ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਵਿਚ ਧੋਖੇ ਨਾਲ ਵੇਚੀਆਂ ਜਾ ਰਹੀਆਂ ਨੇ ਆਦਿਵਾਸੀ ਨਾਬਾਲਗ ਲੜਕੀਆਂ

ਵੇਚੀਆਂ ਜਾ ਰਹੀਆਂ ਨੇ ਆਦਿਵਾਸੀ ਨਾਬਾਲਗ ਲੜਕੀਆਂ

ਭਾਰਤ ਦੀ ਰਾਜਧਾਨੀ ਦਿੱਲੀ ਦੇ ਘਰਾਂ ਵਿਚ ਕੰਮ ਕਰਨ ਲਈ ਰੱਖੀਆਂ ਜਾਣ ਵਾਲੀਆਂ ਆਦਿਵਾਸੀ ਨਾਬਾਲਗ ਲੜਕੀਆਂ ਆਪਣਿਆਂ ਦੀ ਠੱਗੀ ਦਾ ਸਿ਼ਕਾਰ ਬਣ ਰਹੀਆਂ ਹਨ। ਇਨ੍ਹਾਂ ਨਾਬਾਲਗ ਲੜਕੀਆਂ ਨੂੰ ਜਾਣ ਪਹਿਚਾਣ ਦੇ ਲੋਕ ਚੰਗੀ ਤਨਖਾਹ ਦਾ ਲਾਲਚ ਦੇ ਕੇ ਧੋਖੇ ਨਾਲ ਦਿੱਲੀ ਲੈ ਆਉਂਦੇ ਹਨ ਅਤੇ ਬਾਅਦ ਵਿਚ ਉਨ੍ਹਾਂ ਨੂੰ ਪਲੇਸਮੈਂਟ ਏਜੰਸੀਆਂ ਕੋਲ ਵੇਚਕੇ ਫਰਾਰ ਹੋ ਜਾਂਦੇ ਹਨ। ਇਹ ਖੁਲਾਸਾ ਸਮੇਂ ਸਮੇਂ ਉਤੇ ਪੁਲਿਸ ਤੇ ਗੈਰ ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਮੁਕਤ ਕਰਵਾਈਆਂ ਗਈਆਂ ਲੜਕੀਆਂ ਤੋਂ ਹੋਈ ਪੁੱਛਗਿੱਛ ਦੌਰਾਨ ਹੋਇਆ ਹੈ।


ਘਰਾਂ ਵਿਚ ਕੰਮ ਕਰਨ ਵਾਸਤੇ ਸਸਤੇ ਮਜ਼ਦੂਰ ਦੇ ਰੂਪ ਵਿਚ ਆਦਿਵਾਸੀ ਨਾਬਾਲਗ ਲੜਕੀਆਂ ਨੂੰ ਰੱਖਿਆ ਜਾਂਦਾ ਹੈ। ਦਿੱਲੀ ਪੁਲਿਸ ਵੱਲੋਂ ਮੁਕਤ ਕਰਵਾਈਆਂ ਗਈਆਂ ਜਿ਼ਆਦਾਤਰ ਲੜਕੀਆਂ ਝਾਰਖੰਡ, ਬੰਗਾਲ, ਉੜੀਸਾ ਅਤੇ ਅਸਾਮ ਦੇ ਪਛੜੇ ਅਤੇ ਸਾਧਨਹੀਨ ਇਲਾਕਿਆਂ ਤੋਂ ਲਿਆਂਦੀਆਂ ਗਈਆਂ ਹੁੰਦੀਆਂ ਹਨ। ਇਨ੍ਹਾਂ ਵਿਚੋਂ ਬਹੁਤੀਆਂ ਲੜਕੀਆਂ ਤਾਂ ਆਪਣੇ ਘਰ ਦਾ ਪਤਾ ਵੀ ਨਹੀਂ ਜਾਣਦੀਆਂ।


ਸੂਤਰਾਂ ਮੁਤਾਬਕ ਪਲੇਸਮੈਂਟ ਏਜੰਸੀਆਂ ਨੇ ਦੂਰ ਦੁਰਾਡੇ ਇਲਾਕਿਆਂ ਵਿਚ ਸਥਾਨਕ ਮਰਦਾਂ ਅਤੇ ਔਰਤਾਂ ਨੂੰ ਦਲਾਲ ਬਣਾ ਰੱਖਿਆ ਹੈ। ਇਹ ਲੋਕ ਗਰੀਬ ਤੇ ਮਜ਼ਬੂਰ ਪਰਿਵਾਰਾਂ ਉਤੇ ਨਜ਼ਰ ਰੱਖਦੇ ਹਨ। ਫਿਰ ਲੜਕੀਆਂ ਨੂੰ ਬਹਲਾ ਫੁਸਲਾਕੇ ਦਿੱਲੀ ਲੈ ਆਉਂਦੇ ਹਨ ਅਤੇ ਪਲੇਸਮੈਂਟ ਏਜੰਸੀਆਂ ਨੂੰ 40 ਤੋਂ 50 ਹਜ਼ਾਰ ਰੁਪਏ ਵਿਚ ਵੇਚ ਦਿੰਦੇ ਹਨ। ਇਸ ਗੱਲ ਦਾ ਅੰਦਾਜਾ ਨਾ ਤਾਂ ਲੜਕੀਆਂ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਨੂੰ ਪਤਾ ਹੁੰਦਾ। ਜਦੋਂ ਪੈਸੇ ਨਹੀਂ ਆਉਂਦੇ ਅਤੇ ਨਾ ਹੀ ਲੜਕੀ ਦਾ ਪਤਾ ਚਲਦਾ ਤਾਂ ਪਰਿਵਾਰ ਦਲਾਲਾਂ ਨੂੰ ਲੱਭਦੇ ਹਨ।

 

ਇਸ ਤਰ੍ਹਾਂ ਫੈਲਿਆ ਜਾਲ


ਦਿੱਲੀ ਵਿਚ ਮੌਜੂਦ ਪਲੇਸਮੈਂਟ ਏਜੰਸੀਆਂ ਦੇ ਦੂਰ ਦੁਰਾਡੇ ਇਲਾਕਿਆਂ ਵਿਚ ਫੈਲੇ ਏਜੰਟ ਨਾਬਾਲਗ ਲੜਕੀਆਂ ਨੂੰ ਸਿੱਧੇ ਜਾਂ ਫਿਰ ਦੋ ਤਿੰਨ ਹੋਰ ਰਸਤਿਆਂ ਰਾਹੀਂ ਪਲੇਸਮੈਂਟ ਏਜੰਸੀਆਂ ਤੱਕ ਪਹੁੰਚਦਾ ਕਰਦੇ ਹਨ। ਕੁਝ ਪਲੇਸਮੈਂਟ ਏਜੰਸੀਆਂ ਦੂਜੀਆਂ ਏਜੰਸੀਆਂ ਨੂੰ ਵੇਚ ਦਿੰਦੀਆਂ ਹਨ। ਇਕ ਅੰਕੜੇ ਦੇ ਅਨੁਸਾਰ 3300 ਤੋਂ ਜਿ਼ਆਦਾ ਨਾਬਾਲਗ ਲੜਕੀਆਂ ਸਿਰਫ ਝਾਰਖੰਡ ਤੋਂ ਗੁੰਮ ਹਨ ਜਿਨ੍ਹਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਚੱਲਿਆ।

 

12 ਸਾਲ ਬਾਅਦ ਪਰਿਵਾਰ ਨੂੰ ਮਿਲੀ


ਪੰਜਾਬੀ ਬਾਗ ਪੁਲਿਸ ਨੇ ਸ਼ਨੀਵਾਰ ਨੂੰ ਪਿਤਮਪੁਰਾ ਖੇਤਰ ਤੋਂ 19 ਸਾਲ ਦੀ ਲੜਕੀ ਨੂੰ ਬਰਾਮਦ ਕੀਤਾ ਹੈ। ਲੜਕੀ ਦੇ ਪਰਿਵਾਰ ਵੱਲੋਂ ਸਾਲ 2015 ਵਿਚ ਝਾਰਖੰਡ ਦੇ ਸਿਮਡੇਗਾ ਥਾਣੇ ਵਿਚ ਐਫਆਈਆਰ ਦਰਜ ਕਰਵਾਈ ਸੀ। ਇਸ ਲੜਕੀ ਨੂੰ 12 ਸਾਲ ਪਹਿਲਾਂ ਸਿਮਡੇਗਾ ਤੋਂ ਸੱਤ ਸਾਲ ਦੀ ਉਮਰ ਵਿਚ ਦਿੱਲੀ ਲਿਆਂਦਾ ਗਿਆ ਸੀ।ਇਸ ਤੋਂ ਬਾਅਦ ਉਸ ਤੋਂ ਦਿੱਲੀ, ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਦੇ ਘਰਾਂ ਵਿਚ ਕੰਮ ਕਰਵਾਇਆ ਗਿਆ। ਸ਼ਕਤੀ ਵਹੀਨੀ ਨਾਮ ਦੀ ਗੈਰ ਸਰਕਾਰੀ ਸੰਸਥਾ ਦੇ ਸਹਿਯੋਗ ਨਾਲ ਦਿੱਲੀ ਤੇ ਝਾਰਖੰਡ ਪੁਲਿਸ ਨੇ ਲੜਕੀ ਨੂੰ ਮੁਕਤ ਕਰਵਾਇਆ।

 

ਪ੍ਰੇਮ ਸਬੰਧ ਦਾ ਝਾਂਸਾ ਦੇ ਕੇ ਵੇਚਿਆ


ਦੇਹ ਵਪਾਰ ਦੇ ਧੰਦੇ ਵਿਚੋਂ ਛੁਡਵਾਈਆਂ ਗਈਆਂ ਕੁਝ ਨਾਬਾਲਗ ਲੜਕੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਦਿੱਲੀ ਲਿਆਂਦਾ ਗਿਆ ਸੀ। ਬਾਅਦ ਵਿਚ ਉਨ੍ਹਾਂ ਨੂੰ ਦੇਹ ਵਪਾਰ ਵਿਚ ਧੱਕ ਦਿੱਤਾ ਗਿਆ।ਜਿ਼ਆਦਾਤਰ ਮਾਮਲਿਆਂ ਵਿਚ ਲੜਕੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹੁਲ ਨਾਮ ਦੇ ਲੜਕੇ ਨੇ ਇੱਥੇ ਵੇਚਿਆ ਹੈ। ਪ੍ਰੰਤੂ ਪੁਲਿਸ ਕੋਲ ਰਾਹੁਲ ਨਾਮ ਦੇ ਲੜਕੇ ਦਾ ਕੋਈ ਰਿਕਾਰਡ ਨਹੀਂ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Adult tribals who are being fraudulently sold in Delhi