ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੱਜਣ ਕੁਮਾਰ ਖਿਲਾਫ ਸੁਲਤਾਨਪੁਰੀ ਮਾਮਲੇ ’ਚ ਸੁਣਵਾਈ 22 ਜਨਵਰੀ ਤੱਕ ਮੁਲਤਵੀ

1 / 2ਸੱਜਣ ਕੁਮਾਰ ਖਿਲਾਫ ਸੁਲਤਾਨਪੁਰੀ ਮਾਮਲੇ ’ਚ ਸੁਣਵਾਈ 22 ਜਨਵਰੀ ਤੱਕ ਮੁਲਤਵੀ

2 / 2ਸੱਜਣ ਕੁਮਾਰ ਖਿਲਾਫ ਸੁਲਤਾਨਪੁਰੀ ਮਾਮਲੇ ’ਚ ਸੁਣਵਾਈ 22 ਜਨਵਰੀ ਤੱਕ ਮੁਲਤਵੀ

PreviousNext

1984 ਸਿੱਖ ਕਤਲੇਆਮ `ਚ ਦੋਸ਼ੀ ਕਰਾਰ ਦਿੱਤੇ ਗਏ ਸੱਜਣ ਕੁਮਾਰ ਖ਼ਿਲਾਫ਼ ਦਰਜ ਇੱਕ ਹੋਰ ਮਾਮਲੇ ਦੀ ਸੁਣਵਾਈ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 22 ਜਨਵਰੀ ਤੱਕ ਮੁਲਤਵੀ ਕਰ ਦਿੱਤਾ ਹੈ। ਸੱਜਣ ਕੁਮਾਰ ਦੇ ਮੁੱਖ ਵਕੀਲ ਅਨਿਲ ਸ਼ਰਮਾ ਦੇ ਕੋਰਟ ਚ ਹਾਜ਼ਰ ਨਾ ਹੋਣ ਤੇ ਸੁਣਵਾਈ ਮੁਲਤਵੀ ਕਰ ਦਿੱਤੀ ਗਈ।

 

ਦਿੱਲੀ ਦੇ ਸੁਲਤਾਨਪੁਰੀ ਇਲਾਕੇ ਦੇ ਇਸ ਮਾਮਲੇ ਚ ਸੱਜਣ ਕੁਮਾਰ ਤੇ 1984 ਸਿੱਖ ਕਤਲੇਆਮ ਦੌਰਾਨ ਭੀੜ ਨੂੰ ਸਿੱਖਾਂ ਦਾ ਕਤਲ ਕਰਨ ਲਈ ਭੜਕਾਉਣ ਦਾ ਦੋਸ਼ ਹੈ। ਇਸ ਮਾਮਲੇ ਚ ਸੱਜਣ ਕੁਮਾਰ, ਬ੍ਰਹਮਾਨੰਦ ਗੁਪਤਾ ਅਤੇ ਵੇਦ ਪ੍ਰਕਾਸ਼ ਸੁਲਤਾਨਪੁਰੀ ਇਲਾਕੇ ਚ ਸੁਰਜੀਤ ਸਿੰਘ ਦੇ ਕਤਲ ਕਰਨ ਨਾਲ ਜੁੜ ਮਾਮਲੇ ਚ ਕਤਲੇਆਮ ਕਰਵਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। 

 

ਇਸ ਮਾਮਲੇ ਚ ਚਸ਼ਮਦੀਤ ਗਵਾਹ ਚਾਮ ਕੌਰ ਨੇ 16 ਦਸੰਬਰ ਨੂੰ ਅਦਾਲਤ ਚ ਸੱਜਣ ਕੁਮਾਰ ਦੀ ਪਛਾਣ ਕਰਕੇ ਦੱਸਿਆ ਸੀ ਕਿ ਸੱਜਣ ਕੁਮਾਰ ਨੇ ਸਿੱਖਾਂ ਦਾ ਕਤਨ ਲਈ ਭੀੜ ਨੂੰ ਭੜਕਾਇਆ ਸੀ।

 

ਚਾਮ ਕੌਰ ਨੇ ਅਦਾਲਤ ਨੂੰ ਦੱਸਿਆ ਸੀ, 31 ਅਕਤੂਬਰ 1984 ਨੂੰ ਅਸੀਂ ਇੰਦਰਾ ਗਾਂਧੀ ਦੇ ਕਤਲ ਬਾਰੇ ਟੀਵੀ ਤੇ ਦੇਖ ਰਹੇ ਸਨ। 1 ਨਵੰਬਰ 1984 ਨੂੰ ਜਦੋਂ ਮੈਂ ਆਪਣੀ ਬਕਰੀ ਨੂੰ ਦੇਖਣ ਲਈ ਥੱਲੇ ਉਤਰੀ ਤਾਂ ਮੈਂ ਦੇਖਿਆ ਕਿ ਸੱਜਣ ਕੁਮਾਰ ਉੱਥੇ ਮੌਜੂਦ ਭੀੜ ਨੂੰ ਕਿਹਾ ਰਿਹਾ ਸੀ ‘ਸਾਡੀ ਮਾਂ ਮਾਰ ਦਿੱਤੀ, ਸਰਦਾਰਾਂ ਨੂੰ ਮਾਰ ਦਿਓ।’  

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Adjournment hearing in Sultanpuri case against Sajjan Kumar till Jan 22