ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਦੀ ਕਾਰ ਨਾਲ ਗੋਆ ਚ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਜਾਣਕਾਰੀ ਮੁਤਾਬਕ ਜ਼ਰੀਨ ਦੀ ਕਾਰ ਇੱਕ ਥਾਂ ਖੜ੍ਹੀ ਸੀ ਕਿ ਤੇਜ਼ ਰਫਤਾਰ ਚ ਆ ਰਹੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੇ ਅਚਾਨਕ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਮਗਰੋਂ ਚਾਲਕ ਗੰਭੀਰ ਜ਼ਖਮੀ ਹੋ ਗਿਆ ਜਿਸਨੂੰ ਜ਼ਰੀਨ ਅਤੇ ਉਨ੍ਹਾਂ ਦੀ ਟੀਮ ਨੇ ਤੁਰੰਤ ਹਸਪਤਾਲ ਪਹੁੰਚਾਇਆ।
ਜਾਣਕਾਰੀ ਮੁਤਾਬਕ ਇਹ ਘਟਨਾ ਲੰਘੇ ਦਿਨੀਂ ਸ਼ਾਮ 6 ਵਜੇ ਦੀ ਹੈ। ਮੋਟਰਸਾਈਕਲ ਚਾਲਕ ਦਾ ਨਾਂ ਨਿਤੇਸ਼ ਗੋਇਲ ਦੱਸਿਆ ਜਾ ਰਿਹਾ ਹੈ। 31 ਸਾਲਾ ਇਸ ਮੋਟਰਸਾਈਕਲ ਚਾਲਕ ਨੇ ਹੈਲਮਟ ਨਹੀਂ ਪਾਇਆ ਸੀ ਅਤੇ ਡਿੱਗਦਿਆਂ ਹੀ ਉਸਦੇ ਸਿਰ ਚ ਡੂੰਘੀ ਸੱਟ ਵੱਜੀ। ਜਿਸ ਨੂੰ ਇਲਾਜ ਲਈ ਜ਼ਰੀਨ ਦੀ ਟੀਮ ਨੇ ਤੁਰੰਤ ਹਸਪਤਾਲ ਪਹੰੁਚਾਇਆ ਜਿੱਥੇ ਡਾਕਟਰਾਂ ਨੇ ਚਾਲਕ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮੋਟਰਸਾਈਕਲ ਚਾਲਕ ਖਿਲਾਫ ਲਾਪਰਵਾਹੀ ਵਰਤਣ ਦਾ ਮਾਮਲਾ ਦਰਜ ਕਰ ਲਿਆ ਹੈ।
ਦੱਸਣਯੋਗ ਹੈ ਕਿ ਜ਼ਰੀਨ ਖ਼ਾਨ ਪਹਿਲਾਂ ਵੀ ਇੱਕ ਮਾਮਲੇ ਚ ਉਲਝੀ ਹੋਈ ਹਨ। ਉਨ੍ਹਾਂ ਨੇ ਆਪਣੀ ਸਾਬਕਾ ਮੈਨੇਜਰ ਅੰਜਲੀ ਆਸਥਾ ਖਿਲਾਫ ਮਾੜਾ ਵਤੀਰਾ ਵਰਤਣ ਦੇ ਚੱਲਦਿਆਂ ਐਫ਼ਆਈਆਰ ਦਰਜ ਕਰਵਾਈ ਹੋਈ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
/