ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੜਕ ਹਾਦਸਿਆਂ ਦੇ ਦੋਸ਼ੀਆਂ ਨੂੰ ਹੁਣ ਹੋਣਗੀਆਂ ਸਖ਼ਤ ਸਜ਼ਾਵਾਂ

ਸੜਕ ਹਾਦਸਿਆਂ ਦੇ ਦੋਸ਼ੀਆਂ ਨੂੰ ਹੁਣ ਹੋਣਗੀਆਂ ਸਖ਼ਤ ਸਜ਼ਾਵਾਂ

ਸੜਕਾਂ ਉੱਤੇ ਲਾਪਰਵਾਹੀ ਨਾਲ ਵਾਹਨ ਚਲਾਉਣ ਕਾਰਨ ਨਿੱਤ ਵਧਦੇ ਜਾ ਰਹੇ ਸੜਕ ਹਾਦਸਿਆਂ ਦਾ ਗੰਭੀਰ ਨੋਟਿਸ ਲੈਂਦਿਆਂ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਸੜਕਾਂ ਉੱਤੇ ਹਾਦਸਿਆਂ ਦੇ ਰੂਪ ਵਿੱਚ ਹੋਣ ਵਾਲੇ ਜੁਰਮਾਂ ਦੇ ਮਾਮਲਿਆਂ ਵਿੱਚ ਮੋਟਰ–ਵਾਹਨ ਕਾਨੂੰਨ ਦੇ ਨਾਲ–ਨਾਲ ਭਾਰਤੀ ਦੰਡ ਸੰਘਤਾ (IPC) ਅਧੀਨ ਵੀ ਮੁਕੱਦਮਾ ਚਲਾਇਆ ਜਾ ਸਕਦਾ ਹੈ।

 

 

IPC ਅਧੀਨ ਮੋਟਰ–ਵਾਹਨ ਹਾਦਸਿਆਂ ਦੇ ਦੋਸ਼ੀਆਂ ਦੀ ਸਜ਼ਾ ਮੋਟਰ ਵਾਹਨ ਕਾਨੂੰਨ ਦੇ ਮੁਕਾਬਲੇ ਕੀਤੇ ਅਪਰਾਧਾਂ ਤੋਂ ਜ਼ਿਆਦਾ ਸਖ਼ਤ ਹੈ।

 

 

ਜਸਟਿਸ ਇੰਦੂ ਮਲਹੋਤਰਾ ਤੇ ਜਸਟਿਸ ਸੰਜੀਵ ਖੰਨਾ ਦੇ ਬੈਂਚ ਨੇ ਕਿਹਾ ਕਿ ਅਦਾਲਤ ਨੇ ਸਮੇਂ–ਸਮੇਂ ’ਤੇ ਮੋਟਰ–ਵਾਹਨ ਹਾਦਸਿਆਂ ਦੇ ਜ਼ਿੰਮੇਵਾਰ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਵਿਵਸਥਾ ਦੀ ਲੋੜ ਉੱਤੇ ਜ਼ੋਰ ਦਿੱਤਾ ਹੈ। ਵਾਹਨਾਂ ਦੀ ਤੇਜ਼ੀ ਨਾਲ ਵਧਦੀ ਜਾ ਰਹੀ ਗਿਣਤੀ ਕਾਰਨ ਸੜਕ ਹਾਦਸੇ ਵਿੱਚ ਜ਼ਖ਼ਮੀਆਂ ਤੇ ਮਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।

 

 

ਸੁਪਰੀਮ ਕੋਰਟ ਨੇ ਇਹ ਫ਼ੈਸਲਾ ਗੁਹਾਟੀ ਹਾਈ ਕੋਰਟ ਦੇ ਉਸ ਫ਼ੈਸਲੇ ਨੂੰ ਰੱਦ ਕਰਦਿਆਂ ਸੁਣਾਇਆ, ਜਿਸ ਵਿੱਚ ਅਦਾਲਤ ਨੇ ਆਸਾਮ, ਨਾਗਾਲੈਂਡ, ਮੇਘਾਲਿਆ, ਮਣੀਪੁਰ, ਤ੍ਰਿਪੁਰਾ, ਮਿਜ਼ੋਰਮ ਅਤੇ ਅਰੁਣਾਚਲ ਪ੍ਰਦੇਸ਼ ਨੂੰ ਉਨ੍ਹਾਂ ਦੇ ਅਧੀਨ ਅਧਿਕਾਰੀਆਂ ਨੂੰ ਮੋਟਰ–ਵਾਹਨ ਹਾਦਸਿਆਂ ਦੇ ਦੋਸ਼ੀਆਂ ਵਿਰੁੱਧ IPC ਅਧੀਨ ਨਹੀਂ ਸਗੋਂ ਸਿਰਫ਼ ਮੁਕੱਦਮਾ ਚਲਾਉਣ ਦਾ ਹੁਕਮ ਦਿੱਤਾ ਸੀ।

 

 

ਸੁਪਰੀਮ ਕੋਰਟ ਨੇ ਕਿਹਾ ਕਿ ਅਜਿਹੀ ਵਿਆਖਿਆ ਕਾਰਨ ਦੋਸ਼ੀ ਆਪਣੇ ਅਪਰਾਧ ਲਈ ਮੁਕੱਦਮੇ ਦਾ ਸਾਹਮਣਾ ਕੀਤੇ ਬਿਨਾ ਸਿਰਫ਼ ਜੁਰਮਾਨੇ ਦੇ ਕੇ ਨਿੱਕਲ ਜਾਵੇਗਾ। ਆਪਣੇ ਮਿੱਤਰ–ਪਿਆਰਿਆਂ ਨੂੰ ਗੁਆਉਣ ਜਾਂ ਉਨ੍ਹਾਂ ਦੇ ਅੰਗਹੀਣ ਹੋਣ ਨਾਲ ਹੋਣ ਵਾਲੇ ਵਿੱਤੀ ਭਾਵਨਾਤਕ ਨੁਕਸਾਨ ਦੀ ਮਾਤਰਾ ਨਿਰਧਾਰਤ ਨਹੀਂ ਕੀਤੀ ਜਾ ਸਕਦੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Accused of Road Mishaps now be sentenced vigorously