ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੈਨ ’ਤੇ ਪਲਟਿਆ ਤੇਜ਼ਾਬ ਵਾਲਾ ਟੈਂਕਰ, ਇਕੋ ਪਰਿਵਾਰ ਦੇ 9 ਲੋਕਾਂ ਦੀ ਮੌਤ

ਵੈਨ ’ਤੇ ਪਲਟਿਆ ਤੇਜ਼ਾਬ ਵਾਲਾ ਟੈਂਕਰ, ਇਕੋ ਪਰਿਵਾਰ ਦੇ 9 ਲੋਕਾਂ ਦੀ ਮੌਤ

ਰਾਜਸਥਾਨ ਦੇ ਜ਼ਿਲ੍ਹਾ ਰਾਜਸਮੰਦ ਵਿਚ ਇਕ ਤੇਜ਼ਾਬ ਨਾਲ ਭਰੇ ਟੈਂਕਰ ਦੇ ਪਲਟਣ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਰਾਜਸਮੰਦ ਜ਼ਿਲ੍ਹੇ ਦੇ ਦੇਸੂਰੀ ਵਿਚ ਇਕ ਮੋੜ ਉਤੇ ਇਕ ਵੈਨ ਉਤੇ ਬੇਕਾਬੂ ਹੋਇਆ ਤੇਜ਼ਾਬ ਵਾਲਾ ਟੈਂਕਰ ਪਲਟ ਗਿਆ ਹੈ। ਇਸ ਹਾਦਸੇ ਵਿਚ ਇਕੋ ਹੀ ਪਰਿਵਾਰ ਦੇ ਨੌ ਲੋਕਾਂ ਦੀ ਮੌਤ ਹੋ ਗਈ।

 

ਮ੍ਰਿਤਕਾਂ ਵਿਚ ਤਿੰਨ ਬੱਚੇ, ਦੋ ਮਹਿਲਾਵਾਂ ਅਤੇ ਚਾਰ ਪੁਰਸ਼ ਸ਼ਾਮਲ ਹਨ। ਪਰਿਵਾਰ ਭੀਲਵਾੜਾ ਜ਼ਿਲ੍ਹੇ ਦੇ ਸ਼ਾਹਪੁਰਾ ਕਸਬੇ ਤੋਂ ਘੁੰਮਣ ਲਈ ਨਿਕਲਿਆ ਸੀ। ਪਲਟੇ ਟੈਂਕਰ ਕਾਰਨ ਤੇਜ਼ਾਬ ਦੇ ਰਿਸਾਵ ਕਾਰਨ ਕਾਫੀ ਸਮੇਂ ਤੱਕ ਕੋਈ ਵੀ ਮਦਦ ਲਈ ਨਹੀਂ ਜਾ ਸਕਿਆ। ਬਾਅਦ ਵਿਚ ਜਦੋਂ ਪਾਣੀ ਦਾ ਛੜਕਾਓ ਕੀਤਾ ਗਿਆ। ਤਿੰਨ ਘੰਟਿਆਂ ਬਾਅਦ ਲਾਸ਼ਾਂ ਨੂੰ ਬਾਹਰ ਕੱਢਿਆ ਜਾ ਸਕਿਆ।

 

ਪੁਲਿਸ ਅਨੁਸਾਰ ਚਾਰਭੁਜਾ ਤੋਂ ਦੇਸੂਰੀ ਵੱਲ ਜਾ ਰਹੇ ਟੈਂਕਰ ਦੇਸੂਰੀ ਦੀ ਨਾਲ ਦਾ ਢਲਾਣ ਉਤਰਦੇ ਸਮੇਂ ਬੇਕਾਬੂ ਹੋ ਕੇ ਸਾਹਮਣੇ ਆ ਰਹੀ ਕਾਰ ਉਪਰ ਡਿੱਗ ਗਿਆ।

 

ਹਾਦਸਾ ਵਾਪਰਨ ਬਾਅਦ ਤੇਜ਼ ਸੜਕ ਉਤੇ ਫੈਲ ਗਿਆ। ਇਸ ਦੌਰਾਨ ਇਕ ਬਾਈਕ ਸਵਾਰ ਵੀ ਟੈਂਕਰ ਦੀ ਚਪੇਟ ਵਿਚ ਆ ਗਿਆ, ਪ੍ਰੰਤੂ ਉਹ ਬਚ ਗਿਆ। ਦੁਰਘਟਨਾ ਬਾਅਦ ਪੁਲਿਸ ਮੌਕੇ ਉਤੇ ਪਹੁੰਚ ਗਈ।  ਟੈਂਕਰ ਦੇ ਹੇਠਾਂ ਦਬੀ ਕਾਰ ਵਿਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Acid tanker overturns killing 9 people