ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਰਾਬ ਖਰੀਦਣ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਦਿੱਤੀ ਸਲਾਹ

ਹਰਿਆਣਾ ਸਰਕਾਰ ਨੇ ਜਨਸਾਧਾਰਣ ਨੂੰ ਕਿਸੇ ਵੀ ਅਣਅਥੋਰਾਇਜਡ ਸਰੋਤ ਤੋਂ ਸ਼ਰਾਬ ਨਾ ਖਰੀਦਣ ਦੀ ਸਲਾਹ ਦਿੱਤੀ ਹੈ ਕਿਉਂਕਿ ਇਸ ਤਰਾ ਦੀ ਅਵੈਧ ਸ਼ਰਾਬ ਨਕਲੀ, ਸਿਹਤ ਦੇ ਲਈ ਹਾਨੀਕਾਰਕ ਅਤੇ ਜਾਨਲੇਵਾ ਹੋ ਸਕਦੀ ਹੈ।

 

ਆਬਕਾਰੀ ਅਤੇ ਕਰਾਧਾਨ ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੱਤੇ ਹੋਏ ਦਸਿਆ ਕਿ ਸੂਬੇ ਵਿਚ ਲਾਕਡਾਊਨ ਲਾਗੂ ਹੋਣ ਬਾਅਦ 27 ਮਾਰਚ, 2020 ਤੋਂ ਸ਼ਰਾਬ ਦੀ ਰਿਟੇਲ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਰਾਜ ਸਰਕਾਰ ਨੇ 27 ਮਾਰਚ ਬਾਅਦ ਸੂਬੇ ਵਿਚ ਕਿਸੇ ਵੀ ਵਿਅਕਤੀ ਨੂੰ ਸ਼ਰਾਬ ਵੇਚਣ ਦੀ ਮੰਜੂਰੀ ਨਹੀਂ ਦਿੱਤੀ ਹੈ।

 

ਉਨਾਂ ਨੇ ਦਸਿਆ ਕਿ ਹਾਲਾਂਕਿ ਸ਼ਰਾਬ ਦੀ ਰਿਟੇਲ ਦੁਕਾਨਾਂ ਬੰਦ ਹੋਣ ਦੇ ਬਾਅਦ ਅਵੈਧ ਸ਼ਰਾਬ ਦੀ ਵਿਕਰੀ ਦੇ ਮਾਮਲੇ ਧਿਆਨ ਵਿਚ ਆਏ ਹਨ ਅਤੇ ਆਬਕਾਰੀ ਅਤੇ ਕਰਾਧਾਨ ਵਿਭਾਗ ਅਤੇ ਪੁਲਿਸ ਸੇਮੇਤ ਰਾਜ ਸਰਕਾਰ ਦੀ ਕਈ ਏਜੰਸੀਆਂ ਅਜਿਹੀ ਅਵੈਧ ਸ਼ਰਾਬ ਦੀ ਵਿਕਰੀ ਰੋਕਣ ਦੇ ਕੰਮ ਵਿਚ ਲੱਗੀ ਹੋਈ ਹੈ। ਇਸ ਲਈ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ, ਜਨਸਾਧਾਰਣ ਨੂੰ ਅਜਿਹੀ ਕਿਸੇ ਵੀ ਅਣਅਥੋਰਾਇਜਡ ਸਰੋਤ ਤੋਂ ਸ਼ਰਾਬ ਨਾ ਖਰੀਦਣ ਦੀ ਸਲਾਹ ਦਿੱਤੀ ਗਈ ਹੈ।

 

ਬੁਲਾਰੇ ਨੇ ਦਸਿਆ ਕਿ ਜੇਕਰ ਅਵੈਧ ਸ਼ਰਾਬ ਬਨਾਉਣ ਅਤੇ ਉਸਦੀ ਵਿਕਰੀ ਸਮੇਤ ਅਜਿਹੀ ਕੋਹੀ ਵੀ ਗਤੀਵਿਧੀ ਸਾਹਮਣੇ ਆਉਂਦੀ ਹੈ ਤਾਂ ਇਸ ਨੂੰ ਸਬੰਧਿਤ ਉੱਪ-ਆਬਕਾਰੀ ਅਤੇ ਕਰਾਧਾਨ ਕਮਿਸ਼ਨਰ (ਆਬਕਾਰੀ) ਜਾਂ ਪੁਲਿਸ ਵਿਭਾਗ ਦੇ ਧਿਆਨ ਵਿਚ ਲਿਆਇਆ ਜਾਣਾ ਚਾਹੀਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Advice given by Haryana Government regarding purchase of liquor