ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਸੂਰਜ’ ਨੇ ਭਜਾਈ ਦਿੱਲੀ ਦੀ ਮੈਟਰੋ

‘ਸੂਰਜ’ ਨੇ ਭਜਾਈ ਦਿੱਲੀ ਦੀ ਮੈਟਰੋ

ਦਿੱਲੀ ਮੈਟਰੋ ਦੇ ਨਾਮ ਇਕ ਹੋਰ ਉਪਲੱਬਧੀ ਜੁੜ ਗਈ ਹੈ। ਰਾਜਧਾਨੀ ਵਿਚ ਪਹਿਲੀ ਵਾਰ ਸੂਰਜੀ ਊਰਜਾ ਨਾਲ ਮੈਟਰੋ ਸ਼ੁਰੂ ਕੀਤੀ ਗਈ। ਮੈਟਰੋ ਦੇ ਵਾਏਲੇਟ ਲਾਈਨ ਉਤੇ ਜਵਾਹਰ ਲਾਲ ਨਹਿਰੂ ਸਟੈਡੀਐਮ ਤੋਂ ਕੇਂਦਰੀ ਸਕੱਤਰੇਤ ਵਿਚਕਾਰ ਇਸ ਨੂੰ ਚਲਾਇਆ ਗਿਆ।

 

ਡੀਐਮਆਰਸੀ ਨੂੰ ਮੱਧ ਪ੍ਰਦੇਸ਼ ਸਥਿਤ ਰੀਵਾ ਵਿਚ ਬਣੇ ਸੋਲਰ ਪਾਵਰ ਪਾਰਕ ਨਾਲ ਸਮਝੌਤੇ ਦੇ ਤਹਿਤ ਵੀਰਵਾਰ ਨੂੰ 27 ਮੈਗਾਵਾਟ ਊਰਜਾ ਦੀ ਸਪਲਾਈ ਕੀਤੀ ਗਈ। ਬਿਜਲੀ ਦੀ ਲਾਗਤ ਘੱਟ ਕਰਨ ਲਈ ਸੂਰਜ ਊਰਜਾ ਦੀ ਵਰਤੋਂ ਨੂੰ ਵਾਧਵਾ ਦਿੱਤਾ ਜਾ ਰਿਹਾ ਹੈ।

 

ਮੈਟਰੋ ਦੇ 371 ਕਿਲੋਮੀਟਰ ਲੰਬੇ ਨੈਟਵਰਕ ਨੂੰ ਚਲਾਉਣ ਲਈ ਫਿਲਹਾਲ 180 ਤੋਂ 200 ਮੈਗਾਵਾਟ ਬਿਜਲੀ ਦੀ ਜ਼ਰੂਰਤ ਹੈ। ਮੈਟਰੋ ਦੀ ਰੀਵਾ ਤੋਂ ਕੁਲ 99 ਮੈਗਾਵਾਟ ਸੂਰਜ ਊਰਜਾ ਦੀ ਸਪਲਾਈ ਹੋਵੇਗੀ, ਜੋ ਅਜੇ 27 ਮੈਗਾਵਾਟ ਨਾਲ ਸ਼ੁਰੂ ਕੀਤੀ ਗਈ ਹੈ। ਦਿੱਲੀ ਮੈਟਰੋ ਫਿਲਹਾਲ ਸਟੇਸ਼ਨ ਅਤੇ ਪਾਰਕਿੰਗ ਦੀਆਂ ਛੱਤਾਂ ਉਤੇ ਸੋਲਰ ਪਾਵਰ ਪਲਾਂਟ ਕੀਤੀ ਮਦਦ ਨਾਲ 28 ਮੈਗਾਵਾਟ ਬਿਜਲੀ ਦਾ ਉਤਪਾਦਨ ਕਰ ਰਹੀ ਹੈ। ਇਸ ਤਰ੍ਹਾਂ ਰੀਵਾ ਤੋਂ ਸਪਲਾਈ ਹੋਣ ਦੇ ਬਾਅਦ ਉਸ ਕੋਲ ਕੁਲ 127 ਮੈਗਾਵਾਟ ਸੌਰ ਊਰਜਾ ਉਪਲੱਬਧ ਹੋਵੇਗੀ।

 

ਮੈਟਰੋ ਅਧਿਕਾਰੀਆਂ ਮੁਤਾਬਕ, ਸੌਰ ਊਰਜਾ ਦੀ ਵਰਤੋਂ ਮੈਟਰੋ ਦੇ ਸ਼ੁਰੂ ਹੋਣ ਨਾਲ ਪੌੜੀਆਂ ਵਾਲੀ ਲਿਫਟ (ਐਸਕੇਲੇਟਰ), ਲਿਫਟ ਸਮੇਤ ਹੋਰ ਕੰਮਾਂ ਵਿਚ ਵੀ ਹੋਵੇਗਾ। ਦਿੱਲੀ ਮੈਟਰੋ ਦਾ ਮਕਸਦ ਸੌਰ ਊਰਜਾ ਨੀਤੀ ਤਹਿਤ ਅਗਲੇ ਕੁਝ ਸਾਲਾਂ ਵਿਚ ਆਪਣਾ ਪੂਰੀ ਤਰ੍ਹਾਂ ਚੱਲਣ ਲਈ ਸੌਰ ਊਰਜਾ ਉਤੇ ਬਦਲਣ ਦਾ ਹੈ।

 

ਅਜਿਹਾ ਹੋਣ ਨਾਲ ਦਿੱਲੀ ਮੈਟਰੋ ਦੁਨੀਆ ਦੀ ਪਹਿਲੀ 100 ਫੀਸਦੀ ਸੌਰ ਊਰਜਾ ਉਤੇ ਚੱਲਣ ਵਾਲੀ ਮੈਟਰੋ ਬਣ ਜਾਵੇਗੀ।

 

41 ਕਰੋੜ ਬੱਚਤ ਦਾ ਅਨੁਮਾਨ

 

ਸਮਝੌਤੇ ਦੇ ਤਹਿਤ ਮੈਟਰੋ ਰੀਵਾ ਨਾਲ ਇਹ ਸੂਰਜ ਊਰਜਾ ਅਗਲੇ 25 ਸਾਲਾਂ ਤੱਕ ਲਵੇਗੀ। ਮੈਟਰੋ ਨੂੰ 3.30 ਪੈਸੇ ਪ੍ਰਤੀ ਯੂਨਿਟ ਦੀ ਲਾਗਤ ਆਵੇਗੀ। 99 ਮੈਗਾਵਾਟ ਨਾਲ ਮੈਟਰੋ ਨੂੰ ਰੋਜ਼ਾਨਾ ਕਰੀਬ 41 ਕਰੋੜ ਰੁਪਏ ਦੀ ਬਚਤ ਹੋਣ ਦਾ ਅਨੁਮਾਨ ਹੈ। ਅਜੇ ਕੁਲ ਬਿਜਲੀ ਖਪਤ ਦਾ 38 ਫੀਸਦੀ ਖਰਚ ਮੈਟਰੋ ਚਲਾਉਣ ਉਤੇ ਹੁੰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Achievement For the first Delhi Metro trains run on solar power