ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਰਮਨਾਕ : 50 ਤੋਂ ਜ਼ਿਆਦਾ ਮਹਿਲਾਵਾਂ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਗ੍ਰਿਫਤਾਰ

ਸ਼ਰਮਨਾਕ : 50 ਤੋਂ ਜ਼ਿਆਦਾ ਮਹਿਲਾਵਾਂ ਨਾਲ ਬਲਾਤਕਾਰ ਦਾ ਦੋਸ਼ੀ ਗ੍ਰਿਫਤਾਰ

ਕੇਰਲ ਵਿਚ 50 ਤੋਂ ਜ਼ਿਆਦਾ ਮਹਿਲਾਵਾਂ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ ਪੁਲਿਸ ਨੇ ਇਕ 25 ਸਾਲਾ ਨੌਜਵਾਨ  ਨੂੰ ਗ੍ਰਿਫਤਾਰ ਕੀਤਾ ਹੈ। ਨੌਜਵਾਨ ਦਾ ਨਾਮ ਪ੍ਰਦੀਪ ਕੁਮਾਰ ਦੱਸਿਆ ਜਾ ਰਿਹਾ ਹੈ। ਪੁਲਿਸ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਕ ਮਹਿਲਾ ਦੀ ਸ਼ਿਕਾਇਤ ਉਤੇ ਸ਼ੁੱਕਰਵਾਰ ਨੂੰ ਐਤੂਮਨੂਰ ਦੇ ਕੋਲ ਅਰੀਪਾਰਾਂਬੂ ਤੋਂ ਪ੍ਰਦੀਪ ਨੂੰ ਦਬੋਚਿਆ ਗਿਆ। ਸ਼ਿਕਾਇਤ ਦੇ ਮੁਤਾਬਕ ਪ੍ਰਦੀਪ ਪਹਿਲਾ ਸੋਸ਼ਲ ਮੀਡੀਆ ਉਤੇ ਮਹਿਲਾਵਾਂ ਨਾਲ ਦੋਸਤੀ ਕਰਤਾ ਸੀ। ਇਸਦੇ ਬਾਅਦ ਉਨ੍ਹਾਂ ਦੀਆਂ ਤਸਵੀਰਾਂ ਨਾਲ ਛੇੜਛਾੜ ਕਰਕੇ ਅਸ਼ਲੀਲ ਫੋਟੋਆਂ ਬਣਾਕੇ ਉਨ੍ਹਾਂ ਨੂੰ ਬਲੈਕਮੇਲ ਕਰਦਾ ਸੀ।

 

ਪੁਲਿਸ ਨੇ ਦੱਸਿਆ ਕਿ ਪ੍ਰਦੀਪ ਸੋਸ਼ਲ ਮੀਡੀਆ ਉਤੇ ਮਹਿਲਾਵਾਂ ਨਾਲ ਨਜ਼ਦੀਕੀ ਵਧਾਕੇ ਉਨ੍ਹਾਂ ਦੇ ਫੋਨ ਨੰਬਰ ਲੈ ਲੈਂਦਾ ਸੀ। ਇਨ੍ਹਾਂ ਮਹਿਲਾਵਾਂ ਵਿਚ ਜ਼ਿਆਦਾਤਰ ਘਰੇਲੂ ਹੁੰਦੀਆਂ ਸਨ। ਉਨ੍ਹਾਂ ਨਾਲ ਦੋਸਤੀ ਬਣਾਕੇ ਉਹ ਉਨ੍ਹਾਂ ਦੇ ਪਰਿਵਾਰਕ ਸਮੱਸਿਆਵਾਂ ਨੂੰ ਸਮਝਦਾ ਸੀ। ਉਸਦੇ ਬਾਅਦ ਕਿਸੇ ਮਹਿਲਾ ਦੇ ਨਾਮ ਨਾਲ ਫਰਜ਼ੀ ਅਕਾਊਂਟ ਬਣਾਕੇ ਉਨ੍ਹਾਂ ਮਹਿਲਾਵਾਂ ਦੇ ਪਤੀ ਨਾਲ ਸੰਪਰਕ ਬਣਾਉਂਦਾ ਸੀ ਜਿਨ੍ਹਾਂ ਨੂੰ ਵੁਹ ਬਲੈਕਮੇਲ ਕਰਨਾ ਚਾਹੁੰਦਾ ਸੀ। ਫਰਜ਼ੀ ਖਾਤੇ ਤੋਂ ਮਹਿਲਾਵਾਂ ਦੇ ਪਤੀਆਂ ਨਾਲ ਹੋਈ ਗੰਲਬਾਤ ਦੇ ਸਕਰੀਨਸ਼ੋਟ ਉਨ੍ਹਾਂ ਦੀਆਂ ਪਤਨੀਆਂ ਨੂੰ ਭੇਜਕੇ ਦਾਅਵਾ ਕਰਦਾ ਸੀ ਕਿ ਉਨ੍ਹਾਂ ਦੇ ਜੀਵਨਸਾਥੀ ਦੇ ਨਜਾਇਜ਼ ਸਬੰਧ ਹਨ। ਉਹ ਯਤਨ ਕਰਦਾ ਸੀ ਕਿ ਮਹਿਲਾਵਾਂ ਆਪਣੇ ਜੀਵਨਸਾਥੀ ਤੋਂ ਦੂਰੀ ਬਣਾਕੇ ਉਸਦੇ ਕਰੀਬ ਆ ਜਾਣ। ਇਹ ਯਕੀਨੀ ਕਰਨ ਦੇ ਬਾਅਦ ਮਹਿਲਾਵਾਂ ਆਪਣੇ ਪਤੀ ਤੋਂ ਹੁਣ ਦੂਰ ਹੋਣ ਲੱਗੀ ਹੈ, ਉਹ ਉਨ੍ਹਾਂ ਮਹਿਲਾਵਾਂ ਨਾਲ ਵੀਡੀਓ ਚੈਟ ਕਰਨਾ ਸ਼ੁਰੂ ਕਰਦਾ ਸੀ।

 

ਇਸ ਤੋਂ ਬਾਅਦ ਉਹ ਇਨ੍ਹਾਂ ਮਹਿਲਾਵਾਂ ਨੂੰ ਉਹ ਫੋਟੋ ਦਿਖਾਕੇ ਬਲੈਕਮੇਲ ਕਰਦਾ ਸੀ ਜਿਨ੍ਹਾਂ ਨੂੰ ਛੇੜਛਾੜ ਕਰਕੇ ਬਣਾਇਆ ਜਾਂਦਾ ਸੀ। ਮਾਰਫ ਕੀਤੀਆਂ ਗਈਆਂ ਫੋਟੋ ਦਿਖਾਕੇ ਉਹ ਉਨ੍ਹਾਂ ਨਾਲ ਬਲਾਤਕਾਰ ਕਰਦਾ ਸੀ। ਨਿਰਦੇਸ਼ਾਂ ਦਾ ਪਾਲਣ ਕਰਨ ਤੋਂ ਇਨਕਾਰ ਕਰਨ ਉਤੇ ਉਹ ਮਹਿਲਾ ਨੂੰ ਧਮਕੀ ਦਿੰਦਾ ਸੀ ਉਹ ਉਨ੍ਹਾਂ ਦੇ ਪਤੀ ਨੂੰ ਉਸ ਦੀ ਅਸ਼ਲੀਲ ਫੋਟੋ ਭੇਜ ਦੇਵੇਗਾ। ਪੁਲਿਸ ਨੇ ਦੱਸਿਆ ਕਿ ਕੁਮਾਰ ਦੀ ਗ੍ਰਿਫਤਾਰੀ ਦੇ ਬਾਅਦ ਉਸਦੇ ਲੈਪਟਾਪ ਵਿਚੋਂ ਅਜਿਹੀਆਂ ਕਈ ਫੋਟੋ ਮਿਲੀਆਂ ਹਨ।

 

ਕੂਟ ਭਾਸ਼ਾ ਵਿਕਸਿਤ ਕੀਤੀ :

ਦੋਸ਼ੀ ਮੁਤਾਬਕ ਪ੍ਰਦੀਪ ਨੇ ਇਕ ਕੂਟ ਭਾਸ਼ਾ ਵਿਕਸਿਤ ਕੀਤੀ ਸੀ। ਉਹ ਇਸ ਕੂਟ ਦੀ ਵਰਤੋਂ ਇਹ ਦਿਖਾਉਣ ਲਈ ਕਰਦਾ ਸੀ ਕਿ ਮਹਿਲਾਵਾਂ ਖੁਦ ਵੱਖ–ਵੱਖ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਉਸ ਨਾਲ ਚੈਟਿੰਗ ਕਰ ਰਹੀ ਸੀ। ਜੇਕਰ ਮਹਿਲਾਵਾਂ ਚੈਟਿੰਗ ਤੋਂ ਪਹਿਲਾਂ ਉਸ ਕੋਟ ਨੂੰ ਟਾਇਪ ਨਾ ਕਰਦੀ ਸੀ, ਤਾਂ ਉਹ ਉਨ੍ਹਾਂ ਨੂੰ ਗਲੀਆਂ ਦਿੰਦਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:accused of Sexual exploitation of more than 50 women arrested in kerala