ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਅਯੁੱਧਿਆ ਫ਼ੈਸਲੇ' ਨੂੰ ਲੈ ਕੇ ਫਰਾਹ ਖ਼ਾਨ ਖ਼ੁਸ਼, ਟਵੀਟ ਕਰ ਦਿੱਤੀ ਇਹ ਨਸੀਹਤ

ਰਾਮ ਜਨਮ ਭੂਮੀ-ਬਾਬਰੀ ਮਸਜਿਦ ਭੂਮੀ ਵਿਵਾਦ ਮਾਮਲੇ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਵਿਵਾਦ 'ਤੇ ਸੁਪਰੀਮ ਕੋਰਟ ਨੇ ਅੱਜ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ।

 

ਅੱਜ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੀ ਬੈਂਚ ਨੇ ਆਪਣਾ ਫ਼ੈਸਲਾ ਸੁਣਾਇਆ। ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ ਵਿੱਚ ਇਹ ਸਪੱਸ਼ਟ ਕਰ ਦਿੱਤਾ ਕਿ ਅਯੁੱਧਿਆ ਦੇ ਵਿਵਾਦਿਤ ਢਾਂਚੇ ‘ਤੇ ਇੱਕ ਮੰਦਰ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਸਰਕਾਰ ਮੁਸਲਮਾਨਾਂ ਨੂੰ ਇਸ ਬਦਲੇ ਮਸਜਿਦ ਲਈ ਢੁਕਵੀਂ ਪੰਜ ਏਕੜ ਜ਼ਮੀਨ ਦੇਵੇਗੀ। 

 

 

ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਅਭਿਨੇਤਾ ਸੰਜੇ ਖ਼ਾਨ ਦੀ ਬੇਟੀ ਫਰਾਹ ਖ਼ਾਨ ਅਲੀ ਪੇਸ਼ੇ ਵਜੋਂ ਡਿਜ਼ਾਈਨਰ ਹੈ ਪਰ ਹਰ ਦਿਨ ਉਹ ਸਮਕਾਲੀ ਮੁੱਦਿਆਂ 'ਤੇ ਬੇਬਾਕੀ ਨਾਲ ਆਪਣੇ ਵਿਚਾਰ ਪੇਸ਼ ਕਰਦੀ ਹੈ। ਉਹ ਸੋਸ਼ਲ ਮੀਡੀਆ 'ਤੇ ਵੀ ਬਹੁਤ ਸਰਗਰਮ ਰਹਿੰਦੀ ਹੈ। 

 

ਫਰਾਹ ਖ਼ਾਨ ਅਲੀ ਨੇ ਇੱਕ ਟਵੀਟ ਵਿੱਚ ਲਿਖਿਆ ਕਿ ਮੈਂ ਅਯੁੱਧਿਆ ਕੇਸ ਦੇ ਫ਼ੈਸਲੇ ਤੋਂ ਖੁਸ਼ ਹਾਂ। ਇਹ ਉਮੀਦ ਕੀਤੀ ਜਾਂਦੀ ਹੈ ਕਿ ਹੁਣ ਮੰਦਰ ਬਣਾਇਆ ਜਾਵੇਗਾ ਅਤੇ ਅਸੀਂ ਰਾਜਨੀਤੀ ਤੋਂ ਦੂਰ ਹੋ ਕੇ ਜਨਤਾ 'ਤੇ ਧਿਆਨ ਕੇਂਦਰਿਤ ਕਰ ਸਕਾਂਗੇ ਅਤੇ ਆਰਥਿਕਤਾ ਨੂੰ ਅੱਗੇ ਵਧਾਉਣ ਲਈ ਆਪਣਾ ਸਹਿਯੋਗ ਕਰਾਂਗੇ। ਧਾਰਮਿਕ ਰਾਜਨੀਤੀ ਘੱਟ ਹੋਵੇਗੀ ਅਤੇ ਆਰਥਿਕ ਨੀਤੀਆਂ ਵਧਣਗੀਆਂ ਜਿਸ ਨਾਲ ਦੇਸ਼ ਨੂੰ ਵੱਡੇ ਪੱਧਰ 'ਤੇ ਲਾਭ ਹੋਵੇਗਾ ... ਜੈ ਹਿੰਦ। 

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:actor sanjay khan daughter and Designer farah khan ali Happy with the Ayodhya Verdict