ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

19 ਨੌਕਰੀਆਂ ਕਰ ਚੁੱਕੈ ਮੰਗਲੌਰ ਹਵਾਈ ਅੱਡੇ ’ਤੇ ਬੰਬ ਰੱਖਣ ਵਾਲਾ ਆਦਿੱਤਿਆ ਰਾਓ

19 ਨੌਕਰੀਆਂ ਕਰ ਚੁੱਕੈ ਮੰਗਲੌਰ ਹਵਾਈ ਅੱਡੇ ’ਤੇ ਬੰਬ ਰੱਖਣ ਵਾਲਾ ਆਦਿੱਤਿਆ ਰਾਓ

ਮੰਗਲੌਰ ਦੇ ਕੌਮਾਂਤਰੀ ਹਵਾਈ ਅੱਡੇ ਉੱਤੇ ਦੇਸੀ ਬੰਬ ਰੱਖਣ ਵਾਲੇ 35 ਸਾਲਾ ਆਦਿੱਤਿਆ ਰਾਓ ਨੂੰ ਲੈ ਕੇ ਹੁਣ ਕਈ ਤਰ੍ਹਾਂ ਦੇ ਇੰਕਸ਼ਾਫ਼ ਹੋ ਰਹੇ ਹਨ। ਆਦਿੱਤਿਆ ਰਾਏ ਮੂਲ ਰੂਪ ਵਿੱਚ ਉਡੁੱਪੀ ਜ਼ਿਲ੍ਹੇ ਦੇ ਮਨੀਪਾਲ ਦਾ ਰਹਿਣ ਵਾਲਾ ਹੈ ਤੇ ਉਹ ਮਕੈਨੀਕਲ ਇੰਜੀਨੀਅਰ ਹੈ ਤੇ ਉਸ ਕੋਲ ਐੱਮਬੀਏ ਦੀ ਡਿਗਰੀ ਹੈ।

 

 

ਹੁਣ ਇਹ ਵੀ ਪਤਾ ਲੱਗਾ ਹੈ ਕਿ ਉਸ ਨੇ ਪਿਛਲੇ 14 ਸਾਲਾਂ ’ਚ 19 ਨੌਕਰੀਆਂ ਬਦਲੀਆਂ ਹਨ। ਇਸ ਦੌਰਾਨ ਉਹ ਸੇਲਜ਼ ਐਗਜ਼ੀਕਿਊਟਿਵ, ਕੁੱਕ, ਸਾਫ਼ਟਵੇਅਰ ਇੰਜੀਨੀਅਰ ਤੇ ਸੁਰੱਖਿਆ ਗਾਰਡ ਸਮੇਤ ਕਈ ਖੇਤਰਾਂ ਵਿੱਚ ਆਪਣੀ ਕਿਸਮਤ ਅਜ਼ਮਾ ਚੁੱਕਾ ਹੈ।

 

 

ਆਦਿੱਤਿਆ ਰਾਓ ਨੇ ਆਪਣੀ ਸਕੂਲੀ ਸਿੱਖਿਆ ਮੁੰਬਈ ਤੋਂ ਹਾਸਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸਾਲ 2004 ’ਚ ਆਦਿੱਤਿਆ ਰਾਓ ਨੇ ਮੈਸੂਰ ਤੋਂ ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਸੀ। ਉਸ ਨੇ ਸਾਲ 2006 ’ਚ ਐੱਮਬੀਏ ਵੀ ਕੀਤੀ। ਜਾਣਕਾਰੀ ਮੁਤਾਬਕ ਫਿਰ ਇਸੇ ਵਰ੍ਹੇ ਉਸ ਨੇ ਇੱਕ ਬਹੁ–ਕੌਮੀ ਬੈਂਕ ਵਿੱਚ ਸੇਲਜ਼ ਐਗਜ਼ੀਕਿਊਟਿਵ ਵਜੋਂ ਨੌਕਰੀ ਹਾਸਲ ਕਰ ਲਈ।

 

 

ਇਸ ਬੈਂਕ ’ਚ ਉਸ ਨੇ 13 ਮਹੀਨੇ ਨੌਕਰੀ ਕੀਤੀ ਤੇ ਫਿਰ ਦੂਜੇ ਬੈਂਕ ਵਿੱਚ ਸੇਲਜ਼ ਮੈਨੇਜਰ ਬਣ ਗਿਆ। ਬੈਂਕ ਵਿੱਚ ਮੋਟੀ ਤਨਖ਼ਾਹ ਮਿਲਣ ਦੇ ਬਾਵਜੂਦ ਉਹ ਸਾਲ 2008 ’ਚ ਪ੍ਰੇਰਣਾ ਇੰਡਸਟ੍ਰੀਜ਼ ਵਿੱਚ ਸਾਫ਼ਟਵੇਅਰ ਇੰਜੀਨੀਅਰ ਦੀ ਨੌਕਰੀ ਕਰਨ ਲੱਗਾ।

 

 

ਸਾਲ 2011 ਤੋਂ ਲੈ ਕੇ 2012 ਤੱਕ ਉਸ ਨੇ ਕੁਝ ਹੋਟਲਾਂ ਵਿੱਚ ਖ਼ਜ਼ਾਨਚੀ ਵਜੋਂ ਕੰਮ ਕੀਤਾ। ਇਸ ਤੋਂ ਬਾਅਦ ਉਸ ਨੇ ਇੱਕ ਕਾਲਜ ’ਚ ਗਾਰਡ ਦੀ ਨੌਕਰੀ ਕਰ ਲਈ ਤੇ ਫਿਰ ਸਾਲ 2016 ’ਚ ਵੁਸ ਨੇ ਕੁੱਕ ਦੀ ਨੌਕਰੀ ਵੀ ਕੀਤੀ।

 

 

ਸਾਲ 2018 ’ਚ ਆਦਿੱਤਿਆ ਰਾਓ ਨੇ ਕਈ ਹੋਟਲਾਂ ਤੇ ਬਾਰ ਵਿੱਚ ਕੰਮ ਕੀਤਾ। ਫਿਰ ਉਸ ਨੇ KIA ’ਚ ਗਾਰਡ ਦੀ ਨੌਕਰੀ ਲਈ ਅਰਜ਼ੀ ਦਿੱਤੀ ਪਰ ਉੱਥੇ ਉਸ ਦੀ ਅਰਜ਼ੀ ਰੱਦ ਹੋ ਗਈ ਸੀ।

 

 

ਮੰਗਲੌਰ ਦੇ ਟਿਕਟ ਕਾਊਂਟਰ ਉੱਤੇ ਕੁਝ ਦਿਨ ਪਹਿਲਾਂ ਮਿਲੇ ਖ਼ਤਰਨਾਕ ਆਈਡੀ ਬੰਬ ਵੇਖ ਕੇ ਪੁਲਿਸ ਦੇ ਹੋਸ਼ ਉੱਡ ਗਏ ਸਨ। ਜਿਸ ਤੋਂ ਬਾਅਦ ਆਦਿੱਤਿਆ ਰਾਓ ਨੇ ਬੀਤੇ ਬੁੱਧਵਾਰ ਨੂੰ ਹੀ ਬੈਂਗਲੁਰੂ ਪੁਲਿਸ ਦੇ ਸਾਹਮਣੇ ਆਤਮ–ਸਮਰਪਣ ਕਰ ਦਿੱਤਾ ਸੀ।

 

 

ਆਦਿੱਤਿਆ ਰਾਓ ਇਸ ਤੋਂ ਪਹਿਲਾਂ ਸਾਲ 2019 ’ਚ ਕੈਂਪੇਗੌੜਾ ਕੌਮਾਂਤਰੀ ਹਵਾਈ ਅੱਡੇ ਉੱਤੇ ਬੰਬ ਰੱਖਣ ਦੀ ਅਫ਼ਵਾਹ ਵੀ ਫ਼ੈਲਾ ਚੁੱਕਾ ਹੈ; ਜਿਸ ਲਈ ਉਸ ਨੂੰ ਜੇਲ੍ਹ ਦੀ ਸਜ਼ਾ ਵੀ ਹੋਈ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Aditya Roy worked 19 jobs who planted IED on Mangalore Airport