ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੇਜ਼ਾਬੀ ਹਮਲੇ ਦੀ ਪੀੜਤ ਨੂੰ ਨਹੀਂ ਮਿਲ ਰਹੀ ਨੌਕਰੀ, ਕਿਰਾਏ ਦੇ ਵੀ ਪੈਸੇ ਨਹੀਂ!

ਤੇਜ਼ਾਬੀ ਹਮਲੇ ਦੀ ਪੀੜਤ ਨੂੰ ਨਹੀਂ ਮਿਲ ਰਹੀ ਨੌਕਰੀ

 ਐਸਿਡ ਹਮਲੇ ਦੇ ਖਿਲਾਫ ਲੜਾਈ ਦੇ ਚਿਹਰੇ ਵਜੋਂ ਉਭਰੀ ਲਕਸ਼ਮੀ ਅਗਰਵਾਲ, ਇਸ ਸਮੇਂ ਵਿੱਤੀ ਮੁਸ਼ਕਲਾਂ ਨਾਲ ਜੂਝ ਰਹੀ ਹੈ। ਨੌਬਤ ਇੰਨੀ ਆ ਗਈ ਹੈ ਕਿ ਉਸਨੂੰ ਦਿੱਲੀ ਦੇ ਲਕਸ਼ਮੀ ਨਗਰ ਵਿੱਚ ਦੋ ਕਮਰਿਆਂ ਦੇ ਫਲੈਟ ਤੋਂ ਕੱਢਿਆ ਜਾ ਸਕਦਾ ਹੈ ਕਿਉਂਕਿ ਉਸ ਕੋਲ ਕਿਰਾਏ ਦਾ ਭੁਗਤਾਨ ਕਰਨ ਲਈ ਪੈਸੇ ਨਹੀਂ ਹਨ।

 

 ਲਕਸ਼ਮੀ ਉੱਤੇ 2005 ਵਿੱਚ ਕਿਸੇ ਆਦਮੀ ਨੇ ਐਸਿਡ ਪਾ ਦਿੱਤਾ ਸੀ। 30 ਸਾਲਾ ਲਕਸ਼ਮੀ ਕੋਲ ਹੁਣ ਨੌਕਰੀ ਨਹੀਂ ਹੈ। ਲਕਸ਼ਮੀ ਤੇ ਉਸ ਦੀ ਧੀ ਲਈ ਜਿਊਣਾ ਵੀ ਮੁਸ਼ਕਿਲ ਹੋ ਗਿਆ ਹੈ। ਐਸਿਡ ਹਮਲਿਆਂ ਦੇ ਖਿਲਾਫ ਲੜਨ ਦੀ ਹਿੰਮਤ ਕਰਨ ਵਾਲੀ ਲਕਸ਼ਮੀ ਨੂੰ ਦੁਨੀਆਂ ਵਿੱਚ ਮਾਣ ਅਤੇ ਪ੍ਰਸਿੱਧੀ ਮਿਲੀ। 2014 ਅਮਰੀਕਾ ਦੀ ਪਹਿਲੀ ਮਹਿਲਾ ਮਿਸ਼ੇਲ ਓਬਾਮਾ ਨੇ ਲਕਸ਼ਮੀ ਨੂੰ ਅੰਤਰਰਾਸ਼ਟਰੀ ਮਹਿਲਾ ਦਿਹਾੜੇ ਦੇ ਮੌਕੇ 'ਤੇ ਪੁਰਸਕਾਰ ਨਾਲ ਸਨਮਾਨਿਤ ਕੀਤਾ। ਉਹ ਲੰਡਨ ਫੈਸ਼ਨ ਵੀਕ ਵਿੱਚ ਵੀ ਸ਼ਾਮਲ ਹੋਈ ਅਤੇ ਕੁਝ ਟੀਵੀ ਸ਼ੋਅ ਵਿੱਚ ਵੀ ਹਿੱਸਾ ਲਿਆ।

 

 

 ਲਕਸ਼ਮੀ ਨਗਰ ਦੇ ਫਲੈਟ ਦਾ ਮਕਾਨ ਮਾਲਿਕ ਹੁਣ ਕਿਰਾਇਆ ਵਧਾਉਣਾ ਚਾਹੁੰਦਾ ਹੈ, ਪਰ ਉਸ ਕੋਲ ਕਿਰਾਇਆ ਦੇਣ ਦੇ ਪੈਸੇ ਨਹੀਂ ਹਨ। ਉਹ ਕਹਿੰਦੀ ਹੈ ਕਿ ਲੋਕ ਲੋਚਦੇ ਹਨ ਕਿ ਮੈਨੂੰ ਬਹੁਤ ਸਾਰੇ ਪੁਰਸਕਾਰ ਮਿਲੇ ਹੋਏ ਹਨ, ਮੈਂ ਰੈਪ ਸ਼ੋਅ ਅਤੇ ਟੀਵੀ ਸ਼ੋਅ ਕੀਤੇ ਹਨ, ਇਸ ਲਈ ਮੇਰੇ ਕੋਲ ਬਹੁਤ ਸਾਰਾ ਪੈਸਾ ਹੈ ਪਰ ਮੇਰੇ ਕੋਲ ਮੇਰੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਵੀ ਪੈਸੇ ਨਹੀਂ ਹਨ। ਪਿਛਲੇ ਇੱਕ ਸਾਲ ਤੋਂ ਮੇਰੇ ਕੋਲ ਨੌਕਰੀ ਨਹੀਂ ਹੈ।

 

 

ਚਾਰ ਸਾਲ ਪਹਿਲਾਂ ਉਸਦੀ ਜ਼ਿੰਦਗੀ ਬਹੁਤ ਹੀ ਵਧੀਆ ਚੱਲ ਰਹੀ ਸੀ। ਉਹ ਅਤੇ ਉਸ ਦੇ ਸਾਥੀ ਸਟਾਕ ਐਸਿਡ ਅਟੈਕ ਕੈਂਪ ਮੁਹਿੰਮ ਦੇ ਮੁਖੀ ਅਲੋਕ ਦੀਕਸ਼ਿਤ ਆਪਣੇ ਪਹਿਲੇ ਬੱਚੇ ਦੇ ਜਨਮ ਦੀ ਉਡੀਕ ਕਰ ਰਹੇ ਸਨ। ਇਕੱਠੇ ਮਿਲ ਕੇ ਉਨ੍ਹਾਂ ਨੇ ਇੱਕ ਐਨਜੀਓ ਸ਼ੈਡੋ ਫਾਊਂਡੇਸ਼ਨ ਦੀ ਨੀਂਹ ਰੱਖੀ। ਪਰ ਧੀ ਦੇ ਜਨਮ ਤੋਂ ਬਾਅਦ ਕੁਝ ਮਤਭੇਦਾਂ ਕਾਰਨ ਦੋਵੇਂ ਵੱਖ ਹੋ ਗਏ। ਧੀ ਦੀ ਕਸਟਿਡੀ ਲਕਸ਼ਮੀ ਕੋਲ ਹੈ ਹੁਣ ਤੱਕ ਉਸ ਕੋਲ ਐਨਜੀਓ ਦੇ ਡਾਇਰੈਕਟਰ ਦੀ ਨੌਕਰੀ ਸੀ, ਜਿਸ ਲਈ ਉਨ੍ਹਾਂ ਨੂੰ ਪ੍ਰਤੀ ਮਹੀਨਾ 10,000 ਰੁਪਏ ਮਿਲਦੇ ਸਨ।

 

ਪਿਛਲੇ ਸਾਲ ਉਨ੍ਹਾਂ ਨੇ ਦੀਕਸ਼ਤ ਨਾਲ ਮਤਭੇਦ ਕਾਰਨ ਐਨ ਜੀ ਓ ਨੂੰ ਛੱਡ ਦਿੱਤਾ ਸੀ। ਆਲੋਕ ਦਾ ਕਹਿਣਾ ਹੈ ਕਿ ਉਹ ਲਕਸ਼ਮੀ ਅਤੇ ਉਨ੍ਹਾਂ ਦੀ ਬੇਟੀ ਲਈ ਕੋਈ ਮੱਦਦ ਕਰਨ ਵਿੱਚ ਅਸਮਰਥ ਹੈ। ਉਹ ਕਹਿੰਦਾ ਹੈ ਕਿ ਮੇਰੇ ਕੋਲ ਲੋੜੀਂਦੇ ਪੈਸੇ ਨਹੀਂ ਹਨ। ਤੁਸੀਂ ਮੇਰੇ ਬੈਂਕ ਖਾਤੇ ਨੂੰ ਦੇਖ ਸਕਦੇ ਹੋ ਜਿਸ ਵਿੱਚ 5,000 ਰੁਪਏ ਵੀ ਨਹੀਂ ਹਨ। ਮੇਰੇ ਕੋਲ ਨਿਯਮਤ ਨੌਕਰੀ ਨਹੀਂ ਹੈ। ਕੋਈ ਵੀ ਪੈਸੇ ਜੋ ਮੇਰੀ ਗੈਰ-ਸਰਕਾਰੀ ਸੰਸਥਾ ਨੂੰ ਮਿਲਦੇ ਹਨ ਉਹ ਐਸਿਡ ਐਟਟ ਸਰਵਾਈਵਰਜ਼ ਦੀ ਦੇਖਭਾਲ ਵਿੱਚ ਖਰਚ ਕੀਤੇ ਜਾਂਦੇ ਹਨ। 

 

ਹੁਣ ਲਕਸ਼ਮੀ ਕੋਲ ਪੈਸੇ ਖ਼ਤਮ ਹੋ ਚੁੱਕੇ ਹਨ ਅਤੇ ਉਨ੍ਹਾਂ ਦਾ ਮਕਾਨ ਮਾਲਕ ਕਿਰਾਇਆ ਵਧਾਉਣ ਦੀ ਮੰਗ ਕਰ ਰਿਹਾ ਹੈ, ਇਸ ਲਈ ਉਹ ਇੱਕ ਨਵੇਂ ਘਰ ਦੀ ਤਲਾਸ਼ ਕਰ ਰਹੀ ਹੈ।  ਉਹ ਕਹਿੰਦੀ ਹੈ ਕਿ ਇਹ ਆਸਾਨ ਨਹੀਂ ਹੈ। ਹਰ ਕੋਈ ਕਹਿੰਦਾ ਹੈ ਕਿ ਬੱਚੇ ਉਨ੍ਹਾਂ ਦੇ ਚਿਹਰੇ ਨੂੰ ਦੇਖ ਕੇ ਡਰ ਸਕਦੇ ਹਨ। ਲਕਸ਼ਮੀ ਨੌਕਰੀ ਦੀ ਵੀ ਤਲਾਸ਼ ਕਰ ਰਹੀ ਹੈ।

 

ਲਕਸ਼ਮੀ 10ਵੀਂ ਤੱਕ ਪੜ੍ਹੀ ਹੈ ਤੇ ਇੱਕ ਬਿਊਟੀਸ਼ੀਅਨ ਹੈ। ਪਰ ਉਸ ਦੇ ਚਿਹਰੇ ਦੇ ਕਾਰਨ ਉਸਨੂੰ ਕਿਤੇ ਵੀ ਕੰਮ ਨਹੀਂ ਮਿਲਦਾ। ਪਾਰਲਰ ਦਾ ਕਹਿਣਾ ਹੈ ਕਿ ਗਾਹਕ ਉਸਦਾ ਚਿਹਰਾ ਦੇਖ ਕੇ ਡਰ ਜਾਣਗੇ। ਉਸ ਨੇ ਕਾਲ ਸੈਂਟਰ ਵਿੱਚ ਕੰਮ ਕਰਨ ਬਾਰੇ ਸੋਚਿਆ ਜਿੱਥੇ ਕੋਈ ਵੀ ਉਸਦਾ ਚਿਹਰਾ ਨਹੀਂ ਦੇਖੇਗਾ, ਪਰ ਉਹ ਕਹਿੰਦੀ ਹੈ ਕਿ ਨੌਕਰੀ ਸ਼ੁਰੂ ਕਰਨ ਲਈ ਵੀ ਤੁਹਾਡੇ ਕੋਲ ਇੱਕ ਚਿਹਰਾ ਹੋਣਾ ਜ਼ਰੂਰੀ ਹੈ।

 

ਅੰਦਾਜ਼ਾ ਲਗਾਇਆ ਗਿਆ ਹੈ ਕਿ ਭਾਰਤ ਵਿੱਚ ਲਗਪਗ 500 ਦੇ ਕਰੀਬ ਐਸਿਡ ਸਰਵਾਈਵਰਸ ਬਚੇ ਹਨ। ਉਨ੍ਹਾਂ ਨੂੰ ਲੋਕਾਂ ਦੀ  ਹਮਦਰਦੀ ਤਾਂ ਮਿਲਦੀ ਹੈ, ਪਰ ਵਿੱਤੀ ਸਹਾਇਤਾ ਨਹੀਂ ਮਿਲਦੀ।

 

ਸੁਪਰੀਮ ਕੋਰਟ ਦੇ ਆਦੇਸ਼ ਉੱਤੇ ਲਕਸ਼ਮੀ ਨੇ ਖ਼ੁਦ ਆਪਣੀ ਸਰਜਰੀ ਅਤੇ ਗਰਭ ਅਵਸਥਾ ਲਈ ਮੁਆਵਜ਼ੇ ਵਜੋਂ 3 ਲੱਖ ਰੁਪਏ ਦਿੱਤੇ ਸਨ। ਹਿਊਮੈਨਸ ਫਾਰ ਹਿਊਮੈਨਿਟੀ ਐਨਜੀਓ ਦੇ ਬਾਨੀ ਅਨੁਰਾਗ ਚੌਹਾਨ ਦਾ ਕਹਿਣਾ ਹੈ ਕਿ ਮਿਸ਼ਲੇਬ ਓਬਾਮਾ ਤੋਂ ਸਨਮਾਨ ਲੈਣ ਤੋਂ ਬਾਅਦ, ਲਕਸ਼ਮੀ ਨੂੰ ਬਹੁਤ ਸਤਿਕਾਰ ਮਿਲਿਆ। ਭਾਰਤ ਵਿਚ ਲੋਕ ਅੱਗੇ ਆਉਂਦੇ ਹਨ ਸਨਮਾਨ ਅਤੇ ਇਨਾਮ ਦੇਣ ਲਈ, ਪਰ ਕੋਈ ਪੈਸਾ ਨਹੀਂ ਦਿੰਦਾ।

 

ਲਕਸ਼ਮੀ ਨੇ ਕੁਝ ਟੀਵੀ ਸ਼ੋਅ ਦੀ ਮੇਜ਼ਬਾਨੀ ਕੀਤੀ, ਜਿਸ ਲਈ ਉਸ ਨੂੰ 38000 ਰੁਪਏ ਦਿੱਤੇ ਗਏ। ਪਰ ਲੰਡਨ ਫੈਸ਼ਨ ਵੀਕ 2016 ਵਿਚ ਹਿੱਸਾ ਲੈਣ ਲਈ ਕੋਈ ਰਕਮ ਨਹੀਂ ਦਿੱਤੀ ਗਈ। ਇਸ ਤੋਂ ਬਾਅਦ ਉਸ ਨੂੰ ਬਹੁਤ ਸਾਰੀਆਂ ਪੇਸ਼ਕਸ਼ਾਂ ਮਿਲੀਆਂ, ਪਰ ਇਸ ਦੇ ਬਦਲੇ ਉਸ ਨੂੰ ਕੋਈ ਰਕਮ ਨਹੀਂ ਦਿੱਤੀ ਗਈ, ਇਸ ਲਈ ਉਸਨੇ ਉਨ੍ਹਾਂ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Acid attack survivour Laxmi Aggarwal left with no money to fulfill her daily needs