ਅਗਲੀ ਕਹਾਣੀ

ਜਬਰ ਜਨਾਹ ਮਾਮਲਾ: ਅਦਾਕਾਰ ਆਦਿਤਿਆ ਪੰਚੋਲੀ ਨੂੰ ਕੋਰਟ ਨੇ ਦਿੱਤੀ 19 ਜੁਲਾਈ ਤੱਕ ਅੰਤਰਿਮ ਰਾਹਤ

ਮੁੰਬਈ ਦੀ ਦਿੰਡੋਸ਼ੀ ਸੈਸ਼ਨ ਕੋਰਟ ਤੋਂ ਅਦਾਕਾਰ ਆਦਿਤਿਆ ਪੰਚੋਲੀ ਨੂੰ ਵੱਡੀ ਰਾਹਤ ਮਿਲੀ ਹੈ। ਅਦਾਕਾਰ ਆਦਿਤਿਆ ਪੰਚੋਲੀ ਨੂੰ ਦਿੰਡੋਸ਼ੀ ਸੈਸ਼ਨ ਕੋਰਟ ਵੱਲੋਂ 19 ਜੁਲਾਈ ਤੱਕ ਅੰਤਰਿਮ ਰਾਹਤ ਮਿਲੀ ਹੈ। 


ਸਮਾਚਾਰ ਏਜੰਸੀ ਏਐਨਆਈ ਮੁਤਾਬਕ ਅਦਾਕਾਰ ਆਦਿਤਿਆ ਪੰਚੋਲੀ ਨੂੰ 19 ਜੁਲਾਈ ਤੱਕ ਦਿੰਡੋਸ਼ੀ ਸੈਸ਼ਨ ਕੋਰਟ ਨੇ ਉਨ੍ਹਾਂ ਵਿਰੋਧ ਦਰਜ ਜਬਰ ਜਨਾਹ ਮਾਮਲਾ ਵਿੱਚ ਅੰਤਰਿਮ ਰਾਹਤ ਦਿੱਤੀ ਹੈ। ਦੱਸਣਯੋਗ ਹੈ ਕਿ ਪੰਚੋਲੀ ਨੇ ਅਗਾਊਂ ਜ਼ਮਾਨਤ ਦੀ ਪਟੀਸ਼ਨ ਦਾਖ਼ਲ ਕੀਤੀ ਸੀ। 

 

 

 


ਦੱਸਣਯੋਗ ਹੈ ਕਿ 27 ਜੂਨ ਨੂੰ ਅਦਾਕਾਰ ਆਦਿਤਿਆ ਪੰਚੋਲੀ ਵਿਰੁੱਧ ਮੁੰਬਈ ਦੇ ਵਰਸੋਵਾ ਥਾਣੇ ਵਿੱਚ ਇੱਕ ਅਦਾਕਾਰਾ ਦੀ ਸ਼ਿਕਾਇਤ 'ਤੇ ਜਬਰ ਜਨਾਹ ਦਾ  ਮਾਮਲਾ ਦਰਜ ਕੀਤਾ ਸੀ। ਪੰਚੋਲੀ ਵਿਰੁਧ 328, 341, 342, 376 ਅਤੇ ਹੋਰ ਧਾਰਾਵਾਂ ਵਿੱਚ ਕੇਸ ਦਰਜ ਕੀਤੇ ਗਏ ਸਨ।

 

ਸੂਤਰਾਂ ਅਨੁਸਾਰ, ਅਭਿਨੇਤਰੀ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਜਦੋਂ ਉਹ 17 ਸਾਲਾਂ ਦਾ ਸੀ, ਉਦੋਂ ਅਦਾਕਾਰ ਨੇ ਉਸ ਨਾਲ ਬਦਸਲੂਕੀ ਕੀਤੀ ਸੀ। ਦਾਅਵਾ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਕੋਲ ਵੀ ਗਈ ਸੀ ਪਰ ਪੁਲਿਸ ਨੇ ਅਦਾਕਾਰ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਸੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Actor Aditya Pancholi granted interim relief till 19th of July by Dindoshi Sessions court in rape case