ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

JNU 'ਚ ਵਿਦਿਆਰਥੀਆਂ ਦੀ ਜਿੱਤ, ਸਰਕਾਰ ਨੇ ਕਿਹਾ- ਫ਼ੀਸ 'ਚ ਨਹੀਂ ਹੋਵੇਗਾ ਕੋਈ ਵਾਧਾ

ਜੇਐਨਯੂ ਕਾਰਜਕਾਰੀ ਕਮੇਟੀ ਨੇ ਹੋਸਟਲ ਫ਼ੀਸ ਅਤੇ ਹੋਰ ਵਜੀਫਿਆਂ ਵਿੱਚ ਪ੍ਰਮੁਖ ਰੋਲ ਬੈਕ ਦਾ ਐਲਾਨ ਕੀਤਾ ਹੈ। ਨਾਲ ਹੀ, ਆਰਥਿਕ ਤੌਰ 'ਤੇ ਕਮਜ਼ੋਰ ਵਰਗ (EWS) ਦੇ ਵਿਦਿਆਰਥੀਆਂ ਨੂੰ ਆਰਥਿਕ ਸਹਾਇਤਾ ਲਈ ਇੱਕ ਯੋਜਨਾ ਵੀ ਨਿਰਧਾਰਤ ਕੀਤੀ ਹੈ।

 

ਮਨੁੱਖੀ ਵਿਕਾਸ ਵਿਕਾਸ ਮੰਤਰਾਲੇ ਦੇ ਸਿੱਖਿਆ ਸਕੱਤਰ, ਆਰ ਆਰ ਸੁਬ੍ਰਾਹਮਣਯਮ ਨੇ ਦੱਸਿਆ ਕਿ ਜੇਐਨਯੂ ਕਾਰਜਕਾਰੀ ਕਮੇਟੀ ਨੇ ਹੋਸਟਲ ਫੀਸ ਅਤੇ ਹੋਰ ਵਜੀਫਿਆਂ ਵਿੱਚ ਪ੍ਰਮੁਖ ਰੋਲ ਬੈਕ ਦਾ ਐਲਾਨ ਕੀਤਾ ਹੈ। ਨਾਲ ਹੀ, ਆਰਥਿਕ ਤੌਰ 'ਤੇ ਕਮਜ਼ੋਰ ਵਰਗ (EWS) ਦੇ ਵਿਦਿਆਰਥੀਆਂ ਨੂੰ ਆਰਥਿਕ ਸਹਾਇਤਾ ਲਈ ਇੱਕ ਯੋਜਨਾ ਵੀ ਨਿਰਧਾਰਤ ਕੀਤੀ ਹੈ।

 

 

 


ਦਰਅਸਲ, ਜੇਐਨਯੂ ਵਿੱਚ ਹੋਸਟਲ ਦਾ ਕਿਰਾਇਆ 20 ਰੁਪਏ ਤੋਂ 30 ਗੁਣਾ ਵਧਾ ਕੇ 600 ਰੁਪਏ ਅਤੇ ਮੈਸ ਸਕਿਓਰਿਟੀ ਫੀਸ 5,500 ਰੁਪਏ ਤੋਂ ਲਗਭਗ ਦੋਗੁਣਾ ਵਧਾ ਕੇ 12,000 ਰੁਪਏ ਕਰ ਦਿੱਤਾ ਸੀ। 

 

ਇਸ ਤੋਂ ਇਲਾਵਾ ਵਿਦਿਆਰਥੀਆਂ ਤੋਂ ਹਰ ਮਹੀਨੇ 1700 ਬਿਨਾਂ ਹੋਰ ਸੇਵਾ ਫੀਸ ਦੇ ਰੂਪ ਵਿੱਚ ਦੇਣ ਨੂੰ ਕਿਹਾ ਗਿਆ ਸੀ ਜੋ ਵਿਦਿਆਰਥੀ ਪਹਿਲਾਂ ਨਹੀਂ ਦਿੰਦੇ ਸਨ। ਇਹ ਸਾਫ ਸਫਾਈ ਅਤੇ ਮਰੁੰਮਤ ਦੇ ਨਾਮ ਹੇਠ ਮੰਗਿਆ ਗਿਆ ਸੀ। ਪਹਿਲਾਂ ਇਸ ਤਰ੍ਹਾਂ ਦੀ ਕੋਈ ਵੀ ਫੀਸ ਨਹੀਂ ਲਈ ਜਾਂਦੀ ਸੀ। 

 

ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕਿਹਾ ਕਿ ਹੋਸਟਲ ਵਿੱਚ ਕਰਫਿਊ ਦਾ ਮਾਹੌਲ ਬਣਾ ਦਿੱਤਾ ਗਿਆ। ਨਿਯਮ ਇੰਨੇ ਜ਼ਿਆਦਾ ਸਖ਼ਤ ਕਰ ਦਿੱਤੇ ਗਏ ਕਿ ਵਿਦਿਆਰਥੀ ਪ੍ਹੜਾਈ ਕਰਨ ਦੀ ਥਾਂ ਜੁਰਮਾਨਾ ਭਰੀ ਜਾ ਰਹੇ ਸਨ।  
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Administration steps back in front of students in JNU no fees will be increased