ ਕਿ ਬੀਤੀ 23 ਫ਼ਰਵਰੀ ਤੋਂ ਉੱਤਰ-ਪੂਰਬੀ ਦਿੱਲੀ ਵਿਚ ਸ਼ੁਰੂ ਹੋਏ ਸੋਧੇ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਕਾਂ ਅਤੇ ਵਿਰੋਧੀਆਂ ਵਿਚਾਲੇ ਹੋਈਆਂ ਝੜਪਾਂ ਨੇ ਫਿਰਕੂ ਹਿੰਸਾ ਦਾ ਰੂਪ ਧਾਰਨ ਕਰ ਲਿਆ ਸੀ। ਇਸ 'ਚ 48 ਲੋਕ ਮਾਰੇ ਗਏ ਸਨ। ਭੜਕੀ ਭੀੜ ਨੇ ਘਰਾਂ, ਦੁਕਾਨਾਂ, ਗੱਡੀਆਂ ਅਤੇ ਇੱਕ ਪੈਟਰੋਲ ਪੰਪ ਨੂੰ ਅੱਗ ਲਗਾ ਦਿੱਤੀ ਸੀ ਅਤੇ ਸਥਾਨਕ ਲੋਕਾਂ ਤੇ ਪੁਲਿਸ ਕਰਮਚਾਰੀਆਂ 'ਤੇ ਪੱਥਰ ਸੁੱਟੇ ਸਨ।
 

ਦੰਗੇ ਪ੍ਰਭਾਵਤ ਇਲਾਕਿਆਂ 'ਚ ਜ਼ਾਫਰਾਬਾਦ, ਮੌਜਪੁਰ, ਬਾਬਰਪੁਰ, ਯਮੁਨਾ ਵਿਹਾਰ, ਭਜਨਪੁਰਾ, ਚਾਂਦਬਾਗ ਅਤੇ ਸ਼ਿਵ ਵਿਹਾਰ ਸ਼ਾਮਲ ਹਨ। ਇਸ ਦੌਰਾਨ ਤਾਹਿਰ ਹੁਸੈਨ ਦੇ ਘਰੋਂ ਪੱਥਰਬਾਜ਼ੀ ਅਤੇ ਹਿੰਸਾ ਫੈਲਾਉਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਜਿਸ ਤੋਂ ਬਾਅਦ ਉਸ 'ਤੇ ਇੱਕ ਆਈਬੀ ਅਧਿਕਾਰੀ ਦੀ ਹੱਤਿਆ ਕਰਨ ਦਾ ਵੀ ਦੋਸ਼ ਲਾਇਆ ਗਿਆ। ਘਟਨਾ ਤੋਂ ਬਾਅਦ ਉਹ ਫ਼ਰਾਰ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:accused of murder in Delhi violence Tahir Hussain surrender