ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਸ਼ਾਸਨ ਨੇ ਰੁਕਵਾਇਆ 19 ਸਾਲਾ ਲਾੜੇ ਦਾ ਵਿਆਹ, ਬੇਰੰਗ ਪਰਤੀ ਬਰਾਤ 

ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਗੋਹਾਨਾ ਤੋਂ ਉਚਾਨਾਂ ਕਲਾਂ ਪਿੰਡ ਤੋਂ ਬਾਰਾਤ ਲੈ ਕੇ ਆਏ ਲਾੜੇ ਦੀ ਉਮਰ ਘੱਟ ਨਿਕਲੀ ਜਿਸ ਤੋਂ ਬਾਅਦ ਉਸ ਦਾ ਵਿਆਹ ਰੱਦ ਕਰਨਾ ਪਿਆ। ਇਸ ਵਿਆਹ ਵਿੱਚ ਲਾੜੀ ਦੀ ਉਮਰ ਸਾਢੇ 19 ਸਾਲ ਮਿਲੀ। ਵਿਭਾਗ ਵੱਲੋਂ ਪਰਿਵਾਰ ਵੱਲੋਂ ਲਿਖਤੀ ਬਿਆਨ ਲਏ ਗਏ ਜਦੋਂ ਤੱਕ ਲੜਕਾ ਬਾਲਗ ਨਹੀਂ ਹੁੰਦਾ ਵਿਆਹ ਨਹੀਂ ਕਰਵਾਏਗਾ।

 

ਇਹ ਮਾਮਲਾ ਜ਼ਿਲ੍ਹੇ ਦੇ ਉਚਾਨਾਂ ਤੋਂ ਸਾਹਮਣੇ ਆਇਆ, ਜਿਥੇ ਜ਼ਿਲ੍ਹਾ ਮਹਿਲਾ ਸੁਰੱਖਿਆ ਅਤੇ ਬਾਲ ਵਿਆਹ ਰੋਕੂ ਅਫ਼ਸਰ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਗੋਹਾਨਾ ਤੋਂ ਇੱਕ ਲੜਕੇ ਦੀ ਬਰਾਤ  ਉਚਾਨਾਂ ਕਲਾਂ ਪਿੰਡ ਪਹੁੰਚਣ ਵਾਲੀ ਹੈ, ਜਿਸ ਵਿੱਚ ਲਾੜੇ ਵਜੋਂ ਆਇਆ ਲੜਕਾ ਨਾਬਾਲਗ਼ ਹੈ। ਸੂਚਨਾ ਮਿਲਦੇ ਹੀ ਸਹਾਇਕ ਬਾਲ ਵਿਆਹ ਰੋਕੂ ਅਫ਼ਸਰ ਰਵੀ ਲੋਹਾਨ, ਹੈੱਡ ਕਾਂਸਟੇਬਲ ਅਸ਼ੋਕ ਕੁਮਾਰ, ਮਹਿਲਾ ਕਾਂਸਟੇਬਲ ਰੇਨੂੰ ਉਚਾਨਾਂ ਮੰਡੀ ਪੁਲਿਸ ਟੀਮ ਨਾਲ ਮੌਕੇ 'ਤੇ ਪਹੁੰਚ ਗਏ।

 

ਬਾਰਾਤ ਆਉਣ ਤੋਂ ਬਾਅਦ ਟੀਮ ਨੇ ਲੜਕੇ ਦੇ ਜਨਮ ਨਾਲ ਸਬੰਧਤ ਕਾਗਜ਼ਾਤ ਮੰਗੇ ਤਾਂ ਬਰਾਤ ਵਿੱਚ ਹਲਚਲ ਮਚ ਗਈ। ਇਸ ਮੌਕੇ ਲੜਕੇ ਵਾਲੇ ਵੱਲੋਂ ਦਿੱਤੇ ਗਏ ਕਾਗਜ਼ਾਂ ਵਿੱਚ ਲੜਕੇ ਦੀ ਉਮਰ ਸਿਰਫ਼ ਸਾਢੇ 19 ਸਾਲ ਸੀ ਅਤੇ ਲੜਕੀ ਦੀ ਉਮਰ ਵੀ 19 ਸਾਲ ਸੀ। 

 

ਇਸ 'ਤੇ ਟੀਮ ਨੇ ਦੋਵਾਂ ਧਿਰਾਂ ਨੂੰ ਵਿਆਹ ਨਾ ਕਰਨ ਲਈ ਪ੍ਰੇਰਿਤ ਕੀਤਾ, ਉਹ 21 ਸਾਲ ਦੀ ਉਮਰ ਤੋਂ ਬਾਅਦ ਹੀ ਲੜਕੇ ਨਾਲ ਵਿਆਹ ਕਰਾਵੇ ਨਹੀਂ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਦੋਂ ਦੋਵੇਂ ਪਰਿਵਾਰ ਸਹਿਮਤ ਹੋਏ ਤਾਂ ਵਿਆਹ ਮੁਲਤਵੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਗੋਹਾਨਾ ਤੋਂ ਬਰਾਤ ਬਿਨਾਂ ਕਿਸੇ ਲਾੜੀ ਦੇ ਵਾਪਸ ਪਰਤ ਗਈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Administration halts 19-year-old groom wedding barat returns without bride in jind hariyana